Image default
ਤਾਜਾ ਖਬਰਾਂ

‘ਚੰਨੀ ਪੰਜਾਬ ਦਾ ਜੁਝਾਰੂ ਯੋਧਾ’… ਅੰਮ੍ਰਿਤਪਾਲ ਦੇ ਮਾਪਿਆਂ ਵੱਲੋਂ ਚਰਨਜੀਤ ਚੰਨੀ ਦਾ ਤਹਿ ਦਿਲੋਂ ਧੰਨਵਾਦ

‘ਚੰਨੀ ਪੰਜਾਬ ਦਾ ਜੁਝਾਰੂ ਯੋਧਾ’… ਅੰਮ੍ਰਿਤਪਾਲ ਦੇ ਮਾਪਿਆਂ ਵੱਲੋਂ ਚਰਨਜੀਤ ਚੰਨੀ ਦਾ ਤਹਿ ਦਿਲੋਂ ਧੰਨਵਾਦ

 

 

ਖਡੂਰ ਸਾਹਿਬ, 26 ਜੁਲਾਈ (ਨਿਊਜ 18)- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਭਾਵੇਂ ਡਿਬਰੁਗੜ੍ਹ ਜੇਲ੍ਹ ਚ ਬੰਦ ਹਨ ਪਰ ਉਨ੍ਹਾਂ ਦੇ ਨਾਮ ਉਤੇ ਸਿਆਸਤ ਆਪਣੇ ਸਿਖਰ ਉਤੇ ਹੈ। ਕਾਂਗਰਸ ਨੇ ਵੀਰਵਾਰ ਨੂੰ ਆਪਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਖਾਲਿਸਤਾਨ ਪੱਖੀ MP ਅੰਮ੍ਰਿਤਪਾਲ ਸਿੰਘ ਬਾਰੇ ਕੀਤੀ ਟਿੱਪਣੀ ਤੋਂ ਆਪਣੇ ਆਪ ਨੂੰ ਦੂਰ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੀ ਆਪਣੀ ਨਿੱਜੀ ਰਾਇ ਹੈ ਨਾ ਕਿ ਪਾਰਟੀ ਦਾ ਸਟੈਂਡ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ‘ਤੇ ਪੋਸਟ ਕੀਤਾ, “ਅੰਮ੍ਰਿਤਪਾਲ ਸਿੰਘ ਬਾਰੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰਗਟਾਏ ਗਏ ਵਿਚਾਰ ਉਨ੍ਹਾਂ ਦੇ ਆਪਣੇ ਹਨ ਅਤੇ ਕਿਸੇ ਵੀ ਤਰ੍ਹਾਂ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਟੈਂਡ ਨੂੰ ਦਰਸਾਉਂਦੇ ਨਹੀਂ ਹਨ।”

Advertisement

ਚੰਨੀ ਦੇ ਇਸ ਬਿਆਨ ਉਤੇ ਅੰਮ੍ਰਿਤਪਾਲ ਦੇ ਮਾਪਿਆਂ ਦਾ ਵੀ ਪ੍ਰਤੀਕ੍ਰਮ ਆਇਆ ਹੈ। ਉਨ੍ਹਾਂ MP ਚਰਨਜੀਤ ਚੰਨੀ ਨੂੰ ਪੰਜਾਬ ਦਾ ਜੁਝਾਰੂ ਯੋਧਾ ਦੱਸਿਆ।

ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਵੀਰਵਾਰ ਨੂੰ ਲੋਕ ਸਭਾ ‘ਚ ਬਜਟ ‘ਤੇ ਚਰਚਾ ਦੌਰਾਨ ਕਿਹਾ ਸੀ ਕਿ ਭਾਜਪਾ ਐਮਰਜੈਂਸੀ ਦੇ ਦੋਸ਼ ਲਾਉਂਦੀ ਹੈ ਪਰ ਦੇਸ਼ ‘ਚ ਅਜੇ ਵੀ ਅਣਐਲਾਨੀ ਐਮਰਜੈਂਸੀ ਲਾਗੂ ਹੈ। ਉਨ੍ਹਾਂ ਕਿਹਾ ਕਿ ਇਹ ਐਮਰਜੈਂਸੀ ਹੀ ਹੈ ਜੋ ਇੱਕ ਚੁਣੇ ਹੋਏ ਸੰਸਦ ਮੈਂਬਰ ਖ਼ਿਲਾਫ਼ ਐਨਐਸਏ (NSA) ਤਹਿਤ ਕੇਸ ਦਰਜ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ ਅਤੇ ਉਹ ਆਪਣੇ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਦੇ ਯੋਗ ਨਹੀਂ ਹੈ। ਕੇਂਦਰੀ ਮੰਤਰੀ ਰਵਨੀਤ ਬਿੱਟੂ ਤੇ ਸੱਤਾ ਧਿਰ ਨੇ ਇਸ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ। ਬਿੱਟੂ ਨੇ ਦੋਸ਼ ਲਾਇਆ ਕਿ ਕਾਂਗਰਸ ਖਾਲਿਸਤਾਨੀਆਂ ਦੀ ਹਮਾਇਤ ਵਿੱਚ ਹੈ।

Related posts

Breaking- ਪੁਲਿਸ ਨੇ ਮਿਲੀ ਸੂਚਨਾ ਤੇ 6 ਜਿੰਦ ਬੰਬ ਆਪਣੇ ਕਬਜੇ ਵਿਚ ਲਏ

punjabdiary

ਵਿਸ਼ਾਲ ਖੂਨਦਾਨ ਕੈਂਪ ਕਿਲ੍ਹਾ ਮੁਬਾਰਕ ਚੌਂਕ ਵਿਖੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕੀਤੀ ਸ਼ਿਰਕਤ

Balwinder hali

ਜਲੰਧਰ ਪੱਛਮੀ ਸੀਟ ਲਈ ਜ਼ਿਮਨੀ ਚੋਣ ਦਾ ਐਲਾਨ, 10 ਜੁਲਾਈ ਨੂੰ ਪੈਣਗੀਆਂ ਵੋਟਾਂ

punjabdiary

Leave a Comment