ਕੇਜਰੀਵਾਲ ਦਾ PA ਬਿਭਵ ਕੁਮਾਰ ਹਿਰਾਸਤ ‘ਚ, ਸਵਾਤੀ ਦੀ ਮੈਡੀਕਲ ਰਿਪੋਰਟ ਸਾਹਮਣੇ ਆਈ
ਨਵੀਂ ਦਿੱਲੀ, 18 ਮਈ (ਰੋਜਾਨਾ ਸਪੋਕਸਮੈਨ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ 13 ਮਈ ਨੂੰ ਹੋਏ ਕੁੱਟਮਾਰ ਦੇ ਮਾਮਲੇ ਦਾ ਸ਼ਿਕਾਰ ਹੋਈ ਆਮ ਆਦਮੀ ਪਾਰਟੀ (ਆਪ) ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਦੀ ਮੈਡੀਕਲ ਰਿਪੋਰਟ ਆ ਗਈ ਹੈ। ਰਿਪੋਰਟ ‘ਚ ਸਵਾਤੀ ਮਾਲੀਵਾਲ ਦੀ ਅੱਖ ਅਤੇ ਲੱਤ ‘ਤੇ ਸੱਟ ਦੇ ਨਿਸ਼ਾਨ ਦਾ ਜ਼ਿਕਰ ਹੈ। ਇਸ ਦੀਆਂ 2 ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਦਿੱਲੀ ਪੁਲਿਸ ਨੇ 16 ਮਈ ਨੂੰ ਰਾਤ 11 ਵਜੇ ਸਵਾਤੀ ਦਾ ਏਮਜ਼ ਤੋਂ ਮੈਡੀਕਲ ਕਰਵਾਇਆ ਸੀ।
ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਪੁਲਿਸ ਨੇ ਸੀਐਮ ਕੇਜਰੀਵਾਲ ਦੇ ਪੀਏ ਬਿਭਵ ਕੁਮਾਰ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਦੂਜੇ ਪਾਸੇ ਸਵਾਤੀ ‘ਤੇ ਹੋਏ ਹਮਲੇ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। 32 ਸੈਕਿੰਡ ਦੀ ਵੀਡੀਓ ‘ਚ ਪੁਲਿਸ ਕਰਮਚਾਰੀ ਸਵਾਤੀ ਮਾਲੀਵਾਲ ਨੂੰ ਸੀਐੱਮ ਹਾਊਸ ਤੋਂ ਹਟਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ਦੇ ਅੰਤ ‘ਚ ਸਵਾਤੀ ਮਹਿਲਾ ਸੁਰੱਖਿਆ ਗਾਰਡ ਦਾ ਹੱਥ ਝਟਕਾ ਰਹੀ ਸੀ। ਹਾਲਾਂਕਿ ਸਪੋਕਸਮੈਨ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।