Image default
About us

ਅੱਜ ਤੋਂ ਬਦਲੇਗਾ ਮੌਸਮ! ਪੰਜਾਬ ’ਚ ਮੀਂਹ ਤੇ ਤੂਫ਼ਾਨ ਨੂੰ ਲੈ ਕੇ ਵਿਭਾਗ ਨੇ ਜਾਰੀ ਕੀਤਾ 2 ਦਿਨਾ ‘ਆਰੇਂਜ ਅਲਰਟ’

ਅੱਜ ਤੋਂ ਬਦਲੇਗਾ ਮੌਸਮ! ਪੰਜਾਬ ’ਚ ਮੀਂਹ ਤੇ ਤੂਫ਼ਾਨ ਨੂੰ ਲੈ ਕੇ ਵਿਭਾਗ ਨੇ ਜਾਰੀ ਕੀਤਾ 2 ਦਿਨਾ ‘ਆਰੇਂਜ ਅਲਰਟ’

 

 

ਜਲੰਧਰ, 28 ਅਪ੍ਰੈਲ (ਜਗਬਾਣੀ)– ਜਿਸ ਤਰ੍ਹਾਂ ਗਰਮੀ ਦਾ ਕਹਿਰ ਵੱਧ ਰਿਹਾ ਹੈ, ਉਸ ਨਾਲ ਅਪ੍ਰੈਲ ਮਹੀਨੇ ’ਚ ਹੀ ਕਹਿਰ ਦੀ ਗਰਮੀ ਮਹਿਸੂਸ ਹੋਣ ਲੱਗੀ ਹੈ, ਜਿਸ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਅਜਿਹੇ ’ਚ ਮੌਸਮ ਵਿਭਾਗ ਨੇ 3 ਦਿਨ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ’ਚ ਅਗਲੇ 2 ਦਿਨਾਂ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਮੀਂਹ ਦੇ ਨਾਲ-ਨਾਲ ਤੂਫ਼ਾਨ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ, ਜਦਕਿ ਤੇਜ਼ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।

Advertisement

ਵਿਭਾਗੀ ਜਾਣਕਾਰੀ ਅਨੁਸਾਰ ਗਰਮੀ ਤੋਂ ਰਾਹਤ ਦਾ ਇਹ ਸਿਲਸਿਲਾ ਐਤਵਾਰ ਤੱਕ ਜਾਰੀ ਰਹੇਗਾ ਕਿਉਂਕਿ 26-27 ਨੂੰ ਆਰੇਂਜ ਅਲਰਟ, ਜਦਕਿ 28 ਅਪ੍ਰੈਲ ਨੂੰ ਯੈਲੋ ਅਲਰਟ ਐਲਾਨਿਆ ਗਿਆ ਹੈ, ਜਿਸ ਕਾਰਨ 3 ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਲੜੀ ਤਹਿਤ ਪੰਜਾਬ 29 ਅਪ੍ਰੈਲ ਨੂੰ ਗ੍ਰੀਨ ਜ਼ੋਨ ’ਚ ਆ ਜਾਵੇਗਾ। ਮਾਹਿਰਾਂ ਨੇ ਕਿਹਾ ਹੈ ਕਿ ਇਸ ਦੌਰਾਨ ਗੜ੍ਹੇਮਾਰੀ ਦੀ ਸੰਭਾਵਨਾ ਹੈ ਕਿਉਂਕਿ ਪੰਜਾਬ ਦਾ ਮੌਜੂਦਾ ਮੌਸਮ ਕਈ ਬਦਲਾਵਾਂ ਦੇ ਸੰਕੇਤ ਦੇ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਹਾਲ ਹੀ ’ਚ ਹੋਈ ਗੜ੍ਹੇਮਾਰੀ ਦੌਰਾਨ ਦੇਖਣ ਨੂੰ ਮਿਲੀ।

