Image default
ਅਪਰਾਧ

ਕਸਟਮ ਵਿਭਾਗ ਦੀ ਕਾਰਵਾਈ, ਮੋਹਾਲੀ ਏਅਰਪੋਰਟ ਤੋਂ ਬਰਾਮਦ ਕੀਤਾ 98.61 ਲੱਖ ਰੁਪਏ ਦਾ ਸੋਨਾ

ਕਸਟਮ ਵਿਭਾਗ ਦੀ ਕਾਰਵਾਈ, ਮੋਹਾਲੀ ਏਅਰਪੋਰਟ ਤੋਂ ਬਰਾਮਦ ਕੀਤਾ 98.61 ਲੱਖ ਰੁਪਏ ਦਾ ਸੋਨਾ

 

 

 

Advertisement

ਚੰਡੀਗੜ੍ਹ, 25 ਨਵੰਬਰ (ਡੇਲੀ ਪੋਸਟ ਪੰਜਾਬੀ)- ਕਸਟਮ ਵਿਭਾਗ ਦੀ ਟੀਮ ਲੁਧਿਆਣਾ ਨੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ 24 ਕੈਰੇਟ ਦਾ 1.632 ਕਿਲੋਗ੍ਰਾਮ ਸੋਨਾ ਜ਼ਬਤ ਕਰਕੇ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਕ ਭਾਰਤੀ ਯਾਤਰੀ ਦੀ ਚੈਕਿੰਗ ਕੀਤੀ ਗਈ ਤਾਂ ਉਸ ਦੀ ਜੇਬ ਵਿਚ ਲੁਕਾ ਕੇ ਰੱਖਿਆ ਹੋਇਆ 98.61 ਲੱਖ ਰੁਪਏ ਕੀਮਤ ਦਾ 1.632 ਕਿਲੋਗ੍ਰਾਮ ਵਿਦੇਸ਼ੀ ਮੂਲ ਦਾ 24 ਕੈਰੇਟ ਦੇ ਸੋਨੇ ਦੀ ਰਾਡ ਬਰਾਮਦ ਕੀਤੀ ਹੈ ਜੋ ਫਲਾਈਟ 6 ਈ 6005 ਚੇਨਈ ਤੋਂ ਚੰਡੀਗੜ੍ਹ ਤੱਕ ਯਾਤਰਾ ਕਰ ਰਿਹਾ ਸੀ। ਯਾਤਰੀ ਨੇ ਇਸ ਨੂੰ ਜਹਾਜ਼ ਦੀ ਸੀਟ 10 ਡੀ ਤੋਂ ਇਕੱਠਾ ਕੀਤਾ ਸੀ ਜੋ 21 ਨਵੰਬਰ ਦੀ ਉਡਾਣ 6ਈ-1242 ਰਾਹੀਂ ਕੁਵੈਤ ਤੋਂ ਆਇਆ ਸੀ। ਯਾਤਰੀ ਨੂੰ ਕਸਟਮ ਅਧਿਨਿਯਮ 1962 ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਮਾਮਲੇ ਵਿਚ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

Related posts

ਹਾਈ ਕੋਰਟ ਵੱਲੋਂ ਲਾਰੈਂਸ ਬਿਸ਼ਨੋਈ ਦੀ ਜੇਲ੍ਹ ‘ਚੋਂ ਹੋਈ ਇੰਟਰਵਿਊ ‘ਤੇ ਪੰਜਾਬ ਸਰਕਾਰ ਨੂੰ ਸਵਾਲ

punjabdiary

ਸਰਹੱਦ ਨੇੜਿਉਂ BSF ਅਤੇ ਪੰਜਾਬ ਪੁਲਿਸ ਨੇ ਬਰਾਮਦ ਕੀਤੀ ਇਕ ਕਿਲੋ ਹੈਰੋਇਨ; 7 ਕਰੋੜ ਦੱਸੀ ਜਾ ਰਹੀ ਕੀਮਤ

punjabdiary

Breaking- ਅੱਤਵਾਦੀ ਮਾਂਡਿਊਲ ਦਾ ਪਾਰਦਾਫਾਸ਼ਹਥਿਆਰਾਂ ਸਮੇਤ ਪੁਲਿਸ ਨੇ ਇਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

punjabdiary

Leave a Comment