Image default
About us

ਟੋਲ ਪਲਾਜ਼ਾ ਤੋਂ ਲੰਘਣਾ ਹੋਵੇਗਾ ਹੋਰ ਮਹਿੰਗਾ, 1 ਅਪ੍ਰੈਲ ਤੋਂ ਟੋਲ ਟੈਕਸ ਦੀਆਂ ਦਰਾਂ ‘ਚ ਹੋਵੇਗਾ ਵਾਧਾ

ਟੋਲ ਪਲਾਜ਼ਾ ਤੋਂ ਲੰਘਣਾ ਹੋਵੇਗਾ ਹੋਰ ਮਹਿੰਗਾ, 1 ਅਪ੍ਰੈਲ ਤੋਂ ਟੋਲ ਟੈਕਸ ਦੀਆਂ ਦਰਾਂ ‘ਚ ਹੋਵੇਗਾ ਵਾਧਾ

 

 

 

Advertisement

ਨਵੀਂ ਦਿੱਲੀ, 29 ਮਾਰਚ (ਡੇਲੀ ਪੋਸਟ ਪੰਜਾਬੀ)- ਦੇਸ਼ ਦੇ ਵਾਹਨ ਚਾਲਕਾਂ ਦੀਆਂ ਮੁਸ਼ਕਲਾਂ ਇਕ ਵਾਰ ਫਿਰ ਤੋਂ ਵਧਣ ਵਾਲੀਆਂ ਹਨ। ਸਿੱਧੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਵਾਹਨ ਚਾਲਕਾਂ ਦੀ ਜੇਬ ਢਿੱਲੀ ਹੋਣ ਵਾਲੀ ਹੈ। ਅਜਿਹਾ ਇਸ ਲਈ ਕਿਉਂਕਿ ਸਰਕਾਰ ਨੇ 1 ਅਪ੍ਰੈਲ ਤੋਂ ਹਾਈਵੇ ‘ਤੇ ਟੋਲ ਮਹਿੰਗਾ ਕਰਨ ਦਾ ਐਲਾਨ ਕੀਤਾ ਹੈ। NHAI ਨੂੰ ਕੇਂਦਰ ਨੇ ਮਨਜ਼ੂਰੀ ਦਿੱਤੀ ਹੈ।

ਹਰਿਆਣਾ ਦੇ ਕਈ ਹਾਈਵੇਅ, ਐਕਸਪ੍ਰੈੱਸਵੇਅ, ਕੇ.ਐੱਮ.ਪੀ., ਨਾਰਨੌਲ-ਚੰਡੀਗੜ੍ਹ ਐਕਸਪ੍ਰੈੱਸਵੇਅ, ਖੇੜਕੀ ਦੌਲਾ ਟੋਲ ਪਲਾਜ਼ਾ, ਦਿੱਲੀ-ਪਟਿਆਲਾ ਹਾਈਵੇਅ ‘ਤੇ ਖਟਕੜ ਟੋਲ ਪਲਾਜ਼ਾ, ਜੀਂਦ-ਗੋਹਾਣਾ-ਸੋਨੀਪਤ ਹਾਈਵੇ ‘ਤੇ ਲੁਦਾਣਾ ਟੋਲ ਪਲਾਜ਼ਾ, ਗੁੜਗਾਓਂ-ਸੋਹਨਾ ਹਾਈਵੇਅ ‘ਤੇ ਘਮਦੋਜ ਟੋਲ ਦੇ ਟੋਲ ਪਲਾਜ਼ਾ, ਦਿੱਲੀ-ਮੁੰਬਈ ਐਕਸਪ੍ਰੈਸਵੇਅ ‘ਤੇ ਹਿਲਾਲਪੁਰ ਟੋਲ ਪਲਾਜ਼ਾ, ਹਿਸਾਰ-ਚੰਡੀਗੜ੍ਹ ਹਾਈਵੇ-152 ਸਮੇਤ ਸਾਰੇ ਹਾਈਵੇਅ ‘ਤੇ 5 ਤੋਂ 25 ਰੁਪਏ ਦਾ ਵਾਧਾ ਕੀਤਾ ਜਾਵੇ।ਸੈਣੀਮਾਜਰਾ ਟੋਲ ਪਲਾਜ਼ਾ, ਘੜੌਂਡਾ ਟੋਲ ਪਲਾਜ਼ਾ, ਘੱਗਰ ਟੋਲ ਪਲਾਜ਼ਾ, ਮਕਦੌਲੀ ਟੋਲ ਪਲਾਜ਼ਾ, ਡੇਹਰ ਟੋਲ ਪਲਾਜ਼ਾ, ਤਾਮਸ਼ਾਬਾਦ ਟੋਲ ਪਲਾਜ਼ਾ, ਪਾਣੀਪਤ ਟੋਲ ਪਲਾਜ਼ਾ, ਦੇਘਲ ਟੋਲ ਪਲਾਜ਼ਾ, ਸੋਨੀਪਤ ਵਿਚ ਝਰੋਟੀ ਟੋਲ ਪਲਾਜ਼ਾ ਅਤੇ ਸਿਰੋਹੀ ਟੋਲ ਪਲਾਜ਼ਾ ਵਿਚ ਨਿੱਜੀ ਵਾਹਨਾਂ ਲਈ 5-10 ਦਾ ਵਾਧਾ ਹੋਵੇਗਾ। ਦੱਸ ਦਈਏ ਕਿ ਪਹਿਲਾਂ ਟੋਲ ਦਰਾਂ 5-7 ਸਾਲਾਂ ਵਿਚ ਇੱਕ ਵਾਰ ਵਧਦੀਆਂ ਸਨ। ਹੁਣ ਲਗਭਗ ਹਰ ਸਾਲ ਇਹ ਦਰਾਂ ਰਿਨਿਊ ਹੋ ਰਹੀਆਂ ਹਨ।

