ਕਪਿਲ ਦੇਵ ਨੂੰ ਗੋਲੀ ਮਾਰਨ ਲਈ ਉਨ੍ਹਾਂ ਦੇ ਘਰ ਪਹੁੰਚੇ ਯੋਗਰਾਜ ਸਿੰਘ, ਇਸ ‘ਤੇ ਕਪਿਲ ਦੇਵ ਦਾ ਪਹਿਲਾ ਬਿਆਨ
ਚੰਡੀਗੜ੍ਹ- ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਹਾਲ ਹੀ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਕਪਿਲ ਦੇਵ ਦੇ ਬਾਰੇ ਵਿਚ ਕੁਝ ਵੱਡੇ ਖੁਲਾਸੇ ਕੀਤੇ ਹਨ। ਉਸ ਨੇ ਇਹ ਕਿਹਾ ਸੀ ਕਿ ਉਹ ਕਪਿਲ ਦੇਵ ਨੂੰ ਟੀਮ ਤੋਂ ਬਾਹਰ ਕਰਨ ਲਈ ਉਸਦੇ ਸਿਰ ਵਿੱਚ ਗੋਲੀ ਮਾਰਨਾ ਚਾਹੁੰਦਾ ਸੀ ਅਤੇ ਉਹ ਪਿਸਤੌਲ ਲੈ ਕੇ ਕਪਿਲ ਦੇ ਘਰ ਵੀ ਪਹੁੰਚ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਯੋਗਰਾਜ ਵਿਵਾਦਪੂਰਨ ਬਿਆਨ ਦੇਣ ਲਈ ਜਾਣੇ ਜਾਂਦੇ ਹਨ। ਉਹ ਸਮੇਂ-ਸਮੇਂ ‘ਤੇ ਸਾਬਕਾ ਕਪਤਾਨਾਂ ਅਤੇ ਉੱਚ ਪ੍ਰੋਫਾਈਲ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦਾ ਰਹਿੰਦਾ ਹੈ। ਜਦੋਂ ਕਪਿਲ ਦੇਵ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬਹੁਤ ਤਿੱਖੀ ਪ੍ਰਤੀਕਿਰਿਆ ਦਿੱਤੀ। ਸਾਬਕਾ ਭਾਰਤੀ ਕਪਤਾਨ ਦੀ ਪ੍ਰਤੀਕਿਰਿਆ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀੂ ਪੜ੍ਹੋ-ਜੈਕਾਰਿਆਂ ਦੀ ਗੂੰਜ ਵਿੱਚ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਨਾਮ ਰੱਖਿਆ, ਜਾਣੋ ਕੀ ਰੱਖਿਆ ਨਾਮ, ਕੌਣ ਬਣਿਆ ਪ੍ਰਧਾਨ
ਯੋਗਰਾਜ ਸਿੰਘ ਵਲੋਂ ਕੀਤੀ ਗਈ ਟਿੱਪਣੀ ‘ਤੇ ਕਪਿਲ ਦੇਵ ਨੇ ਦਿੱਤੀ ਪ੍ਰਤੀਕਿਰਿਆ
