Image default
About us

‘ਆਪ’ ਰਾਜ ਸਭਾ ਮੈਂਬਰ ਰਾਘ ਚੱਢਾ ਦੀ ਮੁਅੱਤਲੀ ਖ਼ਤਮ

‘ਆਪ’ ਰਾਜ ਸਭਾ ਮੈਂਬਰ ਰਾਘ ਚੱਢਾ ਦੀ ਮੁਅੱਤਲੀ ਖ਼ਤਮ

 

 

 

Advertisement

ਚੰਡੀਗੜ੍ਹ, 4 ਦਸੰਬਰ (ਰੋਜਾਨਾ ਸਪੋਕਸਮੈਨ)- ਰਾਜ ਸਭਾ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਮੈਂਬਰ ਰਾਘਵ ਚੱਢਾ ਦੀ ਮੁਅੱਤਲੀ ਵਾਪਸ ਲੈ ਲਈ ਅਤੇ ਉਨ੍ਹਾਂ ਨੂੰ ਸਦਨ ਦੀ ਕਾਰਵਾਈ ’ਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿਤੀ। ਚੱਢਾ ਨੂੰ 11 ਅਗੱਸਤ ਨੂੰ ਮਾਨਸੂਨ ਸੈਸ਼ਨ ਦੌਰਾਨ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿਤਾ ਗਿਆ ਸੀ। ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਦੁਪਹਿਰ ਦੇ ਖਾਣੇ ਤੋਂ ਬਾਅਦ ਦੁਪਹਿਰ 2 ਵਜੇ ਉੱਚ ਸਦਨ ਦੀ ਕਾਰਵਾਈ ਸ਼ੁਰੂ ਹੋਣ ’ਤੇ ਚੇਅਰਮੈਨ ਜਗਦੀਪ ਧਨਖੜ ਨੇ ਸੀ.ਪੀ.ਆਈ.(ਐਮ) ਦੇ ਏਲਾਮਾਰਾਮ ਕਰੀਮ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਦੀ ਰੀਪੋਰਟ ਪੇਸ਼ ਕਰਨ ਲਈ ਕਿਹਾ।

ਕਮੇਟੀ ਦੀ 75ਵੀਂ ਰੀਪੋਰਟ ਪੇਸ਼ ਕਰਦੇ ਹੋਏ ਕਰੀਮ ਨੇ ਕਿਹਾ ਕਿ ਵਿਸ਼ੇਸ਼ ਅਧਿਕਾਰ ਕਮੇਟੀ ਨੇ ਇਕ ਮੈਂਬਰ ਵਿਰੁਧ ਮੀਡੀਆ ਨੂੰ ਕਥਿਤ ਤੌਰ ’ਤੇ ਜਾਣਬੁੱਝ ਕੇ ਅਤੇ ਗੁਮਰਾਹਕੁਨ ਜਾਣਕਾਰੀ, ਕਮੇਟੀ ਦੀ ਕਾਰਵਾਈ ਨੂੰ ਗਲਤ ਢੰਗ ਨਾਲ ਪੇਸ਼ ਕਰਨ ਅਤੇ ਚੇਅਰ ਦੀਆਂ ਸ਼ਕਤੀਆਂ ਨੂੰ ਚੁਨੌਤੀ ਦੇਣ ਅਤੇ ਪ੍ਰਸਤਾਵਿਤ ਸਿਲੈਕਟ ਕਮੇਟੀ ਵਿਚ ਮੈਂਬਰਾਂ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਦੇ ਨਾਵਾਂ ਦਾ ਪ੍ਰਸਤਾਵ ਦੇਣ ਦੇ ਸਵਾਲ ’ਤੇ ਵਿਚਾਰ ਕੀਤਾ।