ਦਰਅਸਲ ਹਰ ਸਾਲ ਟੋਲ ਦੀ ਸਮੀਖਿਆ ਕੀਤੀ ਜਾਂਦੀ ਹੈ ਤੇ 1 ਅਪ੍ਰੈਲ ਤੋਂ ਨਵੇਂ ਰੇਟ ਲਾਗੂ ਕੀਤੇ ਜਾਂਦੇ ਹਨ। ਦੂਜੇ ਪਾਸੇ ਨੈਸ਼ਨਲ ਹਾਈਵੇ ‘ਤੇ ਟੋਲ ਟੈਕਸ ਵਿਚ NHAI ਵੱਲੋਂ 2 ਤੋਂ 5 ਫੀਸਦੀ ਤੱਕ ਵਾਧਾ ਕੀਤਾ ਜਾਵੇਗਾ। ਟੋਲ ਦੇ 20 ਕਿਲੋਮੀਟਰ ਦਾਇਰੇ ਦੇ ਵਾਹਨ ਧਾਰਕ 330 ਦੀ ਬਜਾਏ 340 ਰੁਪਏ ਦਾ ਮਹੀਨਾਵਾਰ ਪਾਸ ਬਣਵਾ ਸਕਣਗੇ। ਕਰਨਾਲ ਵਿਚ ਬਸਤਾੜਾ, ਪਾਨੀਪਤ ਸ਼ਹਿਰ ਤੇ ਡਾਹਰ ਟੋਲ, ਜੀਂਦ ਵਿਚਖਟਕੜ, ਬੱਦੋਵਾਲ ਤੇ ਲੁਦਾਣਾ ਟੋਲ ‘ਤੇ ਟੈਕਸ ਵਧੇਗਾ।

Advertisement

Related posts

ਸਰਕਾਰੀ ਸਕੂਲਾਂ ‘ਚ ਬੱਚਿਆਂ ਦੀ ਗਿਣਤੀ ਘਟਣ ’ਤੇ DEO ਹੋਵੇਗਾ ਜਵਾਬਦੇਹ; ਪੋਰਟਲ ’ਤੇ ਅਪਲੋਡ ਹੋਣਗੇ ਵੇਰਵੇ

punjabdiary

Breaking- “ਮੋਦੀ ਰਾਜ ਵਿੱਚ ਔਰਤਾਂ ਤੇ ਅੱਤਿਆਚਾਰ ਵਧੇ” – ਕੁਸ਼ਲ ਭੌਰਾ।

punjabdiary

Breaking News- ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਦਿੱਤਾ ਅਸਤੀਫਾ

punjabdiary

Leave a Comment