Image default
About us

ਡਿਪਟੀ ਕਮਿਸ਼ਨਰ ਨੇ ਕੀਤੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਸਬੰਧੀ ਮੀਟਿੰਗ

ਡਿਪਟੀ ਕਮਿਸ਼ਨਰ ਨੇ ਕੀਤੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਸਬੰਧੀ ਮੀਟਿੰਗ

 

 

 

Advertisement

ਫਰੀਦਕੋਟ 27 ਅਕਤੂਬਰ (ਪੰਜਾਬ ਡਾਇਰੀ)- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ੍ਰੀ ਵਿਨੀਤ ਕੁਮਾਰ, ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਸਬੰਧੀ ਸਮੂਹ ਸਿਆਸੀ ਪਾਰਟੀਆਂ ਨਾਲ ਮੀਟਿੰਗ ਹੋਈ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਸਿਆਸੀ ਪਾਰਟੀਆਂ ਦੇ ਨੁਮਾਇੰਦਿਆ ਨੂੰ ਦੱਸਿਆ ਕਿ ਯੋਗਤਾ ਮਿਤੀ 01.01.2024 ਦੇ ਆਧਾਰ ਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕਰਵਾ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਹ ਮੁੱਢਲੀ ਵੋਟਰ ਸੂਚੀ ਸਮੂਹ ਚੋਣਕਾਰ ਰਜਿਸ਼ਟਰੇਸ਼ਨਾਂ ਦੇ ਦਫਤਰ ਅਤੇ ਜ਼ਿਲ੍ਹਾ ਚੋਣ ਦਫਤਰ ਵਿਖੇ ਵੇਖਣ ਲਈ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਮਿਤੀ 27.10.2023 ਤੋਂ 09.12.2023 ਤੱਕ ਸਪੈਸ਼ਲ ਸਰਸਰੀ ਸੁਧਾਈ ਯੋਗਤਾ ਮਿਤੀ 01.01.2024 ਦੇ ਆਧਾਰ ਤੇ ਹੋਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਹੜੇ ਨੌਜਵਾਨ ਵੋਟਰ ਬਣਨ ਤੋਂ ਰਹਿ ਗਏ ਹਨ ਉਹ ਫਾਰਮ ਨੰ: 6 ਭਰ ਕੇ ਵੋਟ ਬਣ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਜ਼ਿਲ੍ਹੇ ਵਿੱਚ ਪੈਂਦੇ ਵਿਧਾਨ ਸਭਾ ਚੋਣ ਹਲਕਾ 87-ਫਰੀਦਕੋਟ, 88-ਕੋਟਕਪੂਰਾ ਅਤੇ 89-ਜੈਤੋਂ(ਅ.ਜ.) ਵਿੱਚ ਆਮ ਜਨਤਾ ਪਾਸੋਂ ਬੂਥ ਲੈਵਲ ਅਫਸਰਾਂ ਰਾਹੀਂ ਦਾਅਵੇ/ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦਾਅਵੇ/ਇੰਤਰਾਜ਼ ਸਬੰਧਤ ਚੋਣਕਾਰ ਰਜਿਸ਼ਟਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਦੇ ਦਫਤਰ ਜਾਂ ਜ਼ਿਲ੍ਹਾ ਚੋਣ ਦਫਤਰ, ਫਰੀਦਕੋਟ ਵੀ ਦਿੱਤੇ ਜਾ ਸਕਦੇ ਹਨ।

ਜਿਲ੍ਹਾ ਚੋਣ ਅਫਸਰ ਨੇ ਸਮੂਹ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਇਸ ਪ੍ਰੋਗਰਾਮ ਬਾਰੇ ਵੱਧ ਤੋਂ ਵੱਧ ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਆਪਣੇ-ਆਪਣੇ ਬੀ.ਐੱਲ.ਏ. ਰਾਹੀਂ ਬੀ.ਐੱਲ.ਓਜ. ਨੂੰ ਇਸ ਕੰਮ ਵਿੱਚ ਸਹਿਯੋਗ ਦਿੱਤਾ ਜਾਵੇ।

Advertisement

ਇਸ ਮੀਟਿੰਗ ਵਿੱਚ ਸ੍ਰੀ ਹਰਬੰਸ ਸਿੰਘ, ਚੋਣ ਤਹਿਸੀਲਦਾਰ, ਸ੍ਰੀ ਬੇਅੰਤ ਸਿੰਘ, ਚੋਣ ਕਾਨੂੰਗੋ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਸ੍ਰੀ ਅਪਾਰ ਸਿੰਘ ਸੰਧੂ, ਸੀ.ਪੀ.ਆਈ.(ਐਮ), ਸ੍ਰੀ ਜੈ ਪ੍ਰਕਾਸ਼, ਇੰਡੀਅਨ ਨੈਸ਼ਨਲ ਕਾਂਗਰਸ, ਸ੍ਰੀ ਰਜਿੰਦਰ ਦਾਸ, ਸ੍ਰੀ ਮਨਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ, ਗੌਰਵ ਕੱਕੜ, ਬੀ.ਜੇ.ਪੀ.ਹਾਜ਼ਰ ਸਨ।

Related posts

Breaking- ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਵਿਖੇ ਲਿਖਤ ਪੇਪਰ ਲਈ ਕਰਵਾਈ ਜਾ ਰਹੀ ਹੈ ਤਿਆਰੀ

punjabdiary

Breaking- ਮਜ਼ਦੂਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਉਨ੍ਹਾਂ ਦੀ ਦਿਹਾੜੀ ਵਿਚ ਵਾਧਾ – ਮੰਤਰੀ ਅਨਮੋਲ ਗਗਨ ਮਾਨ

punjabdiary

ਪੰਜਾਬ ਦੇ ਸਾਰੇ ਸਕੂਲਾਂ ਵਿੱਚ 13 ਜੁਲਾਈ 2023 ਤੱਕ ਛੁੱਟੀਆਂ

punjabdiary

Leave a Comment