Image default
About us

‘ਆਪਦਾ ਮਿੱਤਰ ‘ਸਕੀਮ ਤਹਿਤ ਫਰੀਦਕੋਟ ਵਿੱਚ ਸਿਖਲਾਈ ਕੈਂਪ ਦੀ ਸ਼ੁਰੂਆਤ

‘ਆਪਦਾ ਮਿੱਤਰ ‘ਸਕੀਮ ਤਹਿਤ ਫਰੀਦਕੋਟ ਵਿੱਚ ਸਿਖਲਾਈ ਕੈਂਪ ਦੀ ਸ਼ੁਰੂਆਤ

 

 

 

Advertisement

 

ਫਰੀਦਕੋਟ 24 ਨਵੰਬਰ (ਪੰਜਾਬ ਡਾਇਰੀ)- ਭਾਰਤ ਸਰਕਾਰ ਐਨ.ਡੀ.ਐਮ.ਏ ,ਐਸ.ਡੀ.ਐਮ.ਏ ,ਡੀ.ਡੀ.ਐਮ.ਏ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ ਚੰਡੀਗੜ੍ਹ ਵੱਲੋਂ ਦੇਸ਼ ਭਰ ਵਿੱਚ ਕਿਸੇ ਵੀ ਕਿਸਮ ਦੀ ਕੁਦਰਤੀ ਆਫਤ ਦੌਰਾਨ ਰਾਹਤ ਪ੍ਰਦਾਨ ਕਰਨ ਲਈ ‘ਆਪਦਾ ਮਿੱਤਰ ‘ਯੋਜਨਾ ਸ਼ੁਰੂ ਕੀਤੀ ਗਈ ਹੈ। ਇਸੇ ਸਕੀਮ ਤਹਿਤ ਫਰੀਦਕੋਟ ਵਿਖੇ 12 ਰੋਜ਼ਾ ਸਿਖਲਾਈ ਕੈਂਪ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ ਚੰਡੀਗੜ੍ਹ ਵੱਲੋਂ ਬਜਿੰਦਰਾ ਕਾਲਜ ਵਿਖੇ ਆਯੋਜਿਤ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਆਈ.ਏ.ਐਸ.ਵਿਨੀਤ ਕੁਮਾਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਤੰਦਰੁਸਤ ਵਲੰਟੀਅਰਾਂ ਨੂੰ ਆਫਤਾਂ ਦੌਰਾਨ ਬਚਾਓ ਕਾਰਜਾਂ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਹਰੇਕ ਸਿੱਖਿਅਤ ਕਮਿਊਨਿਟੀ ਵਲੰਟੀਅਰ ਨੂੰ ਇੱਕ ਨਿੱਜੀ ਸੁਰੱਖਿਆ ਐਮਰਜੈਂਸੀ ਐਕਸ਼ਨ ਕਿੱਟ ਦੇ ਨਾਲ ਨਾਲ ਜੀਵਨ ਅਤੇ ਮੈਡੀਕਲ ਸਹੂਲਤਾਂ ਨੂੰ ਕਵਰ ਕਰਨ ਵਾਲਾ ਸਮੂਹ ਬੀਮਾ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਜ਼ਿਲੇ ਦੇ 200 ਦੇ ਕਰੀਬ ਵਲੰਟੀਅਰਾਂ ਨੂੰ ਦੇਸ਼ ਭਰ ਦੇ ਟ੍ਰੇਨਰਜ ਵੱਲੋਂ ਸਿਖਲਾਈ ਦਿੱਤੀ ਜਾਵੇਗੀ।

Advertisement

ਡਿਪਟੀ ਕਮਿਸ਼ਨਰ ਨੇ ਵਲੰਟੀਅਰਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਹ ਬਹੁਤ ਭਾਗਾਂ ਵਾਲੇ ਹਨ, ਜਿਨਾਂ ਨੂੰ ਇਹ ਸਿਖਲਾਈ ਪ੍ਰਾਪਤ ਹੋ ਰਹੀ ਹੈ ਅਤੇ ਇਸ ਸਿਖਲਾਈ ਨੂੰ ਪ੍ਰਾਪਤ ਕਰਕੇ ਵਲੰਟੀਅਰ ਕੁਦਰਤੀ ਆਫਤਾਂ ਸਮੇਂ ਕਈ ਕੀਮਤੀ ਜਾਨਾਂ ਨੂੰ ਬਚਾ ਸਕਦੇ ਹਨ। ਉਹਨਾਂ ਹਾਜ਼ਰ ਵਲੰਟੀਅਰਾਂ ਨੂੰ ਕਿਸੇ ਵੀ ਸਮੇਂ ਕੁਦਰਤੀ ਆਫਤ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ।

