Image default
About us

ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ ਜ਼ਿਲਾ ਫਰੀਦਕੋਟ ਦਾ ਹੋਇਆ ਚੋਣ ਇਜਲਾਸ

ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ ਜ਼ਿਲਾ ਫਰੀਦਕੋਟ ਦਾ ਹੋਇਆ ਚੋਣ ਇਜਲਾਸ

 

 

 

Advertisement

 

– ਇਕਬਾਲ ਸਿੰਘ ਢੁੱਡੀ ਜਿਲ੍ਹਾ ਪ੍ਰਧਾਨ ਅਤੇ ਬਲਕਾਰ ਸਿੰਘ ਮੰਡੀ ਬੋਰਡ ਜਿਲ੍ਹਾ ਜਨਰਲ ਸਕੱਤਰ ਚੁਣੇ ਗਏ
ਫਰੀਦਕੋਟ, 21 ਨਵੰਬਰ (ਪੰਜਾਬ ਡਾਇਰੀ)- ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ ਜਿਲ੍ਹਾ ਫਰੀਦਕੋਟ ਦਾ ਚੋਣ ਇਜਲਾਸ ਜਿਲ੍ਹਾ ਪ੍ਰਧਾਨ ਨਛੱਤਰ ਸਿੰਘ ਭਾਣਾ ਦੀ ਅਗਵਾਈ ਹੇਠ ਅੱਜ ਸਥਾਨਕ ਸਰਕਾਰੀ ਬਿਰਜਿੰਦਰਾ ਕਾਲਜ ਵਿਖੇ ਕੀਤਾ ਗਿਆ । ਇਸ ਮੌਕੇ ਸੂਬਾਈ ਕਮੇਟੀ ਵੱਲੋਂ ਬਤੌਰ ਨਿਗਰਾਨ ਜਥੇਬੰਦੀ ਦੇ ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ, ਸੂਬਾ ਸਕੱਤਰ ਹਰਭਗਵਾਨ ਸ੍ਰੀ ਮੁਕਤਸਰ ਸਾਹਿਬ, ਹੰਸ ਰਾਜ ਦੀਦਰਗੜ, ਗੁਰਮੀਤ ਸਿੰਘ ਮਿੱਡਾ ਸੰਗਰੂਰ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਸੈਕਟਰ 22ਬੀ, ਚੰਡੀਗੜ੍ਹ ਦੇ ਸੂਬਾਈ ਐਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ ਵਿਸ਼ੇਸ ਤੌਰ ਤੇ ਸਾਮਲ ਹੋਏ ।

ਇਜਲਾਸ ਦੌਰਾਨ ਜ਼ਿਲ੍ਹਾ ਜਨਰਲ ਸਕੱਤਰ ਇਕਬਾਲ ਸਿੰਘ ਰਣ ਸਿੰਘ ਵਾਲਾ ਨੇ ਜਥੇਬੰਦਕ ਅਤੇ ਵਿੱਤੀ ਰਿਪੋਰਟ ਪੇਸ਼ ਕੀਤੀ । ਰਿਪੋਰਟ ਤੇ ਹੋਈ ਬਹਿਸ ਵਿੱਚ ਮੁਲਾਜ਼ਮ ਆਗੂ ਬਲਕਾਰ ਸਿੰਘ ਮੰਡੀ ਬੋਰਡ, ਅਸ਼ੋਕ ਕੌਸ਼ਲ, ਕੁਲਵੰਤ ਸਿੰਘ ਚਾਨੀ, ਸੁਖਵਿੰਦਰ ਸਿੰਘ ਪ੍ਰਧਾਨ ਸਿਹਤ ਵਿਭਾਗ, ਕੁਲਵੀਰ ਸਿੰਘ ਸਰਾਵਾਂ, ਅਮਰਜੀਤ ਕੌਰ ਰਣ ਸਿੰਘ ਵਾਲਾ ਸੂਬਾ ਪ੍ਰਧਾਨ ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਪੰਜਾਬ , ਸ਼ਿਵ ਨਾਥ ਦਰਦੀ, ਹਰਵਿੰਦਰ ਸ਼ਰਮਾ ਤੇ ਕੁਲਵੰਤ ਸਿੰਘ ਚਾਨੀ ਨੇ ਭਾਗ ਲੈਂਦੇ ਹੋਏ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਆਪਣੇ ਸੁਝਾਅ ਪੇਸ਼ ਕੀਤੇ।

ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਚੌਥਾ ਦਰਜਾ ਮੁਲਾਜ਼ਮਾਂ ਦੇ ਭਖਦੇ ਮਸਲੇ , ਪੁਨਰਗਠਨ ਦੌਰਾਨ ਵੱਖੋ ਵੱਖ ਵਿਭਾਗਾਂ ਚੋਂ ਗਰੁੱਪ-ਡੀ ਮੁਲਾਜ਼ਮਾਂ ਦੀਆਂ ਖਤਮ ਕੀਤੀਆਂ ਅਸਾਮੀਆਂ ਦੀ ਬਹਾਲੀ ਕਰਨ ,ਹਰ ਤਰਾਂ ਦੇ ਕੱਚੇ ਠੇਕਾ ਅਤੇ ਆਊਟ ਸੋਰਸ਼ ਮੁਲਾਜ਼ਮਾਂ ਦੀਆਂ ਸੇਵਾਵਾਂ ਨਿਯਮਤ ਕਰਨਾ, ਆਸ਼ਾ ਵਰਕਰਾਂ, ਮਿਡ ਡੇਅ ਮੀਲ ਵਰਕਰਾਂ ਤੇ ਆਂਗਨਵਾੜੀ ਵਰਕਰਾਂ ਲਈ ਘੱਟੋ ਘੱਟ 26000 ਰੁਪਏ ਉਜਰਤ ਕਾਨੂੰਨ ਲਾਗੂ ਕਰਨ ਅਤੇ ਸੇਵਾਵਾਂ ਰੈਗੂਲਰ ਕਰਨ , ਪੁਰਾਣੀ ਪੈਨਸ਼ਨ ਸਕੀਮ ਅਸਲ ਰੂਪ ਵਿੱਚ ਤੁਰੰਤ ਲਾਗੂ ਕਰਨ, 1 ਜਨਵਰੀ 2016 ਤੋਂ 30 ਜੂਨ 2021 ਤੱਕ ਦਾ ਤਨਖਾਹ ਕਮਿਸ਼ਨ ਦਾ ਰਹਿੰਦਾ ਬਕਾਇਆ ਦੇਣ ,ਡੀ ਏ ਦਾ ਰਹਿੰਦਾ ਬਕਾਇਆ ਅਤੇ 12 ਫੀਸਦੀ ਡੀ ਏ ਦੀਆਂ ਤਿੰਨ ਰਹਿੰਦੀਆਂ ਕਿਸਤਾਂ ਦੀ ਤੁਰੰਤ ਅਦਾਇਗੀ ਕਰਨ ਸਮੇਤ ਠੇਕਾ ਪ੍ਰਣਾਲੀ ਦਾ ਮਕੰਮਲ ਖਾਤਮਾਂ ਕਰਕੇ ਖਾਲੀ ਅਸਾਮੀਆਂ ਤੇ ਪੂਰੇ ਤਨਖਾਹ ਸਕੇਲਾਂ ਵਿੱਚ ਭਰਤੀ ਯਕੀਨੀ ਬਣਾਉਣ ਆਦਿ ਮੰਗਾਂ ਪ੍ਰਤੀ ਮੌਜੂਦਾ ਭਗਵੰਤ ਮਾਨ ਸਰਕਾਰ ਦੀ ਬੇਰੁਖੀ ਪ੍ਤੀ ਗੁੱਸੇ ਅਤੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ ।

