ਐਕਸ਼ਨ ‘ਚ ਵਿਜੀਲੈਂਸ, ਪਟਵਾਰੀ, ਉਸ ਦੇ ਭਰਾ, ਪਿਤਾ ਤੇ ਨਿੱਜੀ ਏਜੰਟ ਖਿਲਾਫ਼ ਰਿਸ਼ਵਤ ਲੈਣ ਦਾ ਮਾਮਲਾ ਕੀਤਾ ਦਰਜ
ਚੰਡੀਗੜ੍ਹ, 25 ਨਵੰਬਰ (ਡੇਲੀ ਪੋਸਟ ਪੰਜਾਬੀ)- ਪ੍ਰਾਪਰਟੀ ਦੇ ਕਾਗਜ਼ਾਤ ਵਿਚ ਬਦਲਾਅ ਕਰਨ ਲਈ 3.470 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਵਿਜੀਲੈਂਸ ਨੇ ਪਟਵਾਰੀ, ਉ ਦੇ ਭਰਾ, ਪਿਤਾ ਤੇ ਇਕ ਸਹਿਯੋਗੀ ਖਿਲਾਫ ਕੇਸ ਦਰਜ ਕੀਤਾ ਹੈ। ਪਟਵਾਰੀ ਦੇ ਭਰਾ ਦਾ ਜੁੱਤੇ ਦਾ ਕਾਰੋਬਾਰ ਹੈ ਤਾਂ ਉਸ ਨੇ ਪਾਕਿਸਤਾਨ ਤੋਂ ਜੁੱਤੇ ਮੰਗਵਾਏ ਤੇ 3.40 ਲੱਖ ਰੁਪਏ ਪੀੜਤ ਤੋਂ ਰਿਸ਼ਵਤ ਵਜੋਂ ਵਸੂਲ ਕੀਤੇ।ਇੰਨਾ ਹੀ ਨਹੀਂ ਮੁਲਜ਼ਮਾਂ ਨੇ ਜਨਮ ਦਿਨ ਪਾਰਟੀ ਲਈ ਵੀ 80,000 ਰੁਪਏ ਦਾ ਬਿੱਲ ਪੀੜਤ ਤੋਂ ਹੀ ਦਿਵਾਇਆ।
ਪਟਵਾਰੀ ਗੁਰਵਿੰਦਰ ਸਿੰਘ ਦੇ ਰਿਸ਼ਵਤ ਦਾ ਮਾਮਲਾ ਉਸ ਸਮੇਂ ਚਰਚਾ ਵਿਚ ਆਇਆ ਸੀ ਜਦੋਂ ਆਪ ਵਿਧਾਇਕ ਗੁਰਪ੍ਰੀਤ ਗੋਗੀ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ ਸੀ ਤੇ ਬਾਅਦ ਵਿਚ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਪਟਵਾਰੀ ਨੂੰ ਸਸਪੈਂਡ ਕਰ ਦਿੱਤਾ ਸੀ ਜਦੋਂ ਰਿਸ਼ਵਤ ਵਜੋਂ 34.70 ਲੱਖ ਰੁਪਏ ਦੇਣ ਦੇ ਬਾਅਦ ਵੀ ਕੰਮ ਨਹੀਂ ਹੋਇਆ ਤਾਂ ਬਠਿੰਡਾ ਦੇ ਰਾਮਪੁਰਾ ਫੂਲ ਵਾਸੀ ਬੱਬੂ ਤੰਵਰ ਨੇ ਇਸ ਦੀ ਸ਼ਿਕਾਇਤ ਭ੍ਰਿਸ਼ਟਾਚਾਰ ਵਿਰੋਧੀ ਲਾਈਨ ‘ਤੇ ਕੀਤੀ। ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ। ਜਾਂਚ ਵਿਚ ਦੋਸ਼ ਸਹੀ ਪਾਏ ਗਏ।ਇਸ ਦੇ ਬਾਅਦ ਪਟਵਾਰੀ ਗੁਰਵਿੰਦਰ ਸਿੰਘ, ਉਸ ਦੇ ਏਜੰਟ ਨਿੱਕੂ ਨੂੰ ਨਾਮਜ਼ਦ ਕਰਨ ਲਈ ਪਟਵਾਰੀ ਦੇ ਭਰਾ ਤੇ ਪਿਤਾ ‘ਤੇ ਵੀ ਰਿਸ਼ਵਤ ਲੈਣ ਦੀ ਸਾਜਿਸ਼ ਰਚਣ ਦਾ ਮਾਮਲਾ ਦਰਜ ਕੀਤਾ ਗਿਆ। ਪੁਲਿਸ ਮੁਲਜ਼ਮਾਂ ਦੀ ਭਾਲ ਵਿਚ ਲੱਗੀ ਹੈ।
