ਆਂਗਣਵਾੜੀ ਵਰਕਰਾਂ ਨੂੰ ਪੋਸ਼ਣ ਵਾਟਿਕਾ ਤਿਆਰ ਕਰਨ ਲਈ ਸੀਡ ਕਿੱਟਾਂ ਮੁਹੱਈਆ ਕਰਵਾਈਆਂ
Advertisement
ਫਰੀਦਕੋਟ, 13 ਅਕਤੂਬਰ (ਪੰਜਾਬ ਡਾਇਰੀ)- ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ,ਚੰਡੀਗੜ੍ਹ ਅਤੇ ਸ੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਸ੍ਰੀ ਕਰਨ ਬਰਾੜ੍ਹ ਜਿਲ੍ਹਾ ਪ੍ਰੋਗਰਾਮ ਅਫਸਰ ਫਰੀਦਕੋਟ ਦੀ ਯੋਗ ਅਗਵਾਈ ਹੇਠ ਜਿਲ੍ਹਾ ਫਰੀਦਕੋਟ ਦੇ ਆਂਗਣਵਾੜੀ ਸੈਟਰਾਂ ਵਿੱਚ ਪੋਸ਼ਣ ਵਾਟਿਕਾ ਤਿਆਰ ਕਰਨ ਲਈ ਆਂਗਣਵਾੜੀ ਵਰਕਰਾਂ ਨੂੰ ਬੀਜ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ।
ਇਸ ਮੌਕੇ ਕਰਨ ਬਰਾੜ ਜਿਲ੍ਹਾ ਪ੍ਰੋਗਰਾਮ ਅਫਸਰ ਫਰੀਦਕੋਟ ਵੱਲੋ ਫਰੀਦਕੋਟ ਦੇ ਆਂਗਣਵਾੜੀ ਵਰਕਰਾਂ ਨੂੰ ਨਿਉਟਰੀ ਗਾਰਡਨ ਤਿਆਰ ਕਰਨ , ਉਸ ਦੀ ਸਾਂਭ ਸੰਭਾਲ ਕਰਨ ਅਤੇ ਆਂਗਣਵਾੜੀ ਸੈਟਰ ਦੇ ਲਾਭਪਾਤੀਆਂ ਨੂੰ ਘਰੇਲੂ ਬਗੀਚੀ ਤਿਆਰ ਕਰਨ ਲਈ ਪ੍ਰੇਰਿਤ ਕਰਨ ਦੇ ਆਦੇਸ਼ ਦਿੱਤੇ ਗਏ ।
ਇਸ ਮੌਕੇ ਕੁਲਦੀਪ ਸਿੰਘ , ਸੁਖਦੀਪ ਸਿੰਘ ਪੋਸ਼ਣ ਕੋਆਰਡੀਨੇਟਰ ਫਰੀਦਕੋਟ, ਸਮੂਹ ਸੁਪਰਵਾਈਜਰ, ਫਰੀਦਕੋਟ,ਸਮੂਹ ਆਂਗਣਵਾੜੀ ਵਰਕਰ, ਫਰੀਦਕੋਟ, ਹਾਜਰ ਰਹੇ।
Advertisement