Image default
ਮਨੋਰੰਜਨ

ਦਿਲਜੀਤ ਦੁਸਾਂਝ ਨੇ ਹਾਸਿਲ ਕੀਤੀ ਇੱਕ ਹੋਰ ਉਪਲੱਬਧੀ, ਗੀਤ GOAT ਨੇ Spotify ‘ਤੇ 15 ਮਿਲੀਅਨ ਕੀਤੇ ਪਾਰ

ਦਿਲਜੀਤ ਦੁਸਾਂਝ ਨੇ ਹਾਸਿਲ ਕੀਤੀ ਇੱਕ ਹੋਰ ਉਪਲੱਬਧੀ, ਗੀਤ GOAT ਨੇ Spotify ‘ਤੇ 15 ਮਿਲੀਅਨ ਕੀਤੇ ਪਾਰ

 

 

 

Advertisement

ਚੰਡੀਗੜ੍ਹ, 14 ਦਸੰਬਰ (ਡੇਲੀ ਪੋਸਟ ਪੰਜਾਬੀ)- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਇੱਕ ਹੋਰ ਉਪਲਬਧੀ ਆਪਣੇ ਨਾਮ ਕੀਤੀ ਹੈ। ਦਿਲਜੀਤ ਦੁਸਾਂਝ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਆਈਕਨ ਬਣ ਗਏ ਹਨ ਤੇ ਲਗਾਤਾਰ ਰਿਕਾਰਡ ਤੇ ਰਿਕਾਰਡ ਬਣਾ ਰਹੇ ਹਨ। ਦਰਅਸਲ, ਦਿਲਜੀਤ ਦੁਸਾਂਝ ਦੀ ਐਲਬਮ ‘GOAT’ ਦੇ ਪ੍ਰਸਿੱਧ ਗੀਤ GOAT 2023 ਵਿੱਚ Spotify ਤੇ 15 ਮਿਲੀਅਨ ਤੋਂ ਵੱਧ ਵਾਰ ਚਲਾਇਆ ਗਿਆ ਸੀ। ਜਿਸ ਦਿਨ ਦਿਲਜੀਤ ਵੱਲੋਂ ਕੋਚੇਲਾ ਚ ਪ੍ਰਦਰਸ਼ਨ ਕੀਤਾ, ਉਸ ਦਿਨ 57 ਹਜ਼ਾਰ ਤੋਂ ਵੱਧ ਲੋਕਾਂ ਨੇ ਗੀਤ ਨੂੰ ਸਟ੍ਰੀਮ ਕੀਤਾ ਸੀ। ਇਸ ਧਮਾਕੇਦਾਰ ਗੀਤ ਨੇ ਪ੍ਰਸ਼ੰਸਕਾਂ ਦੇ ਦਿਲਾਂ ਚ ਆਪਣੀ ਵੱਖਰੀ ਥਾਂ ਬਣਾਈ ਹੈ । ਇਸ ਗੀਤ ਨੇ Spotify ਤੇ 15 ਮਿਲੀਅਨ ਪਾਰ ਕਰ ਹਰ ਕਿਸੇ ਨੂੰ ਪਛਾੜ ਦਿੱਤਾ ਹੈ।

ਅਸਲ, ਵਿੱਚ ਦਿਲਜੀਤ ਦੇ ਇਸ ਗੀਤ ਨੂੰ ਪ੍ਰਸ਼ੰਸਕਾਂ ਦਾ ਡੂੰਘਾ ਪਿਆਰ ਮਿਲ ਰਿਹਾ ਹੈ। 29 ਜੁਲਾਈ 2020 ਵਿੱਚ ਰਿਲੀਜ਼ ਹੋਈ ਇਸ ਐਲਬਮ ਦਾ ਗੀਤ GOAT ਹਰ ਪਾਸੇ ਛਾਇਆ ਹੋਇਆ ਹੈ। ਇਸ ਗੀਤ ਨੂੰ ਪੰਜਾਬੀ ਗਾਇਕ ਕਰਨ ਔਜਲਾ ਨੇ ਲਿਖਿਆ ਹੈ, ਅਤੇ ਦਿਲਜੀਤ ਵੱਲੋਂ ਆਪਣਾ ਸੁਰੀਲੀ ਆਵਾਜ਼ ਦਿੱਤੀ ਗਈ ਹੈ।

ਦੱਸ ਦੇਈਏ ਕਿ ਦਿਲਜੀਤ ਦੁਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਦੇ ਕਲਾਕਾਰ ਹਨ। ਉਨ੍ਹਾਂ ਨੇ ਆਪਣਾ ਕਰੀਅਰ ਗਾਇਕ ਵਜੋਂ ਸ਼ੁਰੂ ਕੀਤਾ ਸੀ । ਉਨ੍ਹਾਂ ਨੇ ਗਾਇਕ ਬਣ ਖੂਬ ਨਾਮ ਕਮਾਇਆ ਅਤੇ ਐਕਟਰ ਬਣ ਕੇ ਵੀ ਸਭ ਦਾ ਦਿਲ ਜਿੱਤਿਆ ਹੈ । ਹਾਲ ਹੀ ਵਿੱਚ ਦਿਲਜੀਤ ਦੀ ਐਲਬਮ ‘GHOST’ ਰਿਲੀਜ਼ ਹੋਈ ਸੀ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ।

Advertisement

Related posts

‘ਸਟ੍ਰੀ 2’ ਦੀ ਜ਼ਬਰਦਸਤ ਕਮਾਈ ਦੇਖ ਕੇ ਗਦਰ ਦੇ ਤਾਰਾ ਸਿੰਘ ਵੀ ਹੋਏ ਹੈਰਾਨ, ਕਿਹਾ- ਸ਼ੁਰੂ ਤੋਂ ਹੀ…

Balwinder hali

ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਨੂੰ ਸਰਟੀਫਿਕੇਟ ਜਾਰੀ ਕਰਨ ਦਾ ਫੈਸਲਾ ਜਲਦ… ਬੰਬੇ ਹਾਈ ਕੋਰਟ ਨੇ CBFC ਨੂੰ ਫਟਕਾਰ ਲਗਾਈ

Balwinder hali

ਕਰੀਨਾ ਕਪੂਰ ਖਾਨ ਦੇ ਗੰਭੀਰ ਕਿਰਦਾਰ ਨੇ ਉਨ੍ਹਾਂ ਨੂੰ ਕੀਤਾ ਪ੍ਰਭਾਵਿਤ, ‘ਦ ਬਕਿੰਘਮ ਮਰਡਰਸ’ ਦੇ ਸੀਨ ਨੇ ਡੂੰਘਾ ਪ੍ਰਭਾਵ ਪਾਇਆ

punjabdiary

Leave a Comment