Image default
About us

ਦਿੱਲੀ ’ਚ ਪ੍ਰਦੂਸ਼ਣ ‘ਬਹੁਤ ਖ਼ਰਾਬ’ ਸ਼੍ਰੇਣੀ ’ਚ ਪੁੱਜਾ, ਹੋਰ ਬਦਤਰ ਹੋਣ ਦੀ ਭਵਿੱਖਬਾਣੀ

ਦਿੱਲੀ ’ਚ ਪ੍ਰਦੂਸ਼ਣ ‘ਬਹੁਤ ਖ਼ਰਾਬ’ ਸ਼੍ਰੇਣੀ ’ਚ ਪੁੱਜਾ, ਹੋਰ ਬਦਤਰ ਹੋਣ ਦੀ ਭਵਿੱਖਬਾਣੀ

 

 

 

Advertisement

 

ਦਿੱਲੀ, 28 ਅਕਤੂਬਰ (ਰੋਜਾਨਾ ਸਪੋਕਸਮੈਨ)- ਦਿੱਲੀ ’ਚ ਹਵਾ ਪ੍ਰਦੂਸ਼ਣ ਸਨਿਚਰਵਾਰ ਨੂੰ ‘ਬਹੁਤ ਖ਼ਰਾਬ ਸ਼੍ਰੇਣੀ’ ’ਚ ਪਹੁੰਚ ਗਿਆ ਅਤੇ ਆਉਣ ਵਾਲੇ ਦਿਨਾਂ ’ਚ ਮੌਸਮ ਖ਼ਰਾਬ ਰਹਿਣ ਦੀ ਭਵਿੱਖਬਾਣੀ ਕਾਰਨ ਇਸ ਦੇ ਹੋਰ ਵੀ ਬਦਤਰ ਹੋਣ ਦਾ ਖਦਸ਼ਾ ਹੈ। ਇਹ ਜਾਣਕਾਰੀ ਨਿਗਰਾਨੀ ਏਜੰਸੀਆਂ ਨੇ ਦਿਤੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਮੁਤਾਬਕ ਦਿੱਲੀ ਦਾ ਔਸਤ ਹਵਾ ਕੁਆਲਿਟੀ ਸੂਚਕ ਅੰਕ (AQI) ਦੁਪਹਿਰ 12 ਵਜੇ 301 ਦਰਜ ਕੀਤਾ ਗਿਆ, ਜਦਕਿ ਸ਼ੁਕਰਵਾਰ ਨੂੰ ਇਹ 261 ਸੀ। ਗੁਆਂਢੀ ਸ਼ਹਿਰਾਂ ਗਾਜ਼ੀਆਬਾਦ ’ਚ ਏ.ਕਿਊ.ਆਈ. 286, ਫ਼ਰੀਦਾਬਾਦ ’ਚ 268, ਗੁਰੂਗ੍ਰਾਮ ’ਚ 248, ਨੋਇਡਾ ’ਚ 284 ਅਤੇ ਗ੍ਰੇਟਰ ਨੋਇਡਾ ’ਚ 349 ਦਰਜ ਕੀਤਾ ਗਿਆ।

AQI ਸਿਫ਼ਰ ਤੋਂ 50 ਵਿਚਕਾਰ ‘ਚੰਗਾ’, 51 ਤੋਂ 100 ਵਿਚਕਾਰ ‘ਸੰਤੋਸ਼ਜਨਕ’, 101 ਤੋਂ 200 ਵਿਚਕਾਰ ‘ਦਰਮਿਆਨਾ’, 201 ਤੋਂ 300 ਵਿਚਕਾਰ ‘ਖ਼ਰਾਬ’, 301 ਤੋਂ 400 ਵਿਚਕਾਰ ‘ਬਹੁਤ ਖ਼ਰਾਬ’ ਅਤੇ 401 ਤੋਂ 500 ਵਿਚਕਾਰ ‘ਗੰਭੀਰ’ ਮੰਨਿਆ ਜਾਂਦਾ ਹੈ। ਦਿੱਲੀ ਲਈ ਕੇਂਦਰ ਦੀ ਹਵਾ ਕੁਆਲਿਟੀ ਭਵਿੱਖਬਾਣੀ ਪ੍ਰਣਾਲੀ ਅਨੁਸਾਰ ਹਵਾ ਦੀ ਹੌਲੀ ਰਫ਼ਤਾਰ ਅਤੇ ਰਾਤ ਸਮੇਂ ਤਾਪਮਾਨ ’ਚ ਕਮੀ ਕਾਰਨ ਸ਼ਹਿਰ ਦੀ ਹਵਾ ਕੁਆਲਿਟੀ ‘ਬਹੁਤ ਖ਼ਰਾਬ’ ਸ਼੍ਰੇਣੀ ’ਚ ਪਹੁੰਚ ਗਈ ਹੈ। ਇਸ ਨੇ ਕਿਹਾ ਹੈ ਕਿ ਮਹੀਨੇ ਦੇ ਅਖ਼ੀਰ ਤਕ ਹਵਾ ਦੀ ਕੁਆਲਿਟੀ ਬਹੁਤ ਖ਼ਰਾਬ ਰਹਿਣ ਦਾ ਖਦਸ਼ਾ ਹੈ।

