Image default
About us

ਅੰਮ੍ਰਿਤਸਰ ਤੋਂ BJP ਉਮੀਦਵਾਰ ਤਰਨਜੀਤ ਸਿੰਘ ਸੰਧੂ ਦੀ ਵਧੀ ਸੁਰੱਖਿਆ, ਦਿੱਤੀ ਗਈ Y+ ਸਿਕਓਰਿਟੀ

ਅੰਮ੍ਰਿਤਸਰ ਤੋਂ BJP ਉਮੀਦਵਾਰ ਤਰਨਜੀਤ ਸਿੰਘ ਸੰਧੂ ਦੀ ਵਧੀ ਸੁਰੱਖਿਆ, ਦਿੱਤੀ ਗਈ Y+ ਸਿਕਓਰਿਟੀ

 

 

 

Advertisement

ਚੰਡੀਗੜ੍ਹ, 10 ਅਪ੍ਰੈਲ (ਡੇਲੀ ਪੋਸਟ ਪੰਜਾਬੀ) ਕੇਂਦਰ ਸਰਕਾਰ ਨੇ ਸਾਬਕਾ ਡਿਪਲੋਮੈਟ ਅਤੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਹੈ। ਸਰਕਾਰ ਵੱਲੋਂ ਉਨ੍ਹਾਂ ਨੂੰ ‘ਵਾਈ+’ ਸ਼੍ਰੇਣੀ CRPF ਸੁਰੱਖਿਆ ਕਵਰ ਪ੍ਰਦਾਨ ਕੀਤਾ ਗਿਆ ਹੈ। ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਹਨ। ਸਾਬਕਾ IFS ਅਧਿਕਾਰੀ ਤਰਨਜੀਤ ਸਿੰਘ ਸੰਧੂ ਨੇ ਹਾਲ ਹੀ ਵਿੱਚ ਭਾਜਪਾ ਦਾ ਪੱਲਾ ਫੜਿਆ ਸੀ।

 

ਤਰਨਜੀਤ ਸਿੰਘ ਸੰਧੂ ਮਾਰਚ ਮਹੀਨੇ ਵਿੱਚ ਭਾਜਪਾ ਦੇ ਕੌਮੀ ਜਨਰਲ ਸਕੱਤਰ, ਪਾਰਟੀ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਆਗੂਆਂ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਕੰਮ ਕੀਤਾ ਹੈ ਅਤੇ ਅਮਰੀਕਾ ਅਤੇ ਸ੍ਰੀਲੰਕਾ ਵਰਗੇ ਦੇਸ਼ਾਂ ਵਿੱਚ ਵੀ ਕੰਮ ਕੀਤਾ ਹੈ।

 

Advertisement

 

ਇਸ ਦੌਰਾਨ ਸੰਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ ਸੀ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਅਮਰੀਕਾ ਨਾਲ ਭਾਰਤ ਦੇ ਸਬੰਧ ਇੱਕ ਸਾਂਝੇਦਾਰੀ ਤੋਂ ਬਦਲ ਗਏ ਹਨ। ਦੋਵਾਂ ਦੇਸ਼ਾਂ ਦੇ ਸਬੰਧ ਹੋਰ ਮਜ਼ਬੂਤ ਹੋਏ ਹਨ। ਉਨ੍ਹਾਂ ਨੇ PM ਮੋਦੀ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਸੀ।

Related posts

RTI ‘ਚ ਖ਼ੁਲਾਸਾ: ਪ੍ਰਿੰਸੀਪਲਾਂ ਦੇ ਵਿਦੇਸ਼ ਦੌਰੇ ਲਈ ਕੁੱਲ 1 ਕਰੋੜ 85 ਲੱਖ ਰੁਪਏ ਖਰਚ

punjabdiary

ਜਨਵਰੀ ‘ਚ ਵੱਧ ਠੰਡੇ ਰਹਿਣਗੇ ਦਿਨ, ਆਮ ਨਾਲੋਂ ਵੱਧ ਮੀਂਹ ਦੇ ਆਸਾਰ, ਸੰਘਣੀ ਧੁੰਦ ਦਾ ਅਲਰਟ

punjabdiary

ਸਵੈ ਰੁਜ਼ਗਾਰ ਜ਼ਰੀਏ ਖੁਦ ਅਤੇ ਹੋਰਾਂ ਲਈ ਰੁਜ਼ਗਾਰ ਦੇ ਮੌਕੇ ਉਪਲਭਧ ਕਰਵਾਉਣ ਵਾਲੇ ਨੌਜਵਾਨਾਂ ਦਾ ਵਿਸੇਸ਼ ਸਨਮਾਨ ਕੀਤਾ ਜਾਵੇਗਾ-ਸਪੀਕਰ ਸੰਧਵਾਂ

punjabdiary

Leave a Comment