ਬਾਅਦ ਵਿਚ ਚੇਅਰਮੈਨ ਧਨਖੜ ਨੇ ਕਿਹਾ ਕਿ ਵਿਸ਼ੇਸ਼ ਅਧਿਕਾਰ ਕਮੇਟੀ ਨੇ ਇਸ ਮਾਮਲੇ ਦੀ ਡੂੰਘਾਈ ਅਤੇ ਸੋਚ-ਸਮਝ ਕੇ ਜਾਂਚ ਕੀਤੀ ਅਤੇ ਮੈਂਬਰ ਰਾਘਵ ਚੱਢਾ ਨੂੰ ਦੋਵਾਂ ਦੋਸ਼ਾਂ ਵਿਚ ਦੋਸ਼ੀ ਪਾਇਆ। ਉਨ੍ਹਾਂ ਕਿਹਾ ਕਿ ਪਹਿਲਾ ਦੋਸ਼ ਇਹ ਹੈ ਕਿ ਉਨ੍ਹਾਂ ਨੇ ਜਾਣਬੁੱਝ ਕੇ ਮੀਡੀਆ ਨੂੰ ਗੁਮਰਾਹ ਕਰਨ ਵਾਲੇ ਤੱਥ ਪੇਸ਼ ਕੀਤੇ, ਸਦਨ ਦੀ ਕਾਰਵਾਈ ਦੀ ਗਲਤ ਵਿਆਖਿਆ ਕੀਤੀ ਜਿਸ ਨਾਲ ਰਾਜ ਸਭਾ ਦੇ ਚੇਅਰਮੈਨ ਦੇ ਅਧਿਕਾਰਾਂ ਨੂੰ ਚੁਨੌਤੀਆਂ ਮਿਲੀਆਂ ਅਤੇ ਸਦਨ ਦੇ ਨਿਯਮਾਂ ਦੀ ਉਲੰਘਣਾ ਹੋਈ। ਉਨ੍ਹਾਂ ਕਿਹਾ ਕਿ ਦੂਜਾ ਦੋਸ਼ ਇਹ ਹੈ ਕਿ ਪ੍ਰਸਤਾਵਿਤ ਸਿਲੈਕਟ ਕਮੇਟੀ ’ਚ ਮੈਂਬਰਾਂ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਦੇ ਨਾਵਾਂ ਦਾ ਪ੍ਰਸਤਾਵ ਕਰਨਾ ਸਦਨ ਦੇ ਨਿਯਮਾਂ ਦੇ ਨਿਯਮ 72 ਦੀ ਸਪੱਸ਼ਟ ਉਲੰਘਣਾ ਹੈ।

ਕਮੇਟੀ ਦੀ ਰੀਪੋਰਟ ਦਾ ਹਵਾਲਾ ਦਿੰਦਿਆਂ ਚੇਅਰਮੈਨ ਨੇ ਕਿਹਾ ਕਿ 11 ਅਗੱਸਤ, 2023 ਤੋਂ ਹੁਣ ਤਕ ਸਦਨ ਤੋਂ ਕਿਸੇ ਮੈਂਬਰ ਨੂੰ ਮੁਅੱਤਲ ਕਰਨਾ ਕਾਫ਼ੀ ਸਜ਼ਾ ਹੈ ਜੋ ਨਿਆਂ ਦੇ ਉਦੇਸ਼ ਦੀ ਪੂਰਤੀ ਕਰਦੀ ਹੈ। ਰੀਪੋਰਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਉਮੀਦ ਜਤਾਈ ਕਿ ਆਮ ਆਦਮੀ ਪਾਰਟੀ ਦੇ ਮੈਂਬਰ ਰਾਘਵ ਚੱਢਾ ਭਵਿੱਖ ’ਚ ਸਦਨ ਦੀ ਮਰਿਆਦਾ ਅਤੇ ਪਰੰਪਰਾ ਅਨੁਸਾਰ ਆਤਮ-ਨਿਰੀਖਣ ਕਰਨਗੇ ਅਤੇ ਵਿਵਹਾਰ ਕਰਨਗੇ। ਇਸ ਤੋਂ ਬਾਅਦ ਭਾਜਪਾ ਦੇ ਜੀ.ਵੀ.ਐਲ. ਨਰਸਿਮਹਾ ਰਾਓ ਨੇ ਚੱਢਾ ਦੀ ਮੁਅੱਤਲੀ ਵਾਪਸ ਲੈਣ ਦਾ ਮਤਾ ਪੇਸ਼ ਕੀਤਾ। ਇਸ ਤੋਂ ਬਾਅਦ ਸਦਨ ਨੇ ਆਵਾਜ਼ ਵੋਟ ਨਾਲ ਮਤਾ ਪਾਸ ਕੀਤਾ ਅਤੇ ਚੇਅਰਮੈਨ ਨੇ ‘ਆਪ’ ਮੈਂਬਰ ਨੂੰ ਸਦਨ ਦੀ ਕਾਰਵਾਈ ਵਿਚ ਹਿੱਸਾ ਲੈਣ ਦੀ ਆਗਿਆ ਦਿਤੀ।

Advertisement

ਜ਼ਿਕਰਯੋਗ ਹੈ ਕਿ 11 ਅਗੱਸਤ ਨੂੰ ਰਾਜ ਸਭਾ ਦੇ ਨੇਤਾ ਪੀਯੂਸ਼ ਗੋਇਲ ਨੇ ਰਾਘਵ ਚੱਢਾ ਨੂੰ ਮੁਅੱਤਲ ਕਰਨ ਦਾ ਮਤਾ ਪੇਸ਼ ਕੀਤਾ ਸੀ, ਜਿਸ ਨੂੰ ਸਦਨ ਨੇ ਮਨਜ਼ੂਰ ਕਰ ਲਿਆ ਸੀ। ਚੱਢਾ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਦਿੱਲੀ ਰਾਜਧਾਨੀ ਖੇਤਰ (ਸੋਧ) ਬਿਲ, 2023 ਨੂੰ ਸਦਨ ਦੀ ਸਿਲੈਕਟ ਕਮੇਟੀ ਕੋਲ ਭੇਜਣ ਦਾ ਪ੍ਰਸਤਾਵ ਰੱਖਣ ਲਈ ਸਦਨ ਦੇ ਕੁਝ ਮੈਂਬਰਾਂ ਦੀ ਸਹਿਮਤੀ ਲਏ ਬਿਨਾਂ ਪ੍ਰਸਤਾਵਿਤ ਕਮੇਟੀ ਲਈ ਉਨ੍ਹਾਂ ਦਾ ਨਾਂ ਲਿਆ।