ਖ਼ਰਾਬ ਮੌਸਮ ਬਾਰੇ ਹਾਲਾਤ ਅਤੇ ਪ੍ਰਦੂਸ਼ਣ ਦੇ ਸਥਾਨਕ ਸਰੋਤਾਂ ਤੋਂ ਇਲਾਵਾ, ਪਟਾਕਿਆਂ ਅਤੇ ਝੋਨੇ ਦੀ ਪਰਾਲੀ ਸਾੜਨ ਨਾਲ ਹੋਣ ਵਾਲੇ ਧੂੰਏਂ ਕਾਰਨ ਸਰਦੀਆਂ ’ਚ ਦਿੱਲੀ-ਐਨ.ਸੀ.ਆਰ. ਦੀ ਹਵਾ ਕੁਆਲਿਟੀ ਖ਼ਤਰਨਾਕ ਪੱਧਰ ’ਤੇ ਪਹੁੰਚ ਜਾਂਦੀ ਹੈ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਵਿਸ਼ਲੇਸ਼ਣ ਅਨੁਸਾਰ 1 ਨਵੰਬਰ ਤੋਂ 15 ਨਵੰਬਰ ਤਕ ਰਾਜਧਾਨੀ ’ਚ ਪ੍ਰਦੂਸ਼ਣ ਸਿਖਰ ’ਤੇ ਪਹੁੰਚ ਜਾਂਦਾ ਹੈ ਜਦੋਂ ਪੰਜਾਬ ਅਤੇ ਹਰਿਆਣਾ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਧ ਜਾਂਦੀਆਂ ਹਨ।

Advertisement

ਪ੍ਰਿਥਵੀ ਵਿਗਿਆਨ ਮੰਤਰਾਲੇ ਦੀ ਹਵਾ ਕੁਆਲਿਟੀ ਅਤੇ ਮੌਸਮ ਭਵਿੱਖਬਾਣੀ ਅਤੇ ਖੋਜ ਪ੍ਰਣਾਲੀ (ਸਫ਼ਰ) ਜਾਣਕਾਰੀ ਨਹੀਂ ਦੇ ਰਹੀ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਇਸ ਦਾ ਕਾਰਨ ਨਹੀਂ ਪਤਾ ਹੈ। ਵੈੱਬਸਾਈਟ ਦਾ ਸੰਚਾਲਨ ਕਰਨ ਵਾਲੇ ਭਾਰਤੀ ਊਸ਼ਣਦੇਸ਼ੀ ਮੌਸਮ ਵਿਗਿਆਨ ਸੰਸਥਾਨ ਦੇ ਇਕ ਅਧਿਕਾਰੀ ਨੇ ਕਿਹਾ, ‘‘ਸਾਨੂੰ ਨਹੀਂ ਪਤਾ ਕਿ ਸਫ਼ਰ ਦੇ ਪੋਰਟਲ ’ਤੇ ਅਪਡੇਟ ਕਿਉਂ ਰੁਕ ਗਏ ਹਨ।’’ ਇਸੇ ਤਰ੍ਹਾਂ ‘ਡਿਸੀਜਨ ਸਪੋਰਟ ਸਿਸਟਮ’ ਦੇ ਅੰਕੜੇ ਵੀ ਹੁਣ ਆਮ ਜਨਤਾ ਲਈ ਮੁਹੱਈਆ ਨਹੀਂ ਹਨ। ਪਿੱਛੇ ਜਿਹੇ ਦਿੱਲੀ ਦੇ ਵਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਸੀ ਕਿ ਕੌਮੀ ਰਾਜਧਾਨੀ ’ਚ ਪ੍ਰਦੂਸ਼ਣ ਸਰੋਤਾਂ ਦਾ ਪਤਾ ਕਰਨ ਲਈ ਦਿੱਲੀ ਸਰਕਾਰ ਦੇ ਅਧਿਐਨ ਨੂੰ ਡੀ.ਪੀ.ਸੀ.ਸੀ. ਪ੍ਰਧਾਨ ਅਸ਼ਵਨੀ ਕੁਮਾਰ ਦੇ ਹੁਕਮ ’ਤੇ ‘ਇਕਪਾਸੜ ਅਤੇ ਮਨਮਰਜ਼ੀ ਵਾਲੇ ਢੰਗ ਨਾਲ’ ਰੋਕ ਦਿਤਾ ਗਿਆ ਹੈ।

