Image default
ਤਾਜਾ ਖਬਰਾਂ

ਐਸ ਐਮ ਡੀ ਵਰਲਡ ਸਕੂਲ ‘ਚ ਮਦਰ ਡੇ ਮਨਾਇਆ

ਐਸ ਐਮ ਡੀ ਵਰਲਡ ਸਕੂਲ ‘ਚ ਮਦਰ ਡੇ ਮਨਾਇਆ
ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ਕੋਟ ਸੁਖੀਆ ਅਧੀਨ ਚਲ ਰਹੀ ਸੰਸਥਾ ਐਸ ਐਮ ਡੀ ਵਰਲਡ ਸਕੂਲ ਕੋਟ ਸੁਖੀਆ ਵਿਖੇ ਪ੍ਰਿੰਸੀਪਲ ਐਚ ਐਸ ਸਾਹਨੀ ਦੀ ਯੋਗ ਅਗਵਾਹੀ ਹੇਠ ‘ਮਦਰਜ਼ ਡੇ’ ਬੜੀ ਧੂੰਮ-ਧਾਮ ਨਾਲ ਮਨਾਇਆ ਗਿਆ।ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ\ਡਾਇਰੈਕਟਰ ਰਾਜ ਥਾਪਰ ਨੇ ਉਚੇਚੇ ਤੌਰ ਤੇ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਬੱਚਿਆਂ ਨਾਲ ਪਰਿਵਾਰਕ ਰਿਸ਼ਤਿਆਂ ਸੰਬੰਧੀ ਵਡਮੁੱਲੇ ਵਿਚਾਰ ਸਾਂਝੇ ਕੀਤੇ।ਇਸ ਸਮਾਰੋਹ ਵਿੱਚ ਬਚਿਆਂ ਦੇ ਗਰੀਟਿਂੰਗ ਕਾਰਡ ਬਣਾਉਣ ਦੇ ਮੁਕਾਬਲੇ ਕਰਵਾਏ ਗਏ ਅਤੇ ਇਕ ਰੰਗਾ ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ ਗਈ ਜਿਸ ਦੀ ਸ਼ੂਰੂਆਤ ਮੂਲ ਮੰਤਰ ਦੇ ਜਾਪ ਤੋਂ ਬਾਅਦ ਇਕ ਧਾਰਮਿਕ ਗੀਤ ‘ਲੱਗੀ ਸੂਬੇ ਦੀ ਕਚਹਿਰੀ’ ਨਾਲ ਕੀਤੀ ਗਈ।ਇਸ ਉਪਰੰਤ ਨਰਸਰੀ, ਪਰੈਪ-1 ਅਤੇ ਪਰੈਪ-2 ਦੇ ਨੰਨੇ ਮੁੰਨੇ ਬੱਚਿਆਂ ਵੱਲੋਂ ਡਾਂਸ ਪੇਸ਼ ਕੀਤਾ ਗਿਆ।ਪਰੈਪ-1 ਅਤੇ ਪਰੈਪ-2 ਦੇ ਵਿਦਿਆਰਥੀਆਂ ਦੇ ਫੈਂਸੀ ਡਰੈਸ ਮੁਕਾਬਲੇ ਕਰਵਾਏ ਗਏ।ਇਸ ਤੋਂ ਇਲਾਵਾ ਪਲੇਵੇਅ ਦੇ ਵਿਦਿਆਰਥੀਆਂ ਨੂੰ ਹਾਥੀ, ਸ਼ੇਰ ਅਤੇ ਜਿਰਾਫ ਆਦਿ ਦੀ ਸ਼ਕਲ ਦੇ ਪਹਿਰਾਵੇ ਪਹਿਨਾਏ ਗਏ।ਪਹਿਲੀ ਜਮਾਤ ਦੀ ਲੜਕੀ ਮਨਸੀਰਤ ਕੌਰ ਨੇ ਆਪਣੀ ਦਰਦ ਭਰੀ ਆਵਾਜ਼ ਵਿੱਚ ‘ਪੇਕੇ ਹੁੰਦੇ ਮਾਵਾਂ ਨਾਲ’ ਗੀਤ ਗਾ ਕੇ ਸਮੂਹ ਅਧਿਆਪਕਾਂ ਨੂੰ ਭਾਵੁਕ ਕਰ ਦਿੱਤਾ। ਸੰਸਥਾ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਮਾਂ ਅਤੇ ਬਚਿਆ ਦੇ ਆਪਸੀ ਰਿਸ਼ਤੇ ਦੀ ਮਹਤਤਾ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ।ਕੋ-ਆਰਡੀਨੇਟ ਅਨੁ ਬਾਲੀ ਅਤੇ ਰਜਨੀ ਵੱਲੋਂ ਬੱਚਿਆਂ ਨੂੰ ਨਿਰਸਵਾਰਥ ਆਪਣੇ ਮਾਪਿਆਂ ਦੀ ਸੇਵਾ ਕਰਦੇ ਰਹਿਣ ਲਈ ਪ੍ਰੇਰਤ ਕੀਤਾ ਗਿਆ।ਇਸ ਸਮੇਂ ਮਨਜਿੰਦਰ ਕੌਰ, ਰਮਨਦੀਪ ਕੌਰ ਅਤੇ ਸੰਦੀਪ ਕੌਰ ਵੀ ਇਸ ਸਮਾਰੋਹ ਵਿੱਚ ਹਾਜ਼ਰ ਸਨ।

ਫੋਟੋ ਕੈਪਸ਼ਨ।-ਬਚਿਆਂ ਦੀਆਂ ਪੇਸ਼ਕਾਰੀਆਂ ਦੀਆਂ ਵਖ ਵਖ ਝਲਕੀਆਂ।

Related posts

ਜੰਡਿਆਲਾ ਗੁਰੂ ਵਿੱਚ ਸ਼ਹਿਰ ਦੇ ਬੇਰਿੰਗ ਸਕੂਲ ਵੱਲੋਂ ਨਰਸਰੀ ਕਲਾਸ ਦੇ ਬੱਚਿਆਂ ਦਾ ਸਵਾਗਤ ਕੀਤਾ!

punjabdiary

ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਮਿੱਡੂਖੇੜਾ ਨੇ ਮੰਗੀ ਸੁਰੱਖਿਆ, ਮੂਸੇਵਾਲਾ ਕਤਲ ਤੋਂ ਬਾਅਦ ਦੱਸਿਆ ਜਾਨ ਨੂੰ ਖਤਰਾ

punjabdiary

ਪ੍ਰੇਮੀ ਨੂੰ ਕਤਲ ਕਰਨ ਦੇ ਦੋਸ਼ ਵਿੱਚ ਪ੍ਰੇਮਿਕਾ ਨੂੰ ਮੌਤ ਦੀ ਸਜ਼ਾ, ਸਬੂਤ ਮਿਟਾਉਣ ਦੇ ਦੋਸ਼ ਵਿੱਚ ਚਾਚੇ ਨੂੰ ਤਿੰਨ ਸਾਲ ਦੀ ਕੈਦ

Balwinder hali

Leave a Comment