ਟੋਲ ਪਲਾਜ਼ਾ ‘ਤੇ ਆਪ ਵਿਧਾਇਕ ਦੀ ਫਸ ਗਈ ਗਰਾਰੀ, VIP ਲਾਈਨ ਨਾ ਖੋਲ੍ਹ ਤੋਂ ਖਫ਼ਾ MLA ਨੇ ਤਿੰਨ ਘੰਟੇ ਫ੍ਰੀ ਕਢਵਾਈਆਂ ਗੱਡੀਆਂ
ਜਲੰਧਰ, 10 ਜੁਲਾਈ (ਏਬੀਪੀ ਸਾਂਝਾ)- ਅੰਮ੍ਰਿਤਸਰ-ਜਲੰਧਰ ਹਾਈਵੇਅ ‘ਤੇ ਢਿਲਵਾਂ ਟੋਲ ‘ਤੇ ਮੰਗਲਵਾਰ ਰਾਤ ਬਾਬਾ ਬਕਾਲਾ ਸਾਹਿਬ ਤੋਂ ‘ਆਪ’ ਵਿਧਾਇਕ ਦਲਬੀਰ ਸਿੰਘ ਟੌਂਗ ਅਤੇ ਟੋਲ ਅਫਸਰਾਂ ਵਿਚਾਲੇ ਝਗੜਾ ਹੋ ਗਿਆ। ਬਾਅਦ ਵਿੱਚ, ਟੋਂਗ ਨੇ ਕਰੀਬ ਸਾਢੇ ਤਿੰਨ ਘੰਟੇ ਤੱਕ ਟੋਲ ਫਰੀ ਰੱਖਿਆ।
ਟੋਂਗ ਨੇ ਦੱਸਿਆ ਕਿ ਇਸ ਟੋਲ ‘ਤੇ ਅਕਸਰ ਵੀਆਈਪੀ ਲੇਨ ਬੰਦ ਰਹਿੰਦੀ ਹੈ। ਕਈ ਐਂਬੂਲੈਂਸਾਂ ਅਤੇ ਹੋਰ ਵਾਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਲਾਈਨ ‘ਚ ਖੜ੍ਹਾ ਹੋਣਾ ਪੈਂਦਾ ਹੈ, ਮਰੀਜ਼ਾਂ ਦੀ ਜਾਨ ਨੂੰ ਖਤਰਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਕੁਝ ਦਿਨ ਪਹਿਲਾਂ ਟੋਲ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ ਸੀ ਪਰ ਕੋਈ ਹੱਲ ਨਹੀਂ ਨਿਕਲਿਆ।
ਟੋਂਗ ਨੇ ਕਿਹਾ ਕਿ ਟੋਲ ਅਫਸਰਾਂ ਨੇ ਉਨ੍ਹਾਂ ਅਤੇ ਪਾਰਟੀ ਸੁਪਰੀਮੋ ਖਿਲਾਫ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ, ਜਿਸ ਤੋਂ ਬਾਅਦ ਸਵੇਰੇ 7.19 ਵਜੇ ਤੋਂ 10 ਵਜੇ ਤੋਂ ਫਰੀ ਕੀਤਾ ਗਿਆ ਟੋਲ ਨਾਕਾ ਮੁੜ ਖੋਲ੍ਹ ਦਿੱਤਾ ਗਿਆ।

ਟੋਲ ਮੈਨੇਜਰ ਸੰਜੇ ਠਾਕੁਰ ਨੇ ਕਿਹਾ ਕਿ 2 ਦਿਨ ਪਹਿਲਾਂ ਵੀ.ਆਈ.ਪੀ ਲੇਨ ਨੂੰ ਲੈ ਕੇ ਵਿਧਾਇਕ ਟੋਂਗ ਨਾਲ ਗੱਲਬਾਤ ਹੋਈ ਸੀ। NHAI ਨੇ ਵੀਆਈਪੀ ਲੇਨ ਨੂੰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਟਰੈਫਿਕ ਮੁਤਾਬਕ ਸਿਰਫ਼ 8 ਲੇਨ ਖੋਲ੍ਹਣ ਦੀ ਇਜਾਜ਼ਤ ਹੈ।