Advertisement

ਸੂਬਾਈ ਆਗੂਆਂ ਵੱਲੋਂ ਪੇਸ਼ ਕੀਤੇ ਗਏ ਪੈਨਲ ਅਨੁਸਾਰ ਨਛੱਤਰ ਸਿੰਘ ਭਾਣਾ ਚੇਅਰਮੈਨ, ਇਕਬਾਲ ਸਿੰਘ ਢੁੱਡੀ ਪਸ਼ੂ ਪਾਲਣ ਵਿਭਾਗ ਜਿਲ੍ਹਾ ਪ੍ਰਧਾਨ, ਇਕਬਾਲ ਸਿੰਘ ਰਣ ਸਿੰਘ ਵਾਲਾ ਖੁਰਾਕ ਤੇ ਸਪਲਾਈ ਵਿਭਾਗ ਸੀਨੀਅਰ ਮੀਤ ਪ੍ਰਧਾਨ, ਬਲਕਾਰ ਸਿੰਘ ਮੰਡੀ ਬੋਰਡ ਜਨਰਲ ਸਕੱਤਰ, ਵਿਸ਼ਾਲ ਮੋਂਗਾ ਮੈਡੀਕਲ ਕਾਲਜ ਮੀਤ ਪ੍ਰਧਾਨ , ਮਨਜੀਤ ਕੌਰ ਆਸ਼ਾ ਵਰਕਰ ਮੀਤ ਪ੍ਰਧਾਨ,ਕੁਲਬੀਰ ਸਿੰਘ ਸਰਾਵਾਂ ਪਸ਼ੂ ਪਾਲਣ ਵਿਭਾਗ ਵਿੱਤ ਸਕੱਤਰ , ਸ਼ਿਵ ਨਾਥ ਦਰਦੀ ਸਹਾਇਕ ਵਿੱਤ ਸਕੱਤਰ, ਰਣਜੀਤ ਸਿੰਘ ਸਿਹਤ ਵਿਭਾਗ ਜੁਆਇੰਟ ਸਕੱਤਰ , ਗੁਰਪ੍ਰੀਤ ਸਿੰਘ ਸਿੱਧੂ ਬਰਜਿੰਦਰਾ ਕਾਲਜ ਪ੍ਰੈਸ ਸਕੱਤਰ,ਸੁਖਵਿੰਦਰ ਸਿੰਘ ਸਕਿਓਰਟੀ ਗਾਰਡ ਸਹਾਇਕ ਜਥੇੰਬੰਦਕ ਸਕੱਤਰ , ਹਰੀ ਸਿੰਘ ਨਹਿਰੀ ਵਿਭਾਗ, ਮਨਜੀਤ ਕੌਰ ਦੇਵੀ ਵਾਲਾ ਆਸ਼ਾ ਵਰਕਰ ਸਹਾਇਕ ਸਕੱਤਰ ਤੋਂ ਇਲਾਵਾ ਅਮਰਜੀਤ ਕੌਰ ਰਣ ਸਿੰਘ ਵਾਲਾ , ਰਮੇਸ਼ ਢੈਪਈ , ਪ੍ਰੇਮ ਚਾਵਲਾ ਤੇ ਕੁਲਵੰਤ ਸਿੰਘ ਚਾਨੀ ਸਲਾਹਕਾਰ ਬੋਰਡ ਦੇ ਮੈਂਬਰ ਚੁਣੇ ਗਏ।

ਇਸ ਮੌਕੇ ਫੈਸਲਾ ਕੀਤਾ ਗਿਆ ਕਿ ਭਗਵੰਤ ਮਾਨ ਸਰਕਾਰ ਦੀਆਂ ਲੋਕ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਖਿਲਾਫ ਹੋਣ ਵਾਲੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਲੜੇ ਜਾਣ ਵਾਲੇ ਸਾਰੇ ਸੰਘਰਸ਼ਾਂ ਵਿੱਚ ਪੂਰੀ ਸਰਗਰਮੀ ਨਾਲ ਸ਼ਮੂਲੀਅਤ ਕੀਤੀ ਜਾਵੇਗੀ ।

Related posts

ਲੋਕ ਸਭਾ ਚੋਣਾਂ ‘ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ, ਕਮਲਜੀਤ ਸਿੰਘ ਕੜਵਲ ਨੇ ਦਿੱਤਾ ਅਸਤੀਫਾ

punjabdiary

Breaking- ਨਕਲੀ ਸ਼ਰਾਬ ਦੀ ਸਪਲਾਈ ਅਤੇ ਨਜਾਇਜ਼ ਸ਼ਰਾਬ ਬਣਾਉਣ ਦੇ ਦੋਸ਼ੀਆ ਦੇ ਖਿਲਾਫ ਸੂਬੇ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ – ਸੁਪਰੀਮ ਕੋਰਟ

punjabdiary

ਕੌਮੀ ਇਨਸਾਫ਼ ਮੋਰਚੇ ਦੀ ਪ੍ਰਸ਼ਾਸਨ ਨਾਲ ਮੀਟਿੰਗ ਰਹੀ ਬੇਸਿੱਟਾ, ਨਹੀਂ ਖੋਲਿਆ ਜਾਵੇਗਾ ਇਕ ਪਾਸੇ ਦਾ ਰਸਤਾ

punjabdiary

Leave a Comment