Image default
About us

ਝਾਕੀਆਂ ਦੇ ਮਾਮਲੇ ‘ਚ CM ਮਾਨ ਨੇ ਸੁਨੀਲ ਜਾਖੜ ‘ਤੇ ਕਸਿਆ ਤੰਜ, ਕਿਹਾ- “ਕਿਹੜੇ ਮੂੰਹ ਨਾਲ ਕਰੋਗੇ ਪੰਜਾਬੀਆਂ ਦਾ ਸਾਹਮਣਾ?”

ਝਾਕੀਆਂ ਦੇ ਮਾਮਲੇ ‘ਚ CM ਮਾਨ ਨੇ ਸੁਨੀਲ ਜਾਖੜ ‘ਤੇ ਕਸਿਆ ਤੰਜ, ਕਿਹਾ- “ਕਿਹੜੇ ਮੂੰਹ ਨਾਲ ਕਰੋਗੇ ਪੰਜਾਬੀਆਂ ਦਾ ਸਾਹਮਣਾ?”

 

 

 

Advertisement

ਚੰਡੀਗੜ੍ਹ, 5 ਜਨਵਰੀ (ਡੇਲੀ ਪੋਸਟ ਪੰਜਾਬੀ)- ਰੱਖਿਆ ਮੰਤਰਾਲੇ ਵੱਲੋਂ 26 ਜਨਵਰੀ ਦੀਆਂ ਝਾਕੀਆਂ ਦੇ ਡਿਜ਼ਾਇਨ ਜਨਤਕ ਕੀਤੇ ਜਾਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ‘ਤੇ ਤੰਜ ਕਸਿਆ ਹੈ। ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਰੱਖਿਆ ਮੰਤਰਾਲੇ ਵੱਲੋਂ ਜਨਤਕ ਕੀਤੇ ਝਾਕੀ ਦੇ ਡਿਜ਼ਾਇਨ ਵਿੱਚ CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਕੋਈ ਤਸਵੀਰ ਨਹੀਂ ਹੈ। ਇਸ ਸਬੰਧੀ ਉਨ੍ਹਾਂ ਨੇ ਪੋਸਟ ਸਾਂਝੀ ਕਰਦਿਆਂ ਇੱਕ ਖਬਰ ਵੀ ਸਾਂਝੀ ਕੀਤੀ ਹੈ। ਦੱਸ ਦੇਈਏ ਕਿ ਸੁਨੀਲ ਜਾਖੜ ਨੇ ਦਾਅਵਾ ਕੀਤਾ ਸੀ ਕਿ ਕੇਂਦਰ ਸਰਕਾਰ ਵਲੋਂ ਰੱਦ ਕੀਤੀਆਂ ਗਈਆਂ ਪੰਜਾਬ ਦੀਆਂ ਝਾਕੀਆਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਸਨ ।

ਇਸ ਸਬੰਧੀ CM ਮਾਨ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, ਸੁਨੀਲ ਜਾਖੜ ਜੀ ਹੁਣ ਕਿਹੜੇ ਮੂੰਹ ਨਾਲ ਪੰਜਾਬੀਆਂ ਦਾ ਸਾਹਮਣਾ ਕਰੋਗੇ? 26 ਜਨਵਰੀ ਦੀਆਂ ਝਾਕੀਆਂ ਦੇ ਮਾਮਲੇ ਵਿੱਚ ਤੁਸੀਂ ਭਾਜਪਾ ਦੇ ਕਹਿਣ ’ਤੇ ਪੰਜਾਬ ਦੇ ਪੱਖ ਵਿੱਚ ਖੜ੍ਹਨ ਦੀ ਬਜਾਏ ਅਰਵਿੰਦ ਕੇਜਰੀਵਾਲ ਤੇ ਮੇਰੇ ‘ਤੇ ਝੂਠੇ ਅਤੇ ਬੇਤੁੱਕੇ ਇਲਜ਼ਾਮ ਲਗਾਏ । ਹੁਣ ਤਾਂ ਰੱਖਿਆ ਮੰਤਰਾਲੇ ਨੇ ਵੀ ਸਪੱਸ਼ਟ ਕਰ ਦਿੱਤਾ…ਪੰਜਾਬੀ ਤੁਹਾਨੂੰ ਕਦੇ ਮੁਆਫ ਨਹੀਂ ਕਰਨਗੇ।”

Advertisement

Related posts

ਆਦਿਤਿਆ L1 ਨੇ ਲਈ ਸੈਲਫੀ, ਇਸਰੋ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ

punjabdiary

ਮੁੱਖ ਮੰਤਰੀ ਨੇ ਕੌਮਾਂਤਰੀ ਸ਼ੂਟਰ ਸਿਫ਼ਤ ਕੌਰ ਸਮਰਾ ਨੂੰ 1 ਕਰੋੜ 75 ਲੱਖ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ

punjabdiary

Breaking- ਅੱਜ ਮੋਹਾਲੀ ਵਿਖੇ ਰੇਤ ਅਤੇ ਬੱਜਰੀ ਦੇ ਵਿਕਰੀ ਕੇਂਦਰ ਦਾ ਉਦਘਾਟਨ – ਹਰਜੋਤ ਸਿੰਘ ਬੈਂਸ

punjabdiary

Leave a Comment