ਕਿਸਾਨ ਮੋਰਚੇ ’ਚ ਫਰੀਦਕੋਟ ਤੋਂ ਵੱਡੀ ਗਿਣਤੀ ’ਚ ਟਰੈਕਟਰ ਟਰਾਲੀਆਂ ਸਮੇਤ ਸੈਂਕੜੇ ਕਿਸਾਨ ਅਤੇ ਕਿਰਤੀ ਕਿਸਾਨ ਯੂਨੀਅਨ ਕਰੇਗੀ ਸ਼ਮੂਲੀਅਤ
ਫਰੀਦਕੋਟ, 15 ਨਵੰਬਰ (ਪੰਜਾਬ ਡਾਇਰੀ)- ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਸਰਦੂਲ ਕਾਸਿਮ ਭੱਟੀ ਨੇ ਕਿਹਾ ਕੇ ਪੰਜਾਬ ਦੀ ਕਿਸਾਨੀ ਨਾਲ ਕੇਦਰ ਤੇ ਪੰਜਾਬ ਸਰਕਾਰ ਨੇ ਕੀਤੇ ਵਾਅਦੇ ਵਫ਼ਾ ਨਹੀਂ ਕੀਤੇ, ਕੇਦਰ ਸਰਕਾਰ ਨੇ ਐਮ ਐਸ ਪੀ ਦਾ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਸੀ ਤੇ ਭਗਵੰਤ ਮਾਨ ਸਰਕਾਰ ਨੇ ਬਾਸਮਤੀ ਮੂੰਗੀ ਆਦਿ ਫਸਲਾਂ ਤੇ ਐਮ ਐਸ ਪੀ ਦੇਣ ਦਾ ਵਾਆਦਾ ਕੀਤਾ ਸੀ! ਪਰ ਸਭ ਲਾਰੇ ਸਾਬਿਤ ਹੋਏ!
ਕਿਸਾਨ ਆਗੂਆਂ ਕਿਹਾ ਕੇ ਪੰਜਾਬ ਦੇ ਕਿਸਾਨਾਂ ਦੇ ਕਰਜੇ ਤੇ ਲੀਕ ਮਾਰਨਾ ਤਾਂ ਦੂਰ ਦੀ ਗਲ ਉਪਰੋ ਹਜਾਰਾਂ ਕਿਸਾਨਾਂ ਤੇ ਚੈਕ ਬਊਸ ਦੇ ਕੇਸ ਅਦਾਲਤਾਂ ਚ ਲਾਏ ਜਾ ਰਹੇ ਨੇ,ਜੋ ਕਰਜੇ ਮਾਰੇ ਕਿਸਾਨਾਂ ਨੂੰ ਹੋਰ ਮਾਨਸਿਕ ਤਣਾਓ ਚ ਧੱਕ ਰਹੇ ਨੇ!
ਆਗੂਆਂ ਕਿਹਾ ਕੇ ਭਗਵੰਤ ਮਾਨ ਸਰਕਾਰ ਨੇ ਨਵੀ ਖੇਤੀ ਨੀਤੀ ਲਿਆ ਕੇ ਕਿਸਾਨੀ ਸੰਕਟ ਹੱਲ ਕਰਨ ਦਾ ਵਾਅਦਾ ਕੀਤਾ ਸੀ ਤੇ ਖੇਤੀ ਨੀਤੀ 31ਮਾਰਚ ਤਕ ਆਉਣੀ ਸੀ! ਪਰ 7 ਮਹੀਨੇ ਤੋਂ ਵਧ ਸਮਾਂ 31ਮਾਰਚ ਬਾਅਦ ਵੀ ਲੰਘ ਗਿਆ ਪਰ ਖੇਤੀ ਨੀਤੀ ਊਠ ਦਾ ਬੁੱਲ ਬਣੀ ਹੋਈ ਹੈ! ਉਪਰੋ ਖੇਤੀ ਨੀਤੀ ਬਣਾਉਣ ਦਾ ਜਿੰਮਾ ਇਕ ਵਿਦੇਸ਼ੀ ਕੰਪਨੀ ਨੂੰ ਦਿਤਾ ਹੋਇਆ ਹੈ ਜਦਕਿ ਹਰੇ ਇਨਕਲਾਬ ਦਾ ਪੰਜਾਬ ਮਾਰੂ ਖੇਤੀ ਮਾਡਲ ਕੰਪਨੀਆਂ ਦੀ ਹੀ ਦੇਣ ਹੈ!
ਆਗੂਆਂ ਕਿਹਾ ਸਮਾਰਟ ਮੀਟਰ ਲਾਕੇ ਬਿਜਲੀ ਨੂੰ ਪ੍ਰੀਪੇਡ ਕਰਨ ਵਲ ਕਦਮ ਚੁਕ ਕੇ ਸਰਕਾਰ ਬਿਜਲੀ ਵੀ ਲੋਕਾਂ ਦੀ ਪਹੁੰਚ ਤੋਂ ਦੂਰ ਕਰਨ ਵਲ ਵਧ ਰਹੀ ਹੈ!ਉਹਨਾਂ ਕਿਹਾ ਇਹ ਮੀਟਰ ਲਾਉਣ ਦੀ ਸਕੀਮ ਫੌਰੀ ਵਾਪਿਸ ਲਈ ਜਾਵੇ!ਆਗੂਆਂ ਕਿਹਾ ਕੇ ਦਿੱਲੀ ਮੋਰਚੇ ਦੇ ਸ਼ਹੀਦ ਪਰਿਵਾਰਾਂ ਨੂੰ ਸਰਕਾਰ ਵਲੋਂ ਨੌਕਰੀ ਤੇ ਆਰਥਿਕ ਸਹਾਇਤਾ ਵੀ ਬਹੁਤ ਸਾਰੇ ਪਰਿਵਾਰਾਂ ਨੂੰ ਅਜੇ ਤਕ ਨਹੀਂ ਮਿਲੀ!
ਆਗੂਆਂ ਕਿਹਾ ਕੇ ਮਾਲਵੇ ਤੋਂ ਟਰੈਕਟਰ ਟਰਾਲੀਆਂ ਸਮੇਤ ਕਿਸਾਨਾਂ ਦੇ ਵੱਡੇ ਕਾਫਲੇ 25 ਨਵੰਬਰ ਨੂੰ ਹੀ ਚੰਡੀਗੜ੍ਹ ਵਲੋਂ ਰਵਾਨਾ ਹੋਣਗੇ ਮੀਟਿੰਗ ਚ ਜਿਲ੍ਹਾ ਆਗੂ ਰਜਿੰਦਰ ਕਿੰਗਰਾ ਗੁਰਮੀਤ ਸੰਗਰਾਹੂਰ ਪੂਰਨ ਸਿੰਘ ਸਰਾਵਾ ਨੈਬ ਸਿੰਘ ਫੌਜੀ ਆਦਿ ਹਾਜਿਰ ਸਨ!