Image default
ਤਾਜਾ ਖਬਰਾਂ

ਦਰਬਾਰ ਸਾਹਿਬ ‘ਚ ਯੋਗਾ ਵਿਵਾਦ ਤੋਂ ਬਾਅਦ SGPC ਨੇ ਜਾਰੀ ਕੀਤੇ ਨਿਯਮ, ਜੇ ਆਹ ਕੁੱਝ ਕੀਤਾ ਤਾਂ ਹੋਵੇਗੀ ਕਾਰਵਾਈ

ਦਰਬਾਰ ਸਾਹਿਬ ‘ਚ ਯੋਗਾ ਵਿਵਾਦ ਤੋਂ ਬਾਅਦ SGPC ਨੇ ਜਾਰੀ ਕੀਤੇ ਨਿਯਮ, ਜੇ ਆਹ ਕੁੱਝ ਕੀਤਾ ਤਾਂ ਹੋਵੇਗੀ ਕਾਰਵਾਈ

 

 

 

Advertisement

ਸ੍ਰੀ ਅਮ੍ਰਿਤਸਰ ਸਾਹਿਬ, 25 ਜੂਨ (ਏਬੀਪੀ ਸਾਂਝਾ)- ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ‘ਚ ਯੋਗ ਕਰਨ ਵਾਲੀ ਅਰਚਨਾ ਮਕਵਾਨਾ ਦਾ ਵਿਵਾਦ ਲਗਾਤਾਰ ਭੱਖਦਾ ਜਾ ਰਿਹਾ ਹੈ। ਅੰਮ੍ਰਿਤਸਰ ਇਸ ਲੜਕੀ ਦੇ ਖਿਲਾਫ਼ ਪਰਚਾ ਵੀ ਦਰਜ ਹੋ ਗਿਆ ਹੈ ਤਾਂ ਗੁਜਰਾਤ ‘ਚ ਯੋਗ ਕਰਨ ਵਾਲੀ ਅਰਚਨਾ ਮਕਵਾਨਾ ਨੂੰ ਸੁਰੱਖਿਆ ਵੀ ਦੇ ਦਿੱਤੀ ਗਈ। ਅਜਿਹੀ ਗਲਤੀ ਕੋਈ ਦੁਬਾਰਾ ਨਾ ਕਰੇ ਇਸ ਦੇ ਲਈ SGPC ਨੇ ਕੁਝ ਨਿਯਮ ਜਾਰੀ ਕੀਤੇ ਹਨ।

ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਬਣੇ ਨਿਯਮ

– ਹਰਿਮੰਦਰ ਸਾਹਿਬ ਦੇ ਪਾਵਨ ਅਸਥਾਨ ਦੇ ਅੰਦਰ ਬੀੜੀ, ਸਿਗਰਟ, ਤੰਬਾਕੂ ਜਾਂ ਹੋਰ ਨਸ਼ੀਲੇ ਪਦਾਰਥ, ਚਿਊਇੰਗ ਗਮ, ਸਨਗਲਾਸ ਅਤੇ ਫੋਟੋਗ੍ਰਾਫੀ ਦੀ ਮਨਾਹੀ ਹੈ।
– ਪਰਿਕਰਮਾ ਵਿੱਚ ਵੀ ਫੋਟੋਗ੍ਰਾਫੀ ਨਹੀਂ ਕੀਤੀ ਜਾ ਸਕਦੀ। ਫੋਟੋਗ੍ਰਾਫੀ ਦੀ ਇਜਾਜ਼ਤ ਸਿਰਫ਼ ਕੋਰੀਡੋਰ ਅਤੇ ਪਲਾਜ਼ਾ ਵਿੱਚ ਹੈ।
– ਵਿਸ਼ੇਸ਼ ਕਾਰਨਾਂ ਕਰਕੇ, ਹਰਿਮੰਦਰ ਸਾਹਿਬ ਦੇ ਅੰਦਰ ਫੋਟੋਗ੍ਰਾਫੀ ਲਈ ਸ਼੍ਰੋਮਣੀ ਕਮੇਟੀ ਦੇ ਚੇਅਰਮੈਨ/ਸਕੱਤਰ ਜਾਂ ਹਰਿਮੰਦਰ ਸਾਹਿਬ ਦੇ ਮੈਨੇਜਰ ਤੋਂ ਇਜਾਜ਼ਤ ਲਈ ਜਾ ਸਕਦੀ ਹੈ।
– ਪਵਿੱਤਰ ਝੀਲ ਵਿੱਚ ਡੁਬਕੀ ਲਗਾ ਸਕਦੇ ਹੋ, ਪਰ ਸਾਬਣ ਜਾਂ ਸ਼ੈਂਪੂ ਦੀ ਵਰਤੋਂ ਨਹੀਂ ਕਰ ਸਕਦੇ। ਇਸ ਵਿੱਚ ਤੈਰਾਕੀ ਦੀ ਵੀ ਮਨਾਹੀ ਹੈ।
– ਹਰਿਮੰਦਰ ਸਾਹਿਬ ਜਾਣ ਵਾਲੇ ਨੂੰ ਆਪਣਾ ਸਿਰ ਕਿਸੇ ਕੱਪੜੇ (ਰੁਮਾਲ, ਚੁੰਨੀ ਆਦਿ) ਨਾਲ ਢੱਕਣਾ ਹੋਵੇਗਾ। ਜੇਕਰ ਕਿਸੇ ਕੋਲ ਕੱਪੜੇ ਨਹੀਂ ਹਨ ਤਾਂ ਦਰਬਾਰ ਸਾਹਿਬ ‘ਚ ਇਹ ਸਹੂਲਤ ਉਪਲਬਧ ਹੈ।
– ਸਾਰੇ ਸ਼ਰਧਾਲੂਆਂ ਨੂੰ ਆਪਣੀਆਂ ਜੁੱਤੀਆਂ ਉਤਾਰ ਕੇ ਜੋੜਾ ਘਰ ਵਿੱਚ ਰੱਖਣੀਆਂ ਪੈਣਗੀਆਂ। ਇਸ ਤੋਂ ਬਾਅਦ ਪੈਰ ਧੋ ਕੇ ਹੀ ਹਰਿਮੰਦਰ ਸਾਹਿਬ ਵਿੱਚ ਪ੍ਰਵੇਸ਼ ਕਰਨਾ ਹੋਵੇਗਾ।
– ਹਰੇਕ ਪ੍ਰਵੇਸ਼ ਦੁਆਰ ‘ਤੇ ਜੁੱਤੀਆਂ ਅਤੇ ਸਮਾਨ ਰੱਖਣ ਲਈ ਮੁਫਤ ਸਟੋਰੇਜ ਹੈ।
– ਪਾਵਨ ਅਸਥਾਨ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਮੋਬਾਈਲ ਫ਼ੋਨ ਬੰਦ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਇਸ ਸਭ ਪਹਿਲਾਂ ਤੋਂ ਲਾਗੂ ਸੀ ਪਰ ਯੋਗਾ ਵਿਵਾਦ ਤੋਂ ਬਾਅਦ ਇਸ ਨੂੰ ਮੁੜ ਤੋਂ ਹਾਈਲਾਈਟ ਕੀਤਾ ਗਿਆ ਹੈ। ਕਿਉਂਕਿ ਸ਼੍ਰੋਮਣੀ ਕਮੇਟੀ ਨੇ ਅਰਚਨਾ ਨੂੰ ਹਰਿਮੰਦਰ ਸਾਹਿਬ ਵਿੱਚ ਯੋਗਾ ਕਰਨ ਦਾ ਦੋਸ਼ੀ ਮੰਨਿਆ ਹੈ। ਅਰਚਨਾ ਨੇ ਇਸ ਦੀ ਫੋਟੋ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਸੀ। ਇਸ ਤੋਂ ਬਾਅਦ ਜਥੇਬੰਦੀ ਹਰਕਤ ਵਿੱਚ ਆਈ।

Advertisement

Related posts

Breaking- ਸੀਐਮ ਭਗਵੰਤ ਮਾਨ ਨੇ ਦੱਸਿਆ ਕਿ ਇੰਡੀਅਨ ਆਰਮੀ ਦੇ ਚੀਫ਼ ਲੈਫਟੀਨੈਂਟ ਜਰਨਲ ਅਮਰਦੀਪ ਸਿੰਘ ਭਿੰਡਰ ਜੀ ਨਾਲ ਅਹਿਮ ਮੁਲਾਕਾਤ ਹੋਈ

punjabdiary

Breaking News- ਅੱਤਵਾਦੀ ਹਰਦੀਪ ਨਿੱਝਰ ‘ਤੇ ਰੱਖਿਆ 10 ਲੱਖ ਰੁਪਏ ਦਾ ਇਨਾਮ- NIA

punjabdiary

Breaking- ਕੌਂਸਲਰ ਅਮਿਤ ਕੁਮਾਰ ਚੜ੍ਹਿਆ ਪੁਲਿਸ ਦੇ ਹੱਥੀ, ਕਾਫੀ ਦਿਨਾਂ ਉਸਦੀ ਭਾਲ ਹੋ ਰਹੀ ਸੀ

punjabdiary

Leave a Comment