ਬਾਅਦ ’ਚ ਉੱਚ ਸਦਨ ਦੇ ਕੁਝ ਮੈਂਬਰਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜਿਆ ਗਿਆ ਸੀ। ਚੱਢਾ ਨੇ ਬਾਅਦ ’ਚ ਇਸ ਮਾਮਲੇ ’ਚ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਅਦਾਲਤ ਨੇ ਉਨ੍ਹਾਂ ਦੀ ਦਲੀਲ ਸੁਣਨ ਤੋਂ ਬਾਅਦ ‘ਆਪ’ ਨੇਤਾ ਨੂੰ ਰਾਜ ਸਭਾ ਚੇਅਰਮੈਨ ਦੇ ਸਾਹਮਣੇ ਅਪਣਾ ਪੱਖ ਰੱਖਣ ਦਾ ਹੁਕਮ ਦਿਤਾ।

ਰਾਘਵ ਚੱਢਾ ਨੇ ਰਾਜ ਸਭਾ ਚੇਅਰਮੈਨ ਅਤੇ ਸੁਪਰੀਮ ਕੋਰਟ ਦਾ ਕੀਤਾ ਧਨਵਾਦ
ਇਸ ਤੋਂ ਬਾਅਦ ਚੱਢਾ ਨੇ ਇਕ ਵੀਡੀਉ ਸੰਦੇਸ਼ ਜਾਰੀ ਕਰ ਕੇ ਰਾਜ ਸਭਾ ਦੇ ਚੇਅਰਮੈਨ ਅਤੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘‘ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਹੀ ਮੇਰੀ ਮੁਅੱਤਲੀ ਖਤਮ ਹੋਈ। ਮੈਨੂੰ ਲਗਭਗ 115 ਦਿਨਾਂ ਲਈ ਮੁਅੱਤਲ ਕਰ ਦਿਤਾ ਗਿਆ ਸੀ। ਇਨ੍ਹਾਂ ਦਿਨਾਂ ਦੌਰਾਨ ਮੈਂ ਸੰਸਦ ਦੇ ਅੰਦਰ ਤੁਹਾਡੇ ਸਵਾਲ ਨਹੀਂ ਪੁੱਛ ਸਕਿਆ ਅਤੇ ਸਦਨ ਦੇ ਅੰਦਰ ਤੁਹਾਡੀ ਆਵਾਜ਼ ਨਹੀਂ ਉਠਾ ਸਕਿਆ।’’

ਉਨ੍ਹਾਂ ਅੱਗੇ ਕਿਹਾ, ‘‘ਮੈਂ ਇਸ ਲਈ ਸੁਪਰੀਮ ਕੋਰਟ ਅਤੇ ਰਾਜ ਸਭਾ ਦੇ ਚੇਅਰਮੈਨ ਦਾ ਧੰਨਵਾਦੀ ਹਾਂ। ਇਨ੍ਹਾਂ 115 ਦਿਨਾਂ ਦੌਰਾਨ ਮੈਨੂੰ ਲੋਕਾਂ ਦਾ ਪਿਆਰ ਅਤੇ ਆਸ਼ੀਰਵਾਦ ਮਿਲਿਆ ਹੈ। ਮੈਨੂੰ ਤੁਹਾਡੇ ਲੋਕਾਂ ਤੋਂ ਤਾਕਤ ਮਿਲੀ ਹੈ। ਮੈਂ ਤੁਹਾਡਾ ਦਿਲੋਂ ਧੰਨਵਾਦੀ ਹਾਂ।’’

Advertisement

Related posts

ਪੰਜਾਬ ਦੇ ਹਾਲਾਤਾਂ ਨੂੰ ਲੈ ਕੇ CM ਮਾਨ ਦਾ ਬਿਆਨ, ਕਿਹਾ- “ਮੈਂ ਖੁਦ ਪਲ-ਪਲ ਦੀ ਨਿਗਰਾਨੀ ਕਰ ਰਿਹਾ ਹਾਂ”

punjabdiary

ਅਮਿਤ ਸ਼ਾਹ ਦੇ ਫਰਜ਼ੀ ਵੀਡੀਓ ਮਾਮਲੇ ‘ਚ FIR ਦਰਜ

punjabdiary

ਚੀਨ ‘ਚ ਅੱਧੀ ਰਾਤੀਂ ਮਚੀ ਤਬਾ.ਹੀ, ਭੂਚਾਲ ਨਾਲ 111 ਲੋਕਾਂ ਦੀ ਮੌ.ਤ, ਕਈ ਹੋਰ ਦੇਸ਼ਾਂ ‘ਚ ਵੀ ਕੰਬੀ ਧਰਤੀ

punjabdiary

Leave a Comment