ਦਿੱਲੀ ਸਰਕਾਰ ਨੇ ਪਿਛਲੇ ਮਹੀਨੇ ਸਰਦੀਆਂ ਦੇ ਮੌਸਮ ਦੌਰਾਨ ਰਾਜਧਾਨੀ ’ਚ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ 15-ਸੂਤਰੀ ਯੋਜਨਾ ਸ਼ੁਰੂ ਕੀਤੀ ਸੀ। ਸ਼ਹਿਰ ’ਚ ਧੂੜ, ਗੱਡੀ ਅਤੇ ਉਦਯੋਗਿਕ ਪ੍ਰਦੂਸ਼ਣ ’ਤੇ ਲਗਾਮ ਕੱਸਣ ਲਈ ਵਿਸ਼ੇਸ਼ ਮੁਹਿੰਮ ਪਹਿਲਾਂ ਤੋਂ ਹੀ ਚਲ ਰਹੀ ਹੈ। ਜਦਕਿ ਦਿੱਲੀ ਸਰਕਾਰ ਨੇ ਪਿਛਲੇ ਮਹੀਨੇ ਸ਼ਹਿਰ ’ਚ ਪਟਾਕਿਆਂ ਦੇ ਨਿਰਮਾਣ, ਭੰਡਾਰਨ, ਵਿਕਰੀ ਅਤੇ ਪ੍ਰਯੋਗ ’ਤੇ ਪਾਬੰਦੀ ਦਾ ਐਲਾਨ ਕਰ ਦਿਤਾ ਸੀ। ਸਰਕਾਰ ਨੇ ਨਰੇਲਾ, ਬਵਾਨਾ, ਮੁੰਡਕਾ, ਵਜੀਰਪੁਰ, ਰੋਹਿਣੀ, ਆਰ.ਕੇ. ਪੁਰਮ, ਓਖਲਾ, ਜਹਾਂਗੀਰਪੁਰ, ਆਨੰਦ ਵਿਹਾਹਰ, ਪੰਜਾਬੀ ਬਾਗ਼, ਮਾਇਆਪੁਰੀ, ਦੁਆਰਕਾ ਸਮੇਤ ਪਛਾਣ ਕੀਤੇ ਗਏ ਵੱਧ ਪ੍ਰਦੂਸ਼ਣ ਵਾਲੀਆਂ ਕੁਲ 13 ਥਾਵਾਂ ਲਈ ਪ੍ਰਦੂਸ਼ਣ ਘੱਟ ਕਰਨ ਦੀ ਯੋਜਨਾ ਤਿਆਰ ਕੀਤੀ ਹੈ।

ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਸਰਕਾਰ ਨੇ ਕੌਮੀ ਰਾਜਧਾਨੀ ’ਚ ਮੌਜੂਦ, ਸਭ ਤੋਂ ਵੱਧ ਪ੍ਰਦੂਸ਼ਣ ਦੇ ਸਰੋਤਾਂ ’ਤੇ ਲਗਾਮ ਕੱਸਣ ਲਈ ਉਥੇ ਵਿਸ਼ੇਸ਼ ਟੀਮ ਤੈਨਾਤ ਕੀਤੀ ਜਾਵੇਗੀ। ਰਾਏ ਨੇ ਕਿਹਾ ਕਿ ਸਰਕਾਰ ਨੇ ਸ਼ਹਿਰ ’ਚ ਧੂੜ ਪ੍ਰਦੂਸ਼ਣ ਨੂੰ ਰੋਕਣ ਲਈ ਰਸਾਇਣਕ ਪਊਡਰ ਦਾ ਪ੍ਰਯੋਗ ਕਰਨ ਦਾ ਵੀ ਫੈਸਲਾ ਕੀਤਾ ਹੈ।

Advertisement

Related posts

CAA ‘ਤੇ ਲੱਗੇਗੀ ਰੋਕ? ਨਾਗਰਿਕਤਾ ਕਾਨੂੰਨ ਵਿਰੁੱਧ ਦਾਇਰ ਪਟੀਸ਼ਨਾਂ ‘ਤੇ ਸੁਣਵਾਈ ਕਰਨ ਲਈ ਤਿਆਰ ਹੋਇਆ ਸੁਪਰੀਮ ਕੋਰਟ

punjabdiary

ਪੰਜਾਬ ਦੇ ਸਰਕਾਰੀ ਸਕੂਲਾਂ ਦਾ ਸਮਾਂ ਬਦਲਣ ਬਾਰੇ ਸਿੱਖਿਆ ਮੰਤਰੀ ਨੇ ਦਿੱਤਾ ਜਵਾਬ

punjabdiary

ਸਪੀਕਰ ਸੰਧਵਾਂ ‘ਨਸ਼ੇ ਭਜਾਈਏ-ਜਵਾਨੀ ਬਚਾਈਏ’ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਖਿਲਾਫ ਕਰਨਗੇ ਜਾਗਰੂਕ

punjabdiary

Leave a Comment