ਅਹਿਮ ਖ਼ਬਰ – ਜੈਤੋ ਪੁਲਿਸ ਦੀ ਵੱਡੀ ਕਾਮਯਾਬੀ ਚੋਰ ਨੂੰ ਨਗਦੀ ਸਮੇਤ ਇੱਕ ਘੰਟੇ ਵਿੱਚ ਕੀਤਾ ਗ੍ਰਿਫਤਾਰ ਮਾਮਲਾ ਦਰਜ
ਲੋਕ ਆਪਣੇ ਸੀਸੀਟੀਵੀ ਕੈਮਰੇ ਰੱਖਣ ਚਾਲੂ, ਐਸ ਐਚ ਓ ਜੈਤੋ
ਜੈਤੋ / ਰੇਸ਼ਮ ਵੜਤੀਆ 3 ਮਾਰਚ – (ਪੰਜਾਬ ਡਾਇਰੀ) ਬੀਤੀ ਰਾਤ ਚੋਰਾਂ ਵੱਲੋ ਇੱਕ ਹਲਵਾਈ ਦੀ ਦੁਕਾਨ ਵਿੱਚ ਚੋਰੀ ਕੀਤੀ ਗਈ ਪਰ ਜੈਤੋ ਪੁਲਿਸ ਨੇ ਇੱਕ ਘੰਟੇ ਵਿੱਚ ਚੋਰ ਨੂੰ ਨਗਦੀ ਸਮੇਤ ਕਾਬੂ ਕਰ ਲਿਆ ਗਿਆ ਜਾਣਕਾਰੀ ਅਨੁਸਾਰ ਅੱਜ ਥਾਨਾਂ ਵਿਖੇ ਦੇਰ ਸ਼ਾਮ ਐਸ ਐਚ ਓ ਮਨੋਜ ਕੁਮਾਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਦੱਸਿਆ ਕਿ ਦੇਰ ਰਾਤ ਫਾਟਕ ਤੋਂ ਪਾਰ ਇੱਕ ਹਲਵਾਈ ਦੀ ਦੁਕਾਨ ਵਿੱਚ ਚੋਰਾਂ ਨੇ ਚੋਰੀ ਕੀਤੀ ਜਿਸ ਦੇ ਚਲਦਿਆਂ ਸਾਡੇ ਏਐਸਆਈ ਜਸਵੰਤ ਸਿੰਘ ਤੇ ਇਨ੍ਹਾਂ ਦੀ ਸਮੁੱਚੀ ਹੀ ਟੀਮ ਵੱਲੋ ਸੀਸੀਟੀਵੀ ਦੀ ਮੱਦਦ ਨਾਲ ਚੋਰੀ ਦੀ ਵਾਰਦਾਤ ਕਰਨ ਵਾਲੇ ਚੋਰ ਨੂੰ ਇੱਕ ਘੰਟੇ ਵਿੱਚ ਨਗਦੀ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਇਸ ਵਿਅਕਤੀ ਦਾ ਨਾਮ ਗਗਨਦੀਪ ਸਿੰਘ ਪੁੱਤਰ ਸੁਭਾਸ਼ ਚੰਦਰ ਜਿਸ ਤੇ ਮੁਕੱਦਮਾ ਨੰਬਰ 24 /2-3- 23- 457/380/411/ ਆਈ ਪੀ ਸੀ ਦੀ ਧਾਰਾ ਤਹਿਤ ਦਰਜ ਕੀਤਾ ਗਿਆ ਹੈ ਜਿਸ ਪਾਸੋਂ ਚੋਰੀ ਹੋਏ 4485 ਰੂਪੈ ਬਰਾਮਦ ਕੀਤੇ ਗਏ ਹਨ ਉਹਨਾਂ ਦੱਸਿਆ ਕਿ ਇਹ ਪਹਿਲਾ ਵੀ ਚੋਰੀ ਦੇ ਮਾਮਲੇ ਵਿੱਚ ਜੇਲ ਵਿੱਚ ਸੀ ਤੇ ਕੁਝ ਦਿਨ ਪਹਿਲਾ ਹੀ ਆਇਆ ਸੀ ਜਿਸਦੇ ਚਲਦਿਆਂ ਇਸ ਵੱਲੋ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਥਾਨਾਂ ਮੁਖੀ ਮਨੋਜ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੀਸੀਟੀਵੀ ਕੈਮਰੇ ਚਾਲੂ ਰੱਖਣ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕੀਤਾ ਜਾ ਸਕੇ ਇਸ ਮੋਕੇ ਤੇ ਇਹਨਾਂ ਨਾਲ ਏ ਐਸ ਆਈ ਜਸਵੰਤ ਸਿੰਘ.ਏਐਸਆਈ ਗੁਰਤੇਜ ਸਿੰਘ.ਚਰਨਜੀਤ ਸਿੰਘ ਤੇ ਜੱਗੂ ਆਦੀ ਹਾਜ਼ਰ ਸਨ