ਦੀਵਾਲੀ ਮੌਕੇ ਬਲਿੰਗ ਟਰਾਂਸਪੋਰਟ ਦੇ ਮਾਲਕ ਵੱਲੋਂ 2 ਇਮਾਨਦਾਰ ਵਰਕਰਾਂ ਨੂੰ ਤੋਹਫ਼ਾ, ਗਿਫ਼ਟ ਕੀਤੇ ਮੋਟਰਸਾਈਕਲ
ਚੰਡੀਗੜ੍ਹ, 13 ਨਵੰਬਰ (ਡੇਲੀ ਪੋਸਟ ਪੰਜਾਬੀ)- ਦੀਵਾਲੀ ਦਾ ਤਿਉਹਾਰ ਜਿੱਥੇ ਸਭ ਲਈ ਖੁਸ਼ੀਆਂ ਭਰਿਆ ਹੁੰਦਾ ਹੈ ਉਥੇ ਹੀ ਇਸ ਦਿਨ ਰਿਸ਼ਤੇ ਹੋਰ ਗੂੜ੍ਹੇ ਹੁੰਦੇ ਹਨ। ਇਸੇ ਤਰ੍ਹਾਂ ਦਾ ਹੀ ਦਿਖਾਈ ਦਿੱਤਾ ਪਿੰਡ ਭੂਦਨ ਦੇ ਬਲਿੰਗ ਟਰਾਂਸਪੋਰਟ ਗੁਰਜੀਤ ਸਿੰਘ ਜੀਤਾ ਅਤੇ ਉਸਦੇ ਡਰਾਈਵਰਾਂ ਦਾ ਜਿਨਾਂ ਵੱਲੋ ਡਰਾਈਵਰ ਅਤੇ ਮਾਲਿਕ ਦੇ ਰਿਸ਼ਤੇ ਨੂੰ ਜਿੱਥੇ ਹੋਰ ਮਜ਼ਬੂਤ ਕੀਤਾ ਉਥੇ ਹੀ ਮਿਸਾਲ ਵੀ ਪੇਸ਼ ਕੀਤੀ ਗਈ।
ਦੱਸ ਦਈਏ ਕਿ ਬਲਿੰਗ ਟਰਾਂਸਪੋਰਟ ਤੇ ਕਈ ਡਰਾਈਵਰ ਕੰਮ ਕਰਦੇ ਨੇ ਅਤੇ ਇੰਨਾ ਡਰਾਈਵਰਾਂ ਦਾ ਮਲਿਕ ਹੈ ਗੁਰਜੀਤ ਸਿੰਘ ਜੀਤਾ ਜੋ ਹਰ ਸਾਲ ਡਰਾਈਵਰਾਂ ਦੀ ਮਿਹਨਤ ਦੀ ਕਦਰ ਕਰਕੇ ਉਨ੍ਹਾਂ ਨੂੰ ਸਨਮਾਨ ਕਰਦਾ ਹੈ। ਇਸ ਬਾਰ ਵੀ ਮਾਲਕ ਗੁਰਜੀਤ ਸਿੰਘ ਜੀਤਾ ਵੱਲੋ ਆਪਣੇ ਡਰਾਈਵਰਾਂ ਚੋ ਦੋ ਡਰਾਈਵਰਾਂ ਨੂੰ 2 ਮੋਟਰਸਾਇਕਲਾਂ ਨਾਲ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਆਪਣੇ ਮਾਲਕ ਪ੍ਰਤੀ ਆਪਣੀ ਵਫਾਦਾਰੀ ਦਿਖਾਈ ਅਤੇ ਇਕ ਸਾਲ ਚ ਵਧੇਰੇ ਕੰਮ ਇਮਾਨਦਾਰੀ ਨਾਲ ਕੀਤਾ ਜਿਸ ਦੀ ਇਮਾਨਦਾਰੀ ਨੂੰ ਪਹਿਚਾਣ ਦੇ ਕੇ ਮਾਲਕ ਨੇ ਉਨ੍ਹਾਂ ਨੂੰ ਨਵੇਂ 2 ਮੋਟਰਸਾਈਕਲ ਗਿਫ਼ਟ ਕੀਤੇ ਹਨ।
ਇਸ ਮੌਕੇ ਮਾਲਿਕ ਹਰਜੀਤ ਸਿੰਘ ਵੱਲੋ ਕਿਹਾ ਗਿਆ ਕਿ ਡਰਾਈਵਰ ਉਨ੍ਹਾਂ ਦਾ ਪਰਿਵਾਰ ਹੈ ਅਤੇ ਇਹ ਦੁੱਖ ਸੁਖ ਦੇ ਸਾਂਝੇ ਹਨ ਤੇ ਮੇਰੇ ਲਈ ਜੋਂ ਇਮਾਨਦਾਰੀ ਦਿਖਾਉਂਦੇ ਨੇ ਤੇ ਕੰਮ ਕਰਦੇ ਨੇ ਉਨ੍ਹਾਂ ਨੂੰ ਸਲਾਮ ਹੈ। ਉਧਰ ਇਸ ਮੌਕੇ ਡਰਾਈਵਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਲਿਕ ਉਨ੍ਹਾਂ ਦੀ ਪੂਰੀ ਦੇਖ ਰੇਖ ਰੱਖਦੇ ਨੇ ਅਤੇ ਹਰ ਸਾਲ