Image default
ਅਪਰਾਧ

ਅਰਸ਼ ਡੱਲਾ ਗੈਂਗ ਦੇ ਪੰਜ ਮੈਂਬਰ ਦਿੱਲੀ ਪੁਲਿਸ ਵਲੋਂ ਗ੍ਰਿਫ਼ਤਾਰ

ਅਰਸ਼ ਡੱਲਾ ਗੈਂਗ ਦੇ ਪੰਜ ਮੈਂਬਰ ਦਿੱਲੀ ਪੁਲਿਸ ਵਲੋਂ ਗ੍ਰਿਫ਼ਤਾਰ

 

 

 

Advertisement

 

 

ਨਵੀਂ ਦਿੱਲੀ, 28 ਨਵੰਬਰ (ਰੋਜਾਨਾ ਸਪੋਸਕਮੈਨ)- ਕੈਨੇਡਾ ਸਥਿਤ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦੁਆਰਾ ਚਲਾਏ ਜਾ ਰਹੇ ਗੈਂਗ ਦੇ ਪੰਜ ਮੈਂਬਰਾਂ ਨੂੰ ਸੋਮਵਾਰ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਇਹ ਲੋਕ ਪੰਜਾਬੀ ਗਾਇਕ ਐਲੀ ਮਾਂਗਟ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਅਰਸ਼ਦੀਪ ਦੇ ਸਬੰਧ ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਨਾਲ ਹਨ ਅਤੇ ਉਹ ਕਤਲ, ਫਿਰੌਤੀ, ਟਾਰਗੇਟ ਕਿਲਿੰਗ ਅਤੇ ਅਤਿਵਾਦੀ ਮਾਡਿਊਲ ਚਲਾਉਣ ਵਰਗੇ ਘਿਨਾਉਣੇ ਅਪਰਾਧਾਂ ਲਈ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਅਤੇ ਪੰਜਾਬ ਪੁਲਿਸ ਨੂੰ ਲੋੜੀਂਦਾ ਹੈ।
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਫੜੇ ਗਏ ਬਦਮਾਸ਼ਾਂ ਦੀ ਪਛਾਣ ਰਾਜਪ੍ਰੀਤ ਸਿੰਘ, ਵਰਿੰਦਰ ਸਿੰਘ, ਸਚਿਨ ਭਾਟੀ, ਅਰਪਿਤ ਧਨਖੜ ਅਤੇ ਸੁਸ਼ੀਲ ਪ੍ਰਧਾਨ ਵਜੋਂ ਹੋਈ ਹੈ।

ਉਨ੍ਹਾਂ ਕਿਹਾ ਕਿ ਰਾਜਪ੍ਰੀਤ ਅਤੇ ਵਰਿੰਦਰ ਨੂੰ ਦਿੱਲੀ ਦੇ ਮਯੂਰ ਵਿਹਾਰ ਵਿਚ ਇਕ ਸੰਖੇਪ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਵਿਚ ਵਰਿੰਦਰ ਦੀ ਲੱਤ ਵਿਚ ਗੋਲੀ ਲੱਗੀ ਸੀ। ਅਧਿਕਾਰੀਆਂ ਨੇ ਦਸਿਆ ਕਿ ਦੋਵੇਂ ਪੰਜਾਬੀ ਗਾਇਕ ਐਲੀ ਮਾਂਗਟ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ।

Advertisement

ਪੁਲਿਸ ਨੇ ਦਸਿਆ ਕਿ ਇਨ੍ਹਾਂ ਕੋਲੋਂ ਦੋ ਰਿਵਾਲਵਰ, 13 ਕਾਰਤੂਸ, ਇਕ ਹੈਂਡ ਗਰਨੇਡ ਅਤੇ ਇਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਮੁਲਜ਼ਮਾਂ ਵਿਰੁਧ ਕਤਲ ਦੀ ਕੋਸ਼ਿਸ਼ ਅਤੇ ਵਿਸਫੋਟਕ ਪਦਾਰਥ ਐਕਟ ਅਤੇ ਅਸਲਾ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

ਅਧਿਕਾਰੀਆਂ ਨੇ ਦਸਿਆ ਕਿ ਗ੍ਰਿਫਤਾਰ ਕੀਤੇ ਗਏ ਦੋ ਅਪਰਾਧੀਆਂ ਵਲੋਂ ਕੀਤੇ ਖੁਲਾਸੇ ਦੇ ਆਧਾਰ ‘ਤੇ ਗਿਰੋਹ ਨੂੰ ਰਸਦ ਮੁਹੱਈਆ ਕਰਵਾਉਣ ਵਾਲੇ ਤਿੰਨ ਲੋਕਾਂ- ਸਚਿਨ ਭਾਟੀ, ਅਰਪਿਤ ਧਨਖੜ ਅਤੇ ਸੁਸ਼ੀਲ ਪ੍ਰਧਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਰਸ਼ਦੀਪ ਸਿੰਘ ਦਿੱਲੀ-ਐਨਸੀਆਰ ਵਿਚ ਕੁੱਝ ਵੱਡੇ ਅਤਿਵਾਦੀ ਹਮਲਿਆਂ ਅਤੇ ਨਿਸ਼ਾਨਾ ਕਤਲ ਦੀ ਯੋਜਨਾ ਬਣਾ ਰਿਹਾ ਹੈ।

Related posts

ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜ਼ਿੰਮੇਵਾਰੀ ਲੈਣ ਵਾਲਾ ਗੋਲਡੀ ਬਰਾੜ ਆਖਿਰ ਕੌਣ ਹੈ, ਕਿਉਂ ਕਰਵਾਇਆ ਮੂਸੇਵਾਲਾ ਦਾ ਕਤਲ

punjabdiary

ਆਟੋ ਡਰਾਈਵਰ ਤੋਂ 1500 ਰੁ. ਰਿਸ਼ਵਤ ਲੈਂਦੇ ASI ‘ਤੇ ਹੋਇਆ ਪਰਚਾ, ਵਿਜੀਲੈਂਸ ਨੂੰ ਸੌਂਪੀ ਜਾਂਚ

punjabdiary

ਜੇਲ੍ਹ ਤੋਂ ਮੁੜ ਬਾਹਰ ਆਵੇਗਾ ਸਿਰਸਾ ਡੇਰਾ ਮੁਖੀ ਰਾਮ ਰਹੀਮ, 30 ਦਿਨਾਂ ਦੀ ਮਿਲੀ ਪੈਰੋਲ

punjabdiary

Leave a Comment