Image default
About us

ਆਲੂਆਂ ਤੇ ‘ਰਾਊਂਡ ਅੱਪ’ ਕੈਮੀਕਲ ਸਪਰੇਅ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ- ਡਿਪਟੀ ਕਮਿਸ਼ਨਰ

ਆਲੂਆਂ ਤੇ ‘ਰਾਊਂਡ ਅੱਪ’ ਕੈਮੀਕਲ ਸਪਰੇਅ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ- ਡਿਪਟੀ ਕਮਿਸ਼ਨਰ

 

 

ਫ਼ਰੀਦਕੋਟ 26 ਮਾਰਚ (ਪੰਜਾਬ ਡਾਇਰੀ) ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਅੱਜ ਆਲੂਆਂ ਦੀ ਫਸਲ ਤੇ ‘ਰਾਊਂਡ ਅੱਪ’ ਸਪਰੇਅ ਕਰਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਕਿਸਾਨਾਂ ਨੂੰ ਸਖਤ ਤਾੜਨਾ ਕਰਦਿਆਂ ਖੇਤੀਬਾੜੀ ਵਿਭਾਗ ਨੂੰ ਅਜਿਹੇ ਆਲੂ ਕਾਸ਼ਤਕਾਰਾਂ ਖਿਲਾਫ ਸਖਤੀ ਨਾਲ ਪੇਸ਼ ਆਉਣ ਦੇ ਹੁਕਮ ਜਾਰੀ ਕੀਤੇ।

Advertisement

ਆਪਣੇ ਲਿਖਤੀ ਹੁਕਮਾਂ ਵਿੱਚ ਉਨ੍ਹਾਂ ਕਿਹਾ ਕਿ ਆਲੂ ਇੱਕ ਅਜਿਹੀ ਫਸਲ ਹੈ ਜਿਸ ਨੂੰ ਹਰ ਅਮੀਰ ਅਤੇ ਗਰੀਬ ਖਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਖੁਦ ਦੀ ਪਲੇਟ ਵਿੱਚ ਵੀ ਅਜਿਹੇ ਆਲੂ, ਜਿਨ੍ਹਾਂ ਉੱਪਰ ਜਾਨਲੇਵਾ ਅਤੇ ਖਤਰਨਾਕ ਰਾਊਂਡ ਅੱਪ ਸਪਰੇਅ ਕੀਤੀ ਹੋਵੇ, ਆ ਸਕਦੇ ਹਨ।

ਉਨ੍ਹਾਂ ਕਿਹਾ ਕਿ ਆਲੂ ਦੀ ਫਸਲ ਦਾ ਸੀਜਨ ਚੱਲ ਰਿਹਾ ਹੈ ਅਤੇ ਆਉਣ ਵਾਲੇ 05-07 ਦਿਨਾਂ ਵਿੱਚ ਆਲੂਆਂ ਨੂੰ ਪੱਟ ਲਿਆ ਜਾਵੇਗਾ।ਆਲੂ ਦੀ ਫਸਲ ਨੂੰ ਜਮੀਨ ਵਿਚੋਂ ਕੱਢਣ ਤੋਂ ਪਹਿਲਾਂ ਤਨੇ ਨੂੰ ਜੋ ਜਮੀਨ ਦੇ ਉਪਰ ਹੁੰਦਾ ਹੈ ਉਸ ਨੂੰ ਜੜ੍ਹਾਂ ਤੋਂ ਵੱਖ ਕਰਨਾ ਪੈਂਦਾ ਹੈ। ਇਸ ਤਨੇ ਨੂੰ ਆਲੂ ਨਾਲੋਂ ਵੱਖ ਕਰਕੇ ਜ਼ਮੀਨ ਵਿਚੋਂ ਆਲੂ ਕੱਢੇ ਜਾਂਦੇ ਹਨ, ਜਿਸ ਨੂੰ ਲੇਬਰ ਦੁਆਰਾ ਹੱਥਾਂ ਨਾਲ ਵੱਖ ਕੀਤਾ ਜਾਂਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਕਿਸਾਨ ਇਸ ਤਨੇ ਨੂੰ ਲੇਬਰ ਤੋਂ ਕਢਵਾਉਣ ਦੀ ਬਜਾਏ ਰਾਊਂਡ ਅੱਪ ਕੈਮੀਕਲ ਦੀ ਸਪਰੇਅ ਕਰ ਰਹੇ ਹਨ ਜੋ ਆਲੂਆਂ ਦੇ ਪੱਤਿਆਂ ਦੇ ਨਾਲ ਨਾਲ ਹਰ ਛੋਟੋ ਮੋਟੇ ਘਾਹ ਨੂੰ ਵੀ ਸੁਕਾ ਦਿੰਦਾ ਹੈ। ਇਸ ਕੈਮੀਕਲ ਦੇ ਸਪਰੇਅ ਕਾਰਨ ਆਲੂ ਵੀ ਇਸ ਜ਼ਹਿਰ ਦੀ ਲਪੇਟ ਵਿੱਚ ਆ ਸਕਦੇ ਹਨ ਅਤੇ ਮਨੁੱਖੀ ਸਰੀਰ ਵਿੱਚ ਜਾ ਕੇ ਨੁਕਸਾਨ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਇਸ ਕੈਮੀਕਲ ਨੂੰ ਸਿਰਫ ਪੇਸਟ ਕੰਟਰੋਲ ਵਰਤਣ ਦੀ ਮੰਨਜ਼ੂਰੀ ਦਿੱਤੀ ਹੈ ਪਰ ਕੁਝ ਕਿਸਾਨ ਇਸ ਕੈਮੀਕਲ ਨੂੰ ਫਸਲਾਂ ਤੇ ਸਿੱਧੇ ਤੌਰ ਤੇ ਵਰਤ ਰਹੇ ਹਨ ਜੋ ਸਿਹਤ ਲਈ ਬਹੁਤ ਹੀ ਖਤਰਨਾਕ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੈਂਸਰ ਬਹੁਤ ਖਤਰਨਾਕ ਤਰੀਕੇ ਨਾਲ ਫੈਲਣ ਦਾ ਕਾਰਨ ਇਹ ਕੈਮੀਕਲ ਵੀ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੋ ਕਿਸਾਨ ਇਸ ਕੈਮੀਕਲ ਦੀ ਵਰਤੋਂ ਕਰ ਰਹੇ ਹਨ ਉਨ੍ਹਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisement

Related posts

Breaking- ਚੋਰਾਂ ਨੇ ਰਾਤ ਵੇਲੇ ਤਹਿਸੀਲ ਕੰਪਲੈਕਸ ਨੂੰ ਬਣਾਇਆ ਆਪਣਾ ਨਿਸ਼ਾਨਾ

punjabdiary

‘ਟਰੈਵਲ ਏਜੰਟ ਸੈਂਟਰਾਂ ਦੀ ਸ਼ਿਕਾਇਤ ਲਈ ਐਸ.ਡੀ.ਐਮ. ਦਫਤਰ ਨੂੰ ਕੀਤਾ ਜਾਵੇ ਸੂਚਿਤ”

punjabdiary

ਪੰਜਾਬ MLA ਹੋਸਟਲ ਦੇ ਕਿਰਾਏ ‘ਚ ਵਾਧਾ, ਨਵੇਂ ਰੇਟਾਂ ਦੀ ਲਿਸਟ ਜਾਰੀ

punjabdiary

Leave a Comment