Image default
ਅਪਰਾਧ ਤਾਜਾ ਖਬਰਾਂ

ਆਪਣੀ ਪ੍ਰੇਮਿਕਾ ਨੂੰ Impress ਕਰਨ ਲਈ ਇੱਕ ਵਿਅਕਤੀ ਨੇ ਸਲਮਾਨ ਖਾਨ ਦੇ ਪਿਤਾ ਨੂੰ ਦਿੱਤੀ ਸੀ ਧਮਕੀ

ਆਪਣੀ ਪ੍ਰੇਮਿਕਾ ਨੂੰ Impress ਕਰਨ ਲਈ ਇੱਕ ਵਿਅਕਤੀ ਨੇ ਸਲਮਾਨ ਖਾਨ ਦੇ ਪਿਤਾ ਨੂੰ ਦਿੱਤੀ ਸੀ ਧਮਕੀ

 

 

ਮੁੰਬਈ, 19 ਸਤੰਬਰ (ਨਿਊਜ 18)- ਲਾਰੇਂਸ ਬਿਸ਼ਨੋਈ ਇਕ ਅਜਿਹਾ ਨਾਂ ਹੈ ਜੋ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਸਲਮਾਨ ਖਾਨ ਦੇ ਘਰ ‘ਤੇ ਹੋਏ ਹਮਲੇ ‘ਚ ਲਾਰੇਂਸ ਬਿਸ਼ਨੋਈ ਦਾ ਨਾਮ ਸਾਹਮਣੇ ਆਇਆ ਸੀ ਅਤੇ ਹੁਣ ਇਸ ਤੋ ਵੀ ਬਾਅਦ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਵੀ ਨੂੰ ਸਵੇਰ ਸੈਰ ਕਰਨ ਦੌਰਾਨ ਧਮਕੀ ਦਿੱਤੀ ਗਈ ਸੀ। ਇਹ ਧਮਕੀ ਸਲੀਮ ਖਾਨ ਨੂੰ ਕੱਲ ਬੁੱਧਵਾਰ ਨੂੰ ਲਾਰੇਂਸ ਗੈਂਗ ਦੇ ਨਾਮ ‘ਤੇ ਮਿਲੀ ਸੀ, ਹੁਣ ਇਸ ਮਾਮਲੇ ਚ ਇੱਕ ਹੋਰ ਨਵਾਂ ਖੁਲਾਸਾ ਹੋਇਆ ਹੈ।

Advertisement

ਇਹ ਵੀ ਪੜ੍ਹੋ- ਪੰਜਾਬ ‘ਚ ‘ਆਯੂਸ਼ਮਾਨ ਭਾਰਤ’ ਸਕੀਮ ਤਹਿਤ ਲੋਕਾਂ ਦਾ ਇਲਾਜ ਹੋਇਆ ਬੰਦ

ਧਮਕੀ ਦਿੰਦੇ ਹੋਏ ਸਲੀਮ ਖਾਨ ਨੂੰ ਕਿਹਾ ਗਿਆ – ਠੀਕ ਹੋ ਨਹੀਂ ਤਾਂ ਮੈਂ ਲਾਰੈਂਸ ਬਿਸ਼ਨੋਈ ਨੂੰ ਭੇਜਾਂਗਾ? ਇਸ ਮਾਮਲੇ ਵਿੱਚ ਬਾਂਦਰਾ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਸ ਨੇ ਇਕ ਵਿਅਕਤੀ ਨੂੰ ਉਸ ਦੀ ਪ੍ਰੇਮਿਕਾ ਸਮੇਤ ਗ੍ਰਿਫਤਾਰ ਕੀਤਾ ਹੈ। ਮਾਮਲੇ ਵਿਚ ਖੁਲਾਸਾ ਹੋਇਆ ਹੈ ਕਿ ਦੋਸ਼ੀ ਨੇ ਆਪਣੀ ਪ੍ਰੇਮਿਕਾ ਨੂੰ ਪ੍ਰਭਾਵਿਤ ਕਰਨ ਲਈ ਸਲੀਮ ਖਾਨ ਨੂੰ ਸਵੇਰ ਦੀ ਸੈਰ ਦੌਰਾਨ ਪੁੱਛਿਆ, “ਕੀ ਮੈਂ ਲਾਰੈਂਸ ਬਿਸ਼ਨੋਈ ਨੂੰ ਭੇਜਾਂ?”