ਸ਼ਿਕਾਇਤਕਰਤਾ ਬੱਬੂ ਤੰਵਰ ਮੁਤਾਬਕ ਦੋਵਾਂ ਨੇ ਸਾਲ 1994 ਵਿਚ ਰਜਿਸਟਰੀ ਆਪਣੇ ਪਿਤਾ ਦੀ ਜਾਇਦਾਦ ਦੇ ਇੰਤਕਾਲ ਦੀ ਮਨਜ਼ੂਰੀ ਲੈਣ ਲਈ 40,00 ਰੁਪਏ ਦੀ ਰਿਸ਼ਵਤ ਰਕਮ ਲਈ ਸੀ ਬਾਅਦ ਵਿਚ ਮੁਲਜ਼ਮਾਂ ਦੇ ਮਨ ਵਿਚ ਲਾਲਚ ਆ ਗਿਆ ਕਿ ਕਰੋੜਾਂ ਦੀ ਪ੍ਰਾਪਰਟੀ ਹੈ ਤਾਂ ਕਿਉਂ ਨਾ ਹੋਰ ਪੈਸੇ ਵਸੂਲੇ ਜਾਣ। ਇਸ ਦੇ ਬਾਅਦ ਏਜੰਟ ਨਿੱਕੂ, ਉਸ ਦੇ ਪਿਤਾ ਤੇ ਪਟਵਾਰੀ ਦੇ ਭਰਾ ਨੇ ਇਕ ਦੂਜੇ ਦੀ ਮਿਲੀਭੁਗਤ ਨਾਲ ਜਾਇਦਾਦ ਦੇ ਇੰਤਕਾਲ ਨੂੰ ਮਨਜ਼ੂਰੀ ਦੇਣ ਦੇ ਬਦਲੇ 27.50 ਲੱਖ ਰੁਪਏ ਦੀ ਰਿਸ਼ਵਤ ਲਈ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆਕਿ ਉਪਰੋਕਤ ਪਟਵਾਰੀ ਤੇ ਉਸ ਦੇ ਏਜੰਟ ਨਿੱਕੂ ਨੇ ਉਸਤੋਂ ਦੋ ਆਈਫੋਨ, ਸਮਾਰਟ ਘੜੀਆਂ ਦੇ ਨਾਲ-ਨਾਲ ਪਾਕਿਸਤਾਨ ਤੋਂ ਜੁੱਤੇ ਖਰੀਦਣ ਲਈ 3.40 ਲੱਖ ਰੁਪਏ ਵੀ ਲਏ ਸਨ। ਜਾਂਚ ਮੁਤਾਬਕ ਉਪਰੋਕਤ ਪਟਵਾਰੀ ਨੇ ਨਾ ਤਾਂ ਜਾਇਦਾਦ ਦਾ ਟਰਾਂਸਫਰ ਕੀਤਾ ਤੇ ਨਾ ਹੀ ਸ਼ਿਕਾਇਤਕਰਤਾ ਤੋਂ ਲਈ ਰਕਮ ਵਾਪਸ ਕੀਤੀ।
ਐੱਸਐੱਸਪੀ ਵਿਜੀਲੈਂਸ ਰਵਿੰਦਰਪਾਲ ਸੰਧੂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸ਼ਿਕਾਇਤ ਮਿਲਣ ਦੇ ਬਾਅਦ ਕਈ ਵਾਰ ਨੋਟਿਸ ਦੇ ਕੇ ਬੁਲਾਇਆ ਗਿਆ ਪਰ ਮੁਲਜ਼ਮ ਪੇਸ਼ ਨਹੀਂ ਹੋਏ। ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ ਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।