Image default
ਤਾਜਾ ਖਬਰਾਂ

*ਕੁਲਤਾਰ ਸੰਧਵਾਂ ਸਾਥੀਆਂ ਸਮੇਤ ਦਰਬਾਰ ਸਾਹਿਬ ਨਤਮਸਤਕ ਹੋਏ।*

*ਕੁਲਤਾਰ ਸੰਧਵਾਂ ਸਾਥੀਆਂ ਸਮੇਤ ਦਰਬਾਰ ਸਾਹਿਬ ਨਤਮਸਤਕ ਹੋਏ।*
ਜਿੱਤ ਦੀ ਖੁਸ਼ੀ ਚ ਅਕਾਲ ਪੁਰਖ ਦਾ ਕੀਤਾ ਸ਼ੁਕਰਾਨਾ।

ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਕੋਟਕਪੂਰਾ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਸਰਦਾਰ ਕੁਲਤਾਰ ਸਿੰਘ ਸੰਧਵਾਂ ਜਿੱਤ ਉਪਰੰਤ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ, ਸਰਦਾਰ ਸੰਧਵਾਂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਦੱਸਿਆ ਕਿ ਪਰਮਾਤਮਾ ਦੀ ਮਿਹਰ ਅਤੇ ਲੋਕਾਂ ਦੇ ਪਿਆਰ ਸਦਕਾ ਜੋ ਤਾਕਤ ਨਸੀਬ ਹੋਈ ਹੈ ਉਸ ਤਾਕਤ ਦੀ ਵਰਤੋਂ ਲੋਕਾਂ ਦੇ ਬਣਦੇ ਹੱਕ ਦਿਵਾਉਣ ਲਈ ਕੀਤੀ ਜਾਵੇਗੀ, ਸਰਦਾਰ ਸੰਧਵਾਂ ਨੇ ਕਿਹਾ ਕਿ ਅਸੀਂ ਗੁਰੂ ਚਰਨਾਂ ਚ ਅਰਦਾਸ ਕੀਤੀ ਹੈ ਕਿ ਜੋ ਸੁਪਨੇ ਸਾਡੇ ਲੋਕਾਂ ਨੇ ਵੇਖੇ ਹਨ,ਅਕਾਲ ਪੁਰਖ ਉਹ ਸੁਪਨੇ ਸਾਕਾਰ ਕਰਨ ਲਈ ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਣ ਅਤੇ ਅਸੀਂ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖ਼ਰੇ ਉੱਤਰ ਸਕੀਏ। ਸਰਦਾਰ ਸੰਧਵਾਂ ਨੇ ਕਿਹਾ ਕਿ ਪ੍ਰਮਾਤਮਾ ਦੀ ਮਿਹਰ ਸਦਕਾ ਹੀ ਧਨ ਦੌਲਤ ਅਤੇ ਨਸ਼ੇ ਦੇ ਸਹਾਰੇ ਚੋਣਾਂ ਜਿੱਤਣ ਦੇ ਖ਼ਵਾਬ ਵੇਖਣ ਵਾਲੇ ਲੋਕਾਂ ਦੇ ਸੁਪਨੇ ਚਕਨਾਚੂਰ ਹੋਏ ਹਨ, ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਿੱਤ ਨਾਲ ਪੰਜਾਬ ਦੇ ਲੋਕਾਂ ‘ਚ ਜਿੱਥੇ ਖੁਸ਼ੀ ਦੀ ਲਹਿਰ ਹੈ ਉੱਥੇ ਇਕ ਉਮੀਦ ਵੀ ਹੈ ਕਿ ਜੋ ਕੰਮ ਪਿਛਲੀਆਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨਹੀਂ ਕਰ ਸਕੀਆਂ, ਉਹ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਰੂਰ ਕਰੇਗੀ। ਇਸ ਮੌਕੇ ਉਹਨਾਂ ਨਾਲ ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਮਨਦੀਪ ਸਿੰਘ ਮੌਂਗਾ, ਸੁਖਵਿੰਦਰ ਸਿੰਘ ਬੱਬੂ,ਸੁੱਖਾ ਧਾਲੀਵਾਲ,ਜਗਸੀਰ ਸਿੰਘ ਸੰਧਵਾਂ, ਅਮਨਦੀਪ ਸਿੰਘ ਅਮਨਾ, ਗੁਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਢੁੱਡੀ ਵੀ ਗੁਰੂ ਚਰਨਾਂ ਚ ਨਤਮਸਤਕ ਹੋਏ।

Related posts

ਹਸੀਨਾ ਸਰਕਾਰ ਨੂੰ ਡੇਗਣ ਵਾਲੇ ਵਿਦਿਆਰਥੀ ਨੇਤਾਵਾਂ ਦਾ ਵੱਡਾ ਐਲਾਨ, ਅਵਾਮੀ ਲੀਗ ਤੋਂ ਬਾਅਦ ਹੁਣ ਖਾਲਿਦਾ ਜ਼ਿਆ ਨੂੰ ਵੀ ਪਸੀਨਾ ਆਉਣਾ ਸ਼ੁਰੂ

punjabdiary

ਅਹਿਮ ਖ਼ਬਰ – ਮੋਦੀ ਦੀ ਭਾਜਪਾ ਵਾਲੀ ਸਰਕਾਰ ਸਿਰਫ ਆਪਣੇ ਕਾਰਪੋਰੇਟ ਮਿੱਤਰਾਂ ਨੂੰ ਫਾਇਦਾ ਪਹੁੰਚਾ ਰਹੇ ਹਨ – ਕੈਬਨਿਟ ਮੰਤਰੀ ਹਰਭਜਨ ਸਿੰਘ

punjabdiary

ਕਿਸਾਨ ਆਗੂ ਡੱਲੇਵਾਲ ਨੂੰ ਲੈ ਕੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੰਗਾਮਾ ਹੋਇਆ, ਤਕਰਾਰ ਤੋਂ ਬਾਅਦ ਕਿਸਾਨ ਪੁਲਿਸ ਹਿਰਾਸਤ ‘ਚ

Balwinder hali

Leave a Comment