ਇਹ ਵੀ ਪੜ੍ਹੋ- ਇੱਕ ਰਾਸ਼ਟਰ, ਇੱਕ ਚੋਣ ਨੂੰ ਮੋਦੀ ਮੰਤਰੀ ਮੰਡਲ ਦੀ ਮਿਲੀ ਮਨਜ਼ੂਰੀ, ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਵਾਉਣ ਦਾ ਰਾਹ ਹੋ ਗਿਆ ਆਸਾਨ

ਮੰਗਲਵਾਰ ਰਾਤ ਫਿਲਮ ਅਭਿਨੇਤਾ ਸਲਮਾਨ ਖਾਨ ਦੇ ਕਾਫਲੇ ‘ਚ ਇਕ ਬਾਈਕ ਸਵਾਰ ਉਸ ਦੇ ਕਾਫੀ ਨੇੜੇ ਆ ਗਿਆ। ਦੇਰ ਰਾਤ ਜਦੋਂ ਸਲਮਾਨ ਖਾਨ ਬਾਂਦਰਾ ਸਥਿਤ ਆਪਣੇ ਘਰ ਜਾ ਰਹੇ ਸਨ ਤਾਂ ਉਨ੍ਹਾਂ ਦੇ ਕਾਫਲੇ ਦੇ ਪਿੱਛੇ ਇਕ ਬਾਈਕ ਸਵਾਰ ਆ ਰਿਹਾ ਸੀ। ਜਿਸ ਤੋਂ ਬਾਅਦ ਸਲਮਾਨ ਖਾਨ ਦੇ ਸੁਰੱਖਿਆ ਗਾਰਡ ਨੇ ਉਸਨੂੰ ਫੜ ਲਿਆ ਅਤੇ ਬਾਂਦਰਾ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ।

Advertisement

ਇਹ ਵੀ ਪੜ੍ਹੋ- ਭਾਰਤ ਫੰਡਿੰਗ ਰਾਹੀਂ ਆਪਣੇ ਲੋਕਾਂ ਨੂੰ ਸਾਡੀ ਸੰਸਦ ‘ਚ ਭੇਜ ਰਿਹਾ ਹੈ, ਕੈਨੇਡਾ ਨੇ ਭਾਰਤ ਸਰਕਾਰ ‘ਤੇ ਲਾਏ ਗੰਭੀਰ ਦੋਸ਼

ਜਦੋਂ ਪੁਲਸ ਨੇ ਬਾਰੀਕੀ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਬਾਈਕ ਸਵਾਰ ਨੂੰ ਨਹੀਂ ਪਤਾ ਸੀ ਕਿ ਇਹ ਸਲਮਾਨ ਖਾਨ ਦਾ ਕਾਫਲਾ ਹੈ। ਉਹ ਕਾਫ਼ਲੇ ਨੂੰ ਵੇਖਣ ਲਈ ਹੀ ਤੁਰਿਆ ਜਾ ਰਿਹਾ ਸੀ। ਪੁਲਸ ਨੇ ਮੋਟਰਸਾਈਕਲ ਚਾਲਕ ਖਿਲਾਫ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਉਸ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਹੈ। ਬਾਈਕ ਸਵਾਰ ਹੈਦਰਾਬਾਦ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ- ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ 55ਵੇਂ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੀ ਸ਼ੁਰੂਆਤ

ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ
ਦੱਸ ਦੇਈਏ ਕਿ 14 ਅਪ੍ਰੈਲ ਨੂੰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੋਕਾਂ ਨੇ ਮੁੰਬਈ ਦੇ ਬਾਂਦਰਾ ਸਥਿਤ ਗਲੈਕਸੀ ਅਪਾਰਟਮੈਂਟ ਸਥਿਤ ਸਲਮਾਨ ਖਾਨ ਦੇ ਘਰ ਦੇ ਬਾਹਰ ਚਾਰ ਰਾਉਂਡ ਫਾਇਰ ਕੀਤੇ ਸਨ। ਖੁਸ਼ਕਿਸਮਤੀ ਨਾਲ, ਘਟਨਾ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ। ਮੁੰਬਈ ਪੁਲਿਸ ਨੇ ਇਸ ਹਮਲੇ ਲਈ ਲਾਰੈਂਸ ਬਿਸ਼ਨੋਈ ਗੈਂਗ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਮਾਮਲੇ ਨਾਲ ਜੁੜੇ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ ਕਿਉਂਕਿ ਅਧਿਕਾਰੀ ਹਮਲੇ ਬਾਰੇ ਹੋਰ ਜਾਣਕਾਰੀ ਇਕੱਠੀ ਕਰਨਾ ਚਾਹੁੰਦੇ ਹਨ।

Advertisement

 

ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

Related posts

ਮੋਦੀ ਦੀ ਸਭ ਤੋਂ ਵੱਡੀ ਕੈਬਨਿਟ, 71 ਮੰਤਰੀ; ਗਠਜੋੜ ਦੇ 11, ਯੂਪੀ ਤੋਂ 11; 7 ਔਰਤਾਂ ਸ਼ਾਮਲ

punjabdiary

Breaking- ਕਿਸਾਨ ਜਥੇਬੰਦੀਆਂ ਨੇ ਮੁੜ ਧਰਨੇ ਤੇ ਜਾਣ ਕੀਤਾ ਐਲਾਨ

punjabdiary

ਅਹਿਮ ਖ਼ਬਰ – ਭਾਈ ਅੰਮ੍ਰਿਤਪਾਲ ਸਿੰਘ ਦੇ ਥਾਣਾ ਅਜਨਾਲਾ ਦਾ ਘਿਰਾਓ ਕਰਨ ਦੇ ਐਲਾਨ ਮਗਰੋਂ, ਪੁਲਿਸ ਥਾਣਾ ਛਾਉਣੀ ‘ਚ ਤਬਦੀਲ

punjabdiary

Leave a Comment