ਕੋਟਕਪੂਰਾ , 26 ਮਈ – ( ਪੰਜਾਬ ਡਾਇਰੀ ) ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਡਾ. ਰੂਹੀ ਦੁੱਗ ਆਈ.ਏ.ਐਸ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਸਬ ਡਵੀਜਨ ਪੱਧਰੀ ਸੁਵਿਧਾ ਕੈਂਪ ਐਸ.ਡੀ.ਐਮ ਕੋਟਕਪੂਰਾ ਮੈਡਮ ਵੀਰਪਾਲ ਕੌਰ, ਪੀ.ਸੀ.ਐਸ. ਦੀ ਪ੍ਰਧਾਨਗੀ ਹੇਠ ਪਿੰਡ ਵਾੜਾਦਰਾਕਾ ਵਿਖੇ ਲਗਾਇਆ ਗਿਆ।
ਇਸ ਕੈਂਪ ਵਿੱਚ ਵੱਖ ਵੱਖ ਵਿਭਾਗਾਂ ਦੇ ਕੁੱਲ 12 ਕਾਊਂਟਰ ਲਗਾਏ ਗਏ, ਜਿਸ ਵੱਖ ਵੱਖ ਸੇਵਾਵਾਂ ਜਿਵੇਂ ਹਰ ਤਰ੍ਹਾਂ ਦੀਆਂ ਪੈਨਸ਼ਨ ਜਿਵੇਂ ਬੁਢਾਪਾ, ਵਿਧਵਾ, ਆਸ਼ਰਿਤ ਅਤੇ ਅੰਗਹੀਣ ਪੈਨਸ਼ਨ, ਸਰਬੱਤ ਸਿਹਤ ਬੀਮਾ ਯੋਜਨਾ, ਰਾਸ਼ਨ ਕਾਰਡ, ਪਖਾਨਾ ਬਣਾਉਣ ਸਬੰਧੀ ਦਰਖਾਸਤਾਂ, 5-5 ਮਰਲੇ ਦੇ ਪਲਾਟ, ਮਨਰੇਗਾ ਜਾਬ ਕਾਰਡ, ਲੇਬਰ ਵਿਭਾਗ ਦੀਆਂ ਸਕੀਮਾਂ, ਪ੍ਰਧਾਨ ਮੰਤਰੀ ਆਵਾਸ ਯੋਜਨਾ ਆਦਿ ਸਬੰਧੀ ਲੋਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ ਅਤੇ ਮੌਕੇ ਤੇ ਦਰਖਾਸਤਾਂ ਪ੍ਰਾਪਤ ਕੀਤੀਆਂ ਗਈਆਂ।
ਇਸੇ ਦੌਰਾਨ ਮੌਕੇ ਤੇ ਸ੍ਰੀ ਬੇਅੰਤ ਸਿੰਘ ਸਿੱਧੂ ਤਹਿਸੀਲਦਾਰ ਕੋਟਕਪੂਰਾ ਦੀ ਹਾਜਰੀ ਵਿੱਚ ਮਾਲ ਵਿਭਾਗ ਦੇ ਪਟਵਾਰੀਆਂ ਵੱਲੋ ਇੱਕ ਟੇਬਲ ਲਗਾ ਕਿ ਲੋਕਾਂ ਦੀਆਂ ਮੌਕੇ ਤੇ ਰਿਪੋਰਟਾਂ ਕੀਤੀਆਂ ਗਈਆਂ।ਇਸ ਸੁਵਿਧਾ ਕੈਂਪ ਦੌਰਾਨ ਕੋਵਿਡ ਵੈਕਸੀਨ ਅਤੇ ਮੁਫਤ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ ਕੈਂਪ ਦੌਰਾਨ 40 ਵਿਅਕਤੀਆਂ ਨੂੰ ਕੋਵਿਡ ਦੀ ਡੋਜ਼ ਲਗਾਈ ਗਈ ਅਤੇ ਡਾ. ਸਨਮੀਤ ਸਿੰਘ ਵੱਲੋਂ ਲੋਕਾਂ ਦਾ ਮੁਫਤ ਚੈੱਕਅਪ ਕੀਤਾ ਗਿਆ ਤੇ ਮੌਕੇ ਤੇ ਹੀ ਮੁਫਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਨੂੰ ਸਫਲ ਬਣਾਉਣ ਲਈ ਪਿੰਡ ਦੇ ਸਰਪੰਚ ਸ੍ਰੀਮਤੀ ਹਰਜੀਤ ਕੌਰ, ਮਨਦੀਪ ਸਿੰਘ ਅਤੇ ਸਕੂਲ ਦੇ ਪ੍ਰਸਾਸ਼ਨ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।
ਇਸ ਮੌਕੇ ਸ੍ਰੀ ਅਭਿਨਵ ਗੋਇਲ ਬੀ.ਡੀ.ਪੀ.ਓ. ਕੋਟਕਪੂਰਾ, ਸ੍ਰੀ ਅਸ਼ੋਕ ਕੁਮਾਰ ਸੁਪਰੰਡਟ, ਵਿਕਾਸ ਸ਼ਰਮਾ ਵੀ.ਡੀ.ਓ. ਡਾ. ਹਰਿੰਦਰ ਸਿੰਘ, ਐਸ.ਐਮ.ਓ. ਬਾਜਾਖਾਨਾ, ਮੋਹਨ ਲਾਲ ਜੂਨੀਅਰ ਸਹਾਇਕ, ਅਮਿਤ ਕੁਮਾਰ ਰੀਡਰ ਟੂ ਤਹਿਸੀਲਦਾਰ ਕੋਟਕਪੂਰਾ ਆਦਿ ਹਾਜ਼ਰ ਸਨ
