ਐੱਸ. ਡੀ. ਐੱਮ. ਮੇਜਰ ਡਾ. ਵਰੁਣ ਕੁਮਾਰ ਨੇ ਟਿੱਲਾ ਬਾਬਾ ਫਰੀਦ ਵਿਖੇ ਟੇਕਿਆ ਮੱਥਾ
ਫਰੀਦਕੋਟ, 3 ਨਵੰਬਰ (ਪੰਜਾਬ ਡਾਇਰੀ)- ਬੀਤੇ ਦਿਨੀਂ ਬਾਬਾ ਫਰੀਦ ਜੀ ਦੀ ਚਰਨ ਛੋਹ ਧਰਤੀ ਫਰੀਦਕੋਟ ਵਿਖੇ ਐੱਸ. ਡੀ. ਐੱਮ. ਮੇਜਰ ਡਾ. ਵਰੁਣ ਕੁਮਾਰ ਜੀ ਨੇ ਟਿੱਲਾ ਬਾਬਾ ਫਰੀਦ ਵਿਖੇ ਮੱਥਾ ਟੇਕਿਆ। ਉਹਨਾਂ ਨੇ ਇਸ ਇਤਿਹਾਸਿਕ ਜਗ੍ਹਾ ਬਾਰੇ ਜਾਣਕਾਰੀ ਹਾਸਿਲ ਕਰਦੇ ਹੋਏ ਕਿਹਾ ਕਿ ਕਿਸ ਪ੍ਰਕਾਰ ਬਾਬਾ ਸ਼ੇਖ ਫਰੀਦ ਜੀ ਨੇ ਬਾਰਵੀਂ ਸਦੀ ਵਿੱਚ ਇਸ ਸ਼ਹਿਰ ਵਿੱਚ ਆ ਕੇ ਇਥੋਂ ਦੇ ਲੋਕਾਂ ਨੂੰ ਆਪਣੀਆਂ ਸਿੱਖਿਆਵਾਂ ਰਾਹੀਂ ਨਿਹਾਲ ਕੀਤਾ। ਉਨਾਂ ਨੇ ਧਾਰਮਿਕ ਸੰਸਥਾਵਾਂ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨਾਂ ਦੀ ਮਿਹਨਤ ਅਤੇ ਉਪਰਾਲਿਆਂ ਕਰਕੇ ਹੀ ਅੱਜ ਫਰੀਦਕੋਟ ਸ਼ਹਿਰ ਬਾਬਾ ਸ਼ੇਖ ਫਰੀਦ ਜੀ ਦੇ ਨਾਮ ਦੀ ਪ੍ਰਸਿੱਧੀ ਦੂਰ-ਦੂਰ ਤੱਕ ਹੈ।
ਉਹਨਾਂ ਧਾਰਮਿਕ ਸੰਸਥਾਵਾਂ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਬਾਰੇ ਕਿਹਾ ਕਿ ਇਹਨਾਂ ਦੀ ਧਾਰਮਿਕ ਸੋਚ ਅਤੇ ਲੋਕ ਭਲਾਈ ਕਾਰਜਾਂ ਕਰਕੇ ਹੀ ਇਨਾ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੀ ਪ੍ਰਸਿੱਧੀ ਪੂਰੇ ਪੰਜਾਬ ਨਹੀਂ ਭਾਰਤ ਵਿੱਚ ਹੈ। ਇਸ ਸਮੇਂ ਬਾਬਾ ਫਰੀਦ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਸ. ਗੁਰਿੰਦਰ ਮੋਹਨ ਸਿੰਘ ਜੀ, ਸ. ਸੁਰਿੰਦਰ ਸਿੰਘ ਰੋਮਾਣਾ, ਜਨਰਲ ਸੈਕਟਰੀ ਅਤੇ ਸ. ਕੁਲਜੀਤ ਸਿੰਘ ਮੌਗੀਆ ਵੀ ਹਾਜ਼ਰ ਸਨ। ਉਹਨਾਂ ਨੇ ਸ਼੍ਰੀ ਵਰੁਣ ਕੁਮਾਰ ਜੀ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਅਤੇ ਅਖ਼ੀਰ ਵਿੱਚ ਉਹਨਾਂ ਨੂੰ ਸਰੋਪਾ, ਦੁਸ਼ਾਲਾ ਅਤੇ ਬਾਬਾ ਫਰੀਦ ਜੀ ਦੀ ਜੀਵਨੀ ਨਾਲ ਸੰਬੰਧਿਤ ਕਿਤਾਬਾ ਭੇਂਟ ਕੀਤੀਆਂ।