ਪ੍ਰੋਫੈਸਰ ਯੋਗ ਸਿੰਘ ਭਾਟੀਆ ਸੀਨੀਅਰ ਮੈਗਸੀਪਾ ਕੋਰਸ ਡਾਇਰੈਕਟਰ ਨੇ ਕਿਹਾ ਕਿ ਸਾਡਾ ਅੱਜ ਦਾ ਖਰਚ ਕੀਤਾ ਹੋਇਆ 1 ਰੁਪਏ ਕੱਲ੍ਹ ਦਾ 1 ਕਰੋੜ ਰੁਪਏ ਬਚਾ ਸਕਦਾ ਹੈ। ਉਹਨਾਂ ਦੱਸਿਆ ਕਿ ਇਹ ਟ੍ਰੇਨਿੰਗ ਇੰਟਰਨੈਸ਼ਨਲ ਸਟੈਂਡਰਡ ਦੀ ਦਿੱਤੀ ਜਾ ਰਹੀ ਹੈ ਅਤੇ ਉਨਾਂ ਨੇ ਸਾਰੇ ਇੰਸਟਰਕਟਰਸ ਨੂੰ ਇਹ ਟ੍ਰੇਨਿੰਗ ਇੰਟਰਨੈਸ਼ਨਲ ਸਟੈਂਡਰਡ ਨਾਲ ਕਰਨ ਦੀ ਹਦਾਇਤ ਦਿੱਤੀ।

ਇਸ ਮੌਕੇ ਡੀ.ਆਰ.ਓ ਸ਼੍ਰੀਮਤੀ ਲਵਪ੍ਰੀਤ ਕੌਰ, ਸੁਪਰਡੈਂਟ ਸ੍ਰੀ ਪਵਨ ਜੁਨੇਜਾ ,ਸੀਨੀਅਰ ਅਸਿਸਟੈਂਟ ਗੁਰਦੀਪ ਕੌਰ ਅਤੇ ਮੈਗਸੀਪਾ ਸੀਨੀਅਰ ਸਲਾਹਕਾਰ ਸ਼ਰੂਤੀ ਅਗਰਵਾਲ,ਸੀਨੀਅਰ ਰਿਸਰਚ ਐਸੋਸੀਏਟ ਸ਼ਿਲਪਾ ਠਾਕੁਰ, , ਸੀਨੀਅਰ ਡਿਜਾਸਟਰ ਮੈਨੇਜਮੈਂਟ ਐਕਸਪਰਟ ਗੁਲਸ਼ਨ ਹੀਰਾ, ਇੰਸਟ੍ਰਕਟਰ ਸੁਨੀਲ ਜਰਿਆਲ, ਯੋਗੇਸ਼ , ਸਚਿਨ ਕੁਮਾਰ, ਮਹਿਕਪਰੀਤ ਸਿੰਘ, ਪਰੀਤੀ ਦੇਵੀ ਸ਼ਾਨੂੰ, ਸ਼ੁਭਮ ਸ਼ਾਮਿਲ ਸਨ। ਇਨ੍ਹਾਂ ਇੰਸਟਰਕਟਰਾ ਨੇ ਵਲੰਟੀਅਰਾਂ ਨੂੰ ਆਪਦਾ ਦਾ ਸਾਮ੍ਹਣਾ ਕਰਨ ਦੀ ਜਾਣਕਾਰੀ ਦਿੱਤੀ।

Advertisement

Related posts

ਸਕੂਲ ਪ੍ਰਿੰਸੀਪਲ ਤੇ ਹੈੱਡ ਮਾਸਟਰਾਂ ਨੂੰ ਮਿਲੀ ਖਾਲੀ ਪਟਵਾਰ ਸਰਕਲਾਂ ਦੀ ਜ਼ਿੰਮੇਵਾਰੀ, ਕਰਨਗੇ ਕਾਗਜ਼ਾਂ ਦੀ ਪੜਤਾਲ

punjabdiary

ਸੂਬੇ ਵਿੱਚ ਪਾਲਤੂ ਜਾਨਵਰਾਂ ਦੀਆਂ ਦੁਕਾਨਾਂ ਤੇ ਡੌਗ ਬ੍ਰੀਡਰਜ਼ ਨੂੰ ਰਾਜ ਪਸ਼ੂ ਭਲਾਈ ਬੋਰਡ ਨਾਲ ਰਜਿਸਟਰਡ ਕੀਤਾ ਜਾਵੇਗਾ

punjabdiary

Watch out where you get help with buying a house

Balwinder hali

Leave a Comment