Image default
ਅਪਰਾਧ

ਦੀਵਾਲੀ ‘ਤੇ ਪਾਕਿ ਤਸਕਰਾਂ ਦੀ ਕੋਸ਼ਿਸ਼ ਨਾਕਾਮ, BSF ਨੇ ਦੋ ਡਰੋਨ ਸਮੇਤ ਕਾਬੂ ਕੀਤੇ ਦੋ ਸ਼ੱਕੀ

ਦੀਵਾਲੀ ‘ਤੇ ਪਾਕਿ ਤਸਕਰਾਂ ਦੀ ਕੋਸ਼ਿਸ਼ ਨਾਕਾਮ, BSF ਨੇ ਦੋ ਡਰੋਨ ਸਮੇਤ ਕਾਬੂ ਕੀਤੇ ਦੋ ਸ਼ੱਕੀ

 

 

 

Advertisement

 

ਅੰਮ੍ਰਿਤਸਰ, 13 ਨਵੰਬਰ (ਰੋਜਾਨਾ ਸਪੋਕਸਮੈਨ)- ਦੀਵਾਲੀ ਮੌਕੇ ਪਾਕਿਸਤਾਨ ‘ਚ ਬੈਠੇ ਤਸਕਰਾਂ ਦੀ ਕੋਸ਼ਿਸ਼ ਨਾਕਾਮ ਹੋ ਗਈ ਹੈ, ਸੀਮਾ ਸੁਰੱਖਿਆ ਬਲ ਨੇ ਚੌਕਸੀ ਨਾਲ ਇਹ ਕਾਰਵਾਈ ਕੀਤੀ। ਅੰਮ੍ਰਿਤਸਰ ਸੈਕਟਰ ਦੇ ਦੋ ਪਿੰਡਾਂ ‘ਚ ਦੋ ਡਰੋਨ ਬਰਾਮਦ ਹੋਏ ਜਦੋਂਕਿ ਇਕ ਪਿੰਡ ਵਿਚ ਦੋ ਸਥਾਨਕ ਤਸਕਰ ਫੜੇ ਗਏ। ਦੀਵਾਲੀ ਦੀ ਸਵੇਰ ਨੂੰ ਪਿੰਡ ਨੇਸਟਾ ‘ਚ ਡਰੋਨ ਗਤੀਵਿਧੀ ਦੀ ਸੂਚਨਾ ਮਿਲਣ ‘ਤੇ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਖੇਤ ‘ਚੋਂ ਇਕ ਡਰੋਨ ਬਰਾਮਦ ਹੋਇਆ। ਇਹ ਡਰੋਨ ਇੱਕ ਕਵਾਡਕਾਪਟਰ ਸੀ (ਚੀਨ ਵਿੱਚ ਬਣਿਆ ਮਾਡਲ-ਡੀਜੇਆਈ ਮੈਵਿਕ ਥ੍ਰੀ ਕਲਾਸਿਕ।

ਇਸੇ ਤਰ੍ਹਾਂ ਪਿੰਡ ਭੈਰੋਪਾਲ ‘ਚ ਤਲਾਸ਼ੀ ਮੁਹਿੰਮ ਦੌਰਾਨ ਬੀਐਸਐਫ ਤੇ ਪੰਜਾਬ ਪੁਲਿਸ ਨੇ ਖੇਤਾਂ ‘ਚ ਪਿਆ ਇਕ ਡਰੋਨ ਬਰਾਮਦ ਕੀਤਾ। ਇਹ ਵੀ ਕੁਆਡਕਾਪਟਰ ਡਰੋਨ ਸੀ। ਇਨ੍ਹਾਂ ਦੋਵਾਂ ਡਰੋਨਾਂ ਦੇ ਨਾਲ ਜਾਂ ਆਲੇ-ਦੁਆਲੇ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਬੀਐਸਐਫ ਦੇ ਐਂਟੀ ਡਰੋਨ ਸਿਸਟਮ ਦੇ ਸੰਪਰਕ ਵਿੱਚ ਆਉਂਦੇ ਹੀ ਇਹ ਡਰੋਨ ਆਪਣੇ ਆਪ ਖਰਾਬ ਹੋ ਗਏ ਅਤੇ ਹੇਠਾਂ ਡਿੱਗ ਪਏ।

ਇੱਕ ਹੋਰ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਬੀਐਸਐਫ ਨੇ ਪਿੰਡ ਉੜ ਧਾਲੀਵਾਲ ਵਿਚ ਡਰੋਨ ਗਤੀਵਿਧੀ ਸੁਣੀ। ਇਸ ਦੇ ਨਾਲ ਹੀ ਜ਼ਮੀਨ ‘ਤੇ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਵੀ ਸੁਣਾਈ ਦਿੱਤੀ। ਫੋਰਸ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜ਼ਮੀਨ ‘ਤੇ ਇਕ ਪੈਕਟ ਮਿਲਿਆ। ਜਾਂਚ ਦੌਰਾਨ ਪੈਕਟ ‘ਚੋਂ 540 ਗ੍ਰਾਮ ਹੈਰੋਇਨ ਬਰਾਮਦ ਹੋਈ।

Advertisement

ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਪਿੰਡ ਉੜ ਧਾਲੀਵਾਲ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇੱਕ ਘਰ ਤੋਂ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਨ੍ਹਾਂ ਕੋਲੋਂ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਲੋਕ ਪਾਕਿਸਤਾਨ ਤੋਂ ਆ ਰਹੀ ਹੈਰੋਇਨ ਦੀ ਖੇਪ ਲੈ ਕੇ ਵੱਖ-ਵੱਖ ਹਿੱਸਿਆਂ ਵਿਚ ਭੇਜਦੇ ਸਨ।

Related posts

ਹਾਈਕੋਰਟ ਨੇ ਹਥਿਆਰਾਂ ਅਤੇ ਹਿੰਸਾ ਦੀ ਵਡਿਆਈ ਵਾਲੇ ਗੀਤਾਂ ਦੀ ਮੰਗੀ ਲਿਸਟ, ਕੀ ਪੰਜਾਬੀ ਕਲਾਕਾਰਾਂ ਦੀ ਵਧੇਗੀ ਮੁਸ਼ਕਲ ?

punjabdiary

Breakning News – ਈਵੀਐਮ ਵਾਲੇ ਸਟਰੌਂਗ ਰੂਮ ਤੇ ਚੱਲੀ ਗੋਲੀ, ਇੰਸਪੈਕਟਰ ਦੀ ਮੌਤ

punjabdiary

ਪੱਛਮੀ ਬੰਗਾਲ Burdwan Medical College ਦੇ ਕੋਵਿਡ ਵਾਰਡ ‘ਚ ਲੱਗੀ ਅੱਗ

Balwinder hali

Leave a Comment