Image default
ਅਪਰਾਧ

ਕਤ.ਲ ਕੇਸ ‘ਚੋਂ ਨਾਂ ਕਢਵਾਉਣ ਬਦਲੇ ਲਈ 4 ਲੱਖ ਦੀ ਲਈ ਰਿਸ਼ਵਤ, ਵਿਜੀਲੈਂਸ ਨੇ ਫੜੇ 2 ਮੁਲਜ਼ਮ

ਕਤ.ਲ ਕੇਸ ‘ਚੋਂ ਨਾਂ ਕਢਵਾਉਣ ਬਦਲੇ ਲਈ 4 ਲੱਖ ਦੀ ਲਈ ਰਿਸ਼ਵਤ, ਵਿਜੀਲੈਂਸ ਨੇ ਫੜੇ 2 ਮੁਲਜ਼ਮ

 

 

 

Advertisement

 

ਚੰਡੀਗੜ੍ਹ, 28 ਅਕਤੂਬਰ (ਡੇਲੀ ਪੋਸਟ ਪੰਜਾਬੀ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਭਰ ਵਿਚ ਚਲਾਈ ਜਾ ਰਹੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਵਿਜੀਲੈਂਸ ਨੇ ਲੁਧਿਆਣਾ ਤੋਂ ਵਿਸ਼ਾਲ ਕੁਮਾਰ ਤੇ ਜਤਿੰਦਰ ਕੁਮਾਰ ਨਾਂ ਦੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਵਾਂ ਨੇ ਕਤਲ ਕੇਸ ਵਿਚੋਂ ਸ਼ਿਕਾਇਤਕਰਤਾ ਦਾ ਨਾਂ ਕਢਵਾਉਣ ਦੇ ਬਦਲੇ 4 ਲੱਖ ਰੁਪਏ ਰਿਸ਼ਵਤ ਲਈ ਸੀ।

ਵਿਜੀਲੈਂਸ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜੀਵ ਕੁਮਾਰ ਉਰਫ ਰਵੀ ਵਾਸੀ ਨਿਊ ਸੁਭਾਸ਼ ਨਗਰ, ਬਸਤੀ ਜੋਧੇਵਾਲ, ਲੁਧਿਆਣਾ ਨੇ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਨੇ ਉਸ ਨੇ ਦੋਸ਼ ਲਗਾਇਆ ਸੀ ਕਿ ਉਪਰੋਕਤ ਵਿਅਕਤੀਆਂ ਨੇ ਕਤਲ ਕੇਸ ਵਿਚੋਂ ਉਸ ਦਾ ਨਾਂ ਕਢਵਾਉਣ ਲਈ ਉਸ ਤੋਂ 4 ਲੱਖ ਰੁਪਏ ਲਏ ਹਨ।

ਜਾਂਚ ਵਿਚ ਪਤਾ ਲੱਗਾ ਕਿ ਮਨੋਜ ਕੁਮਾਰ ਤੇ ਹੋਰਨਾਂ ਵਿਰੁੱਧ ਲੁਧਿਆਣਾ ਦੇ ਬਸਤੀ ਜੋਧਵਾਲ ਥਾਣੇ ਵਿਚ ਭਾਰਤੀ ਦੰਡਾਵਲੀ ਦੀ ਧਾਰਾ 302 ਤਹਿਤ ਸ਼ਿਕਾਇਤ ਦਰਜ ਕੀਤੀ ਸੀ। ਮਨੋਜ ਕੁਮਾਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਬਾਅਦ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਦਾ ਨਾਂ ਵੀ ਜੋੜਿਆ ਗਿਆ ਸੀ। ਇਸਦੇ ਬਾਅਦ ਵਿਸ਼ਾਲ ਕੁਮਾਰ ਨੇ ਸ਼ਿਕਾਇਤਕਰਤਾ ਨਾਲ ਮੁਲਾਕਾਤ ਦੌਰਾਨ ਦਾਅਵਾ ਕੀਤਾ ਕਿ ਉਹ ਲੁਧਿਆਣਾ ਦੇ ਸੁਭਾਸ਼ ਨਗਰ ਸਥਿਤ ਬ੍ਰਾਂਡਿਡ ਬਾਨਾ ਗਾਰਮੈਂਟ ਸਟੋਰ ਦੇ ਮਾਲਕ ਜਤਿੰਦਰ ਕੁਮਾਰ ਦਾ ਜਾਣਕਾਰ ਹੈ। ਵਿਸ਼ਾਲ ਕੁਮਾਰ ਨੇ ਸ਼ਿਕਾਇਤਕਰਤਾ ਨੂੰ ਭਰੋਸਾ ਦਿਵਾਇਆ ਕਿ ਉਸ ਦੇ ਮਾਲਕ ਦੇ ਲੁਧਿਆਣਾ ਦੇ ਇਕ ਏਡੀਸੀਪੀ ਨਾਲ ਚੰਗੇ ਸਬੰਧ ਹਨ ਤੇ ਉਹ ਕਤਲ ਕੇਸ ਦੀ ਪੁਲਿਸ ਜਾਂਚ ਕਰਵਾ ਕੇ ਉਸ ਨੂੰ ਬੇਕਸੂਰ ਸਾਬਤ ਕਰਵਾ ਸਕਦਾ ਹੈ।

Advertisement

ਵਿਸ਼ਾਲ ਕੁਮਾਰ ਤੇ ਜਤਿੰਦਰ ਕੁਮਾਰ ਨੇ ਅਗਸਤ 202 ਵਿਚ ਉਸਤੋਂ 4 ਲੱਖ ਰੁਪਏ ਲੈ ਲਏ ਸਨ ਪਰ ਉਸ ਨੂੰ ਪੈਸਿਆਂ ਦੇ ਬਦਲੇ ਕੋਈ ਰਾਹਤ ਨਹੀਂ ਮਿਲੀ। ਉਸ ਨੂੰ ਲੱਭਣ ਲਈ ਲਗਾਤਾਰ ਕੀਤੀ ਗਈ ਪੁਲਿਸ ਛਾਪੇਮਾਰੀ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਜਦੋਂ ਉਸ ਨੇ ਦੋਵੇਂ ਮੁਲਜ਼ਮਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਉਸ ਨੂੰ ਕਿਹਾ ਕਿ 4 ਲੱਖ ਰੁਪਏ ਤਾਂ ਸਿਰਫ ਜਾਂਚ ਸ਼ੁਰੂ ਕਰਵਾਉਣ ਦੇ ਸਨ। ਸ਼ਿਕਾਇਤਕਰਤਾ ਨੂੰ ਬਾਅਦ ਵਿਚ 25 ਅਪ੍ਰੈਲ 2023 ਨੂੰ ਜ਼ਮਾਨਤ ਮਿਲ ਗਈ ਤੇ 18 ਅਗਸਤ 2023 ਨੂੰ ਲੁਧਿਆਣਾ ਦੀ ਸੈਸ਼ਨ ਅਦਾਲਤ ਵੱਲੋਂ ਉਸ ਨੂੰ ਬਰੀ ਕਰ ਦਿੱਤਾ ਗਿਆ।

ਆਖਿਰ ਵਿਚ ਸ਼ਿਕਾਇਤਕਰਤਾ ਨੇ ਇਸ ਮਾਮਲੇ ਵਿਚ ਸ਼ਿਕਾਇਤ ਦਰਜ ਕਰਵਾਈ ਤੇ ਵਿਜੀਲੈਂਸ ਨੂੰ ਸਬੂਤ ਵਜੋਂ ਆਡੀਓ ਰਿਕਾਰਡਿੰਗ ਦਿੱਤੀ ਗਈ। ਜਾਂਚ ਕਰਨ ਦੇ ਬਾਅਦ ਇਹ ਗੱਲ ਸਾਹਮਣੇ ਆਈ ਕਿ ਦੋਵੇਂ ਮੁਲਾਜ਼ਮਾਂ ਨੇ ਪੁਲਿਸ ਕੇਸ ਵਿਚ ਏਡੀਸੀਪ ਲੁਧਿਆਣਾ ਨਾਲ ਸਬੰਧ ਹੋਣਾ ਦੱਸ ਕੇ ਸ਼ਿਕਾਇਤਕਰਤਾ ਤੋਂ 4 ਲੱਖ ਰੁਪਏ ਰਿਸ਼ਵਤ ਲਈ ਸੀ।

Related posts

Breaking News-ਨਵਾਂਸ਼ਹਿਰ: ਪਿੰਡ ਮੇਹਹਲੀ ਗੁਟਕਾ ਸਾਹਿਬ ਦੇ ਅੰਗ ਅਗਨ ਭੇਟ, ਮਾਮਲਾ ਦਰਜ

punjabdiary

Big News-ਪ੍ਰੇਮ ਵਿਆਹ ਤੋਂ ਨਾਰਾਜ਼ ਭਰਾਵਾਂ ਨੇ ਭੈਣ ਦੀ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਹੱਤਿਆ

punjabdiary

ਵਿਜੀਲੈਂਸ ਬਿਊਰੋ ਦੀ ਕਾਰਵਾਈ, ਪਾਵਰਕਾਮ ਦਾ ਜੇ.ਈ 5,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ

punjabdiary

Leave a Comment