ਜਦੋਂ ਕਪਿਲ ਦੇਵ ਨੂੰ ਯੋਗਰਾਜ ਸਿੰਘ ਦੇ ਕੀਤੇ ਦਾਅਵਿਆਂ ਬਾਰੇ ਪੁੱਛਿਆ ਤਾਂ ਇਸ ਤੇ ਵਿਸ਼ਵ ਕੱਪ ਜੇਤੂ ਕਪਤਾਨ ਨੇ ਜਵਾਬ ਦਿੱਤਾ ਕਿ ਉਹ ਕੌਣ ਹੈ ਅਤੇ ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ। ਇਸ ਦੇ ਬਾਅਦ ਕਪਿਲ ਦੇਵ ਨੂੰ ਦੱਸਿਆ ਕਿ ਯੋਗਰਾਜ ਸਿੰਘ ਤੁਹਾਨੂੰ ਮਾਰਨ ਦੇ ਲਈ ਪਿਸਤੌਲ ਲੈ ਕੇ ਤੁਹਾਡੇ ਘਰ ਆਇਆ ਸੀ। ਫਿਰ ਇਸ ‘ਤੇ ਸਾਬਕਾ ਕਪਤਾਨ ਨੇ ਸਪੱਸ਼ਟ ਤੌਰ ‘ਤੇ ਜਵਾਬ ਦੇਣ ਤੋਂ ਹੀ ਇਨਕਾਰ ਕਰ ਦਿੱਤਾ ਅਤੇ ਖੁਦ ਹੀ ਸਵਾਲ ਪੁੱਛਿਆ ਕਿ ਕੀ ਹੋਰ ਕੁਝ ਪੁੱਛਣਾ ਹੈ।
ਕਪਿਲ ਦੇਵ ਨੂੰ ਯੋਗਰਾਜ ਸਿੰਘ ਮਾਰਨਾ ਚਾਹੁੰਦਾ ਸੀ
ਤੁਹਾਨੂੰ ਦੱਸ ਦੇਈਏ ਕਿ ਇੱਕ ਇੰਟਰਵਿਊ ਵਿੱਚ ਗੱਲ ਕਰਦੇ ਹੋਏ ਯੋਗਰਾਜ ਸਿੰਘ ਨੇ ਖੁਲਾਸਾ ਕੀਤਾ ਸੀ ਕਿ ਉਹ ਕਪਿਲ ਦੇਵ ਤੋਂ ਬਹੁਤ ਨਾਰਾਜ਼ ਸਨ ਕਿਉਂਕਿ ਜਦੋਂ ਉਹ ਇੰਡੀਆ ਨੌਰਥ ਜ਼ੋਨ ਅਤੇ ਹਰਿਆਣਾ ਦੇ ਕਪਤਾਨ ਬਣੇ ਤਾਂ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਉਸਨੇ ਦਾਅਵਾ ਕੀਤਾ ਕਿ ਉਹ ਆਪਣੀ ਪਿਸਤੌਲ ਲੈ ਕੇ ਕਪਿਲ ਦੇ ਘਰ ਗਿਆ ਸੀ ਅਤੇ ਉਸ ਤੋਂ ਜਵਾਬ ਮੰਗਿਆ ਸੀ। ਉਸਨੇ ਕਿਹਾ ਕਿ ਜਦੋਂ ਉਹ ਭਾਰਤੀ ਕਪਤਾਨ ਦੇ ਸਿਰ ਵਿੱਚ ਗੋਲੀ ਮਾਰਨਾ ਚਾਹੁੰਦਾ ਸੀ, ਤਾਂ ਉਹ ਕਪਿਲ ਦੀ ਮਾਂ ਦੇ ਕਾਰਨ ਅਜਿਹਾ ਨਹੀਂ ਕਰ ਸਕਿਆ।
ਇਹ ਵੀੂ ਪੜ੍ਹੋ-ਮੋਹਾਲੀ ‘ਚ ਸ਼ੋਅਰੂਮ ਦੀ ਛੱਤ ਡਿੱਗੀ, ਮਲਬੇ ਹੇਠ 8 ਲੋਕ ਦੱਬੇ, ਇੱਕ ਦੀ ਮੌਤ
‘ਮੇਰੀ ਪਤਨੀ ਚਾਹੁੰਦੀ ਸੀ ਕਿ ਮੈਂ ਕਪਿਲ ਨੂੰ ਇੱਕ ਸਵਾਲ ਪੁੱਛਾਂ’
ਯੋਗਰਾਜ ਸਿੰਘ ਨੇ ਕਿਹਾ ਕਿ ਮੇਰੀ ਪਤਨੀ ਚਾਹੁੰਦੀ ਸੀ ਕਿ ਮੈਂ ਕਪਿਲ ਤੋਂ ਇੱਕ ਸਵਾਲ ਪੁੱਛਾਂ। ਮੈਂ ਉਸਨੂੰ ਕਿਹਾ ਕਿ ਮੈਂ ਇਸ ਖੂਨੀ ਆਦਮੀ ਨੂੰ ਸਬਕ ਸਿਖਾਵਾਂਗਾ। ਮੈਂ ਆਪਣਾ ਪਿਸਤੌਲ ਕੱਢਿਆ ਅਤੇ ਸੈਕਟਰ 9 ਵਿੱਚ ਕਪਿਲ ਦੇ ਘਰ ਗਿਆ। ਉਹ ਆਪਣੀ ਮਾਂ ਨਾਲ ਬਾਹਰ ਆਇਆ। ਮੈਂ ਉਸਨੂੰ ਇੱਕ ਦਰਜਨ ਵਾਰ ਗਾਲ੍ਹਾਂ ਕੱਢੀਆਂ। ਮੈਂ ਉਸਨੂੰ ਕਿਹਾ ਕਿ ਤੇਰੇ ਕਾਰਨ ਮੈਂ ਇੱਕ ਦੋਸਤ ਗੁਆ ਦਿੱਤਾ ਹੈ ਅਤੇ ਤੈਨੂੰ ਆਪਣੇ ਕੀਤੇ ਦੀ ਕੀਮਤ ਚੁਕਾਉਣੀ ਪਵੇਗੀ। ਯੋਗਰਾਜ ਸਿੰਘ ਨੇ ਕਿਹਾ ਕਿ ਮੈਂ ਉਸਨੂੰ ਕਿਹਾ ਸੀ ਕਿ ਮੈਂ ਤੇਰੇ ਸਿਰ ਵਿੱਚ ਗੋਲੀ ਮਾਰਨਾ ਚਾਹੁੰਦਾ ਹਾਂ, ਪਰ ਮੈਂ ਅਜਿਹਾ ਨਹੀਂ ਕਰਾਂਗਾ ਕਿਉਂਕਿ ਤੇਰੇ ਕੋਲ ਇੱਕ ਬਹੁਤ ਹੀ ਪਵਿੱਤਰ ਮਾਂ ਖੜ੍ਹੀ ਹੈ। ‘ਮੇਰੀ ਪਤਨੀ ਚਾਹੁੰਦੀ ਸੀ ਕਿ ਮੈਂ ਕਪਿਲ ਨੂੰ ਇੱਕ ਸਵਾਲ ਪੁੱਛਾਂ’

ਇਹ ਵੀੂ ਪੜ੍ਹੋ-Dhoom 4 ਵਿੱਚ ਇਹ ਅਦਾਕਾਰ ਬਣੇਗਾ ਇੱਕ ਚਲਾਕ ਚੋਰ, ਸਾਊਥ ਤੋਂ ਲਿਆ ਜਾਵੇਗਾ ਖਲਨਾਇਕ
‘ਮੇਰੀ ਪਤਨੀ ਚਾਹੁੰਦੀ ਸੀ ਕਿ ਮੈਂ ਕਪਿਲ ਨੂੰ ਇੱਕ ਸਵਾਲ ਪੁੱਛਾਂ’
ਯੋਗਰਾਜ ਸਿੰਘ ਨੇ ਕਿਹਾ ਕਿ ਮੇਰੀ ਪਤਨੀ ਚਾਹੁੰਦੀ ਸੀ ਕਿ ਮੈਂ ਕਪਿਲ ਤੋਂ ਇੱਕ ਸਵਾਲ ਪੁੱਛਾਂ। ਮੈਂ ਉਸਨੂੰ ਕਿਹਾ ਕਿ ਮੈਂ ਇਸ ਖੂਨੀ ਆਦਮੀ ਨੂੰ ਸਬਕ ਸਿਖਾਵਾਂਗਾ। ਮੈਂ ਆਪਣਾ ਪਿਸਤੌਲ ਕੱਢਿਆ ਅਤੇ ਸੈਕਟਰ 9 ਵਿੱਚ ਕਪਿਲ ਦੇ ਘਰ ਗਿਆ। ਉਹ ਆਪਣੀ ਮਾਂ ਨਾਲ ਬਾਹਰ ਆਇਆ। ਮੈਂ ਉਸਨੂੰ ਇੱਕ ਦਰਜਨ ਵਾਰ ਗਾਲ੍ਹਾਂ ਕੱਢੀਆਂ। ਮੈਂ ਉਸਨੂੰ ਕਿਹਾ ਕਿ ਤੇਰੇ ਕਾਰਨ ਮੈਂ ਇੱਕ ਦੋਸਤ ਗੁਆ ਦਿੱਤਾ ਹੈ ਅਤੇ ਤੈਨੂੰ ਆਪਣੇ ਕੀਤੇ ਦੀ ਕੀਮਤ ਚੁਕਾਉਣੀ ਪਵੇਗੀ। ਯੋਗਰਾਜ ਸਿੰਘ ਨੇ ਕਿਹਾ ਕਿ ਮੈਂ ਉਸਨੂੰ ਕਿਹਾ ਸੀ ਕਿ ਮੈਂ ਤੇਰੇ ਸਿਰ ਵਿੱਚ ਗੋਲੀ ਮਾਰਨਾ ਚਾਹੁੰਦਾ ਹਾਂ, ਪਰ ਮੈਂ ਅਜਿਹਾ ਨਹੀਂ ਕਰਾਂਗਾ ਕਿਉਂਕਿ ਤੇਰੇ ਕੋਲ ਇੱਕ ਬਹੁਤ ਹੀ ਪਵਿੱਤਰ ਮਾਂ ਖੜ੍ਹੀ ਹੈ। ‘ਮੇਰੀ ਪਤਨੀ ਚਾਹੁੰਦੀ ਸੀ ਕਿ ਮੈਂ ਕਪਿਲ ਨੂੰ ਇੱਕ ਸਵਾਲ ਪੁੱਛਾਂ’
-(ਜਗਬਾਣੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।