Image default
ਅਪਰਾਧ

ਕੈਮੀਕਲ ਫੈਕਟਰੀ ਵਿਚ ਲੱਗੀ ਅੱਗ; ਧੂੰਆਂ ਧੂੰਆਂ ਹੋਇਆ ਆਸਮਾਨ

ਕੈਮੀਕਲ ਫੈਕਟਰੀ ਵਿਚ ਲੱਗੀ ਅੱਗ; ਧੂੰਆਂ ਧੂੰਆਂ ਹੋਇਆ ਆਸਮਾਨ

 

 

 

Advertisement

 

ਲੁਧਿਆਣਾ, 8 ਨਵੰਬਰ (ਰੋਜਾਨਾ ਸਪੋਕਸਮੈਨ)- ਲੁਧਿਆਣਾ ਦੇ ਡਾਬਾ ਇਲਾਕੇ ਵਿਚ ਸਥਿਤ ਇਕ ਕੈਮੀਕਲ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਇਹ ਅੱਗ ਫੈਕਟਰੀ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਪ੍ਰਿੰਟਿੰਗ ਪ੍ਰੈਸ ਵਿਚ ਲੱਗੀ। ਹਾਦਸੇ ਦਾ ਕਾਰਨ ਮਸ਼ੀਨ ਦੇ ਹੀਟਰ ਦਾ ਸ਼ਾਰਟ ਹੋਣਾ ਦਸਿਆ ਜਾ ਰਿਹਾ ਹੈ।

ਫੈਕਟਰੀ ਵਿਚੋਂ ਉੱਠਦਾ ਧੂੰਆਂ ਅਤੇ ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਸਨ। ਆਸ-ਪਾਸ ਦੇ ਫੈਕਟਰੀ ਮਾਲਕਾਂ ਨੇ ਮਜ਼ਦੂਰਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਸਥਿਤੀ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਤੋਂ ਬਾਅਦ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿਤੀ।

ਘਟਨਾ ਵਾਲੀ ਥਾਂ ‘ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਇਮਾਰਤ ਅਤੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿਤਾ। ਕੈਮੀਕਲ ਫੈਕਟਰੀ ਦੇ ਨੇੜੇ ਕਿਸੇ ਵੀ ਵਿਅਕਤੀ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ। ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਆਸ-ਪਾਸ ਦੀਆਂ ਇਮਾਰਤਾਂ ਦੀ ਮਦਦ ਲਈ ਅਤੇ ਫੈਕਟਰੀ ਅੰਦਰ ਦਾਖਲ ਹੋਏ। ਕਰੀਬ 3 ਤੋਂ 4 ਪਾਣੀ ਦੀਆਂ ਗੱਡੀਆਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਸਮੇਂ ਫੈਕਟਰੀ ਵਿਚ ਕੋਈ ਵੀ ਮੌਜੂਦ ਨਹੀਂ ਸੀ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

Advertisement

ਆਸ-ਪਾਸ ਦੇ ਲੋਕਾਂ ਨੇ ਦਸਿਆ ਕਿ ਅੱਗ ਲੱਗਣ ਵਾਲੀ ਥਾਂ ‘ਤੇ ਪ੍ਰੈਸ ਬੋਰਡ ਦਾ ਗੱਤਾ ਅਤੇ ਕੁੱਝ ਪਾਊਡਰ ਪਿਆ ਸੀ, ਜਿਸ ਕਾਰਨ ਅੱਗ ਲੱਗ ਗਈ। ਫਿਲਹਾਲ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਕ ਮਸ਼ੀਨ ਦਾ ਹੀਟਰ ਸ਼ਾਰਟ ਹੋ ਗਿਆ ਸੀ। ਜਿਸ ਕਾਰਨ ਅੱਗ ਲੱਗ ਗਈ। ਪ੍ਰਿੰਟਿੰਗ ਮਸ਼ੀਨ ਪੂਰੀ ਤਰ੍ਹਾਂ ਸੁਆਹ ਹੋ ਗਈ। ਘਟਨਾ ਵਾਲੀ ਥਾਂ ‘ਤੇ ਕੈਮੀਕਲ ਦੇ ਡਰੰਮ ਵੀ ਪਏ ਮਿਲੇ ਹਨ।

Related posts

ਪਰਲਜ਼ ਗਰੁੱਪ ਦੇ ਪ੍ਰਮੋਟਰ ਨੂੰ ਬਚਾਉਣ ਦਾ ਵਾਅਦਾ ਕਰ ਕੇ ਮਾਰੀ ਸਾਢੇ 3 ਕਰੋੜ ਦੀ ਠੱਗੀ, ਸਾਬਕਾ ਵਿਧਾਇਕ ਪ੍ਰੀਤਮ ਕੋਟਭਾਈ ਸਣੇ 6 ਨਾਮਜ਼ਦ, 3 ਗ੍ਰਿਫ਼ਤਾਰ

punjabdiary

35 ਲੱਖ ਲਾ ਕੇ ਕੈਨੇਡਾ ਭੇਜੀ ਕੁੜੀ ਨੇ ਘਰਵਾਲੇ ਨੂੰ ਭੇਜੇ ਤਲਾਕ ਦੇ ਕਾਗਜ਼, ਮਾਮਲਾ ਦਰਜ

punjabdiary

ਸਿੱਖ ਵਿਦਿਆਰਥੀ ਦੀ ਕੁੱਟਮਾਰ ਦੀ ਵੀਡੀਓ ਵਾਇਰਲ, ਪੁਰਾਣੀ ਰੰਜਿਸ਼ ਤਹਿਤ ਸਹਿਪਾਠੀ ਨੇ ਦੋਸਤ ਨਾਲ ਰਲ ਕੇ ਕੀਤਾ ਤਸ਼ੱਦਦ

punjabdiary

Leave a Comment