ਪਿਛਲੇ ਦਿਨੀਂ ਭਾਰੀ ਗੜ੍ਹੇਮਾਰੀ ਹੋਈ ਸੀ ਤੇ ਮੌਸਮ ਨੂੰ ਦੇਖ ਕੇ ਨਹੀਂ ਲੱਗਦਾ ਸੀ ਕਿ ਪੰਜਾਬ ’ਚ ਗੜ੍ਹੇਮਾਰੀ ਹੋ ਸਕਦੀ ਹੈ। ਅਚਾਨਕ ਬੱਦਲ ਛਾਏ ਰਹਿਣ ਕਾਰਨ ਗੜ੍ਹੇਮਾਰੀ ਦੀ ਸੰਭਾਵਨਾ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ। ਇਸ ਸਮੇਂ ਪੰਜਾਬ ਦੇ ਕਈ ਹਿੱਸਿਆਂ ’ਚ ਪਾਰਾ 40 ਨੂੰ ਪਾਰ ਕਰ ਚੁੱਕਾ ਹੈ, ਜੋ ਕਿ ਆਮ ਗਰਮੀ ਦੀ ਹੱਦ ਤੋਂ ਉਪਰ ਜਾਣ ਲਈ ਤਿਆਰ ਹੈ। ਕੁਝ ਦਿਨਾਂ ਤੋਂ ਔਸਤ ਵੱਧ ਤੋਂ ਵੱਧ ਤਾਪਮਾਨ ’ਚ 2-3 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਇਸ ਸਿਲਸਿਲੇ ’ਚ ਘੱਟੋ-ਘੱਟ ਤਾਪਮਾਨ 18-20 ਡਿਗਰੀ ਦਰਜ ਕੀਤਾ ਗਿਆ ਹੈ। ਵਿਭਾਗੀ ਮਾਹਿਰਾਂ ਦਾ ਕਹਿਣਾ ਹੈ ਕਿ 3 ਦਿਨਾਂ ਬਾਅਦ ਅੰਕੜੇ ਬਦਲ ਸਕਦੇ ਹਨ।

ਪੰਜਾਬ ’ਚ ਵਧਿਆ ਹਵਾ ਦਾ ਦਬਾਅ
ਪੰਜਾਬ ਸਮੇਤ ਕਈ ਸੂਬਿਆਂ ’ਚ ਗਰਮੀ ਜ਼ੋਰ ਫੜ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ’ਚ ਹਾਲ ਹੀ ’ਚ ਹੋਈ ਗੜ੍ਹੇਮਾਰੀ ਤੋਂ ਬਾਅਦ ਗਰਮ ਹਵਾਵਾਂ ਦਾ ਦਬਾਅ ਵੱਧ ਗਿਆ ਹੈ, ਜਿਸ ਕਾਰਨ ਰਾਤ ਨੂੰ ਵੀ ਕਈ ਇਲਾਕਿਆਂ ’ਚ ਤਾਪਮਾਨ ਉਮੀਦ ਮੁਤਾਬਕ ਘੱਟ ਨਹੀਂ ਹੋ ਰਿਹਾ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵਲੋਂ ਜਾਰੀ ਅੰਕੜਿਆਂ ਮੁਤਾਬਕ ਅਲਰਟ ’ਚ ਕਈ ਅਹਿਮ ਜਾਣਕਾਰੀਆਂ ਦਿੱਤੀਆਂ ਗਈਆਂ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਗਰਮੀ ਦੀ ਤੀਬਰਤਾ ਹੋਰ ਵਧੇਗੀ।

Advertisement

Related posts

ਪੰਜਾਬ ਵਿਚ ਨਸ਼ੇ ਵਿਰੁਧ ਮੁੱਖ ਮੰਤਰੀ ਮਾਨ ਦਾ ਐਲਾਨ

punjabdiary

ਹਰਿਆਣਾ ‘ਚ ਬਿਪਰਜੋਏ ਦੀ ਹੋਈ ਐਂਟਰੀ: ਅੱਜ ਵੀ 16 ਸ਼ਹਿਰਾਂ ‘ਚ ਯੈਲੋ-ਔਰੇਂਜ ਅਲਰਟ ਜਾਰੀ

punjabdiary

ਪੰਜਾਬ ਦੇ GST ਕੁਲੈਕਸ਼ਨ ਵਿਚ ਹਰ ਮਹੀਨੇ 276 ਕਰੋੜ ਰੁਪਏ ਦਾ ਵਾਧਾ; ਪਹਿਲੀ ਛਿਮਾਹੀ ‘ਚ 10 ਹਜ਼ਾਰ ਕਰੋੜ ਦਾ ਅੰਕੜਾ ਪਾਰ

punjabdiary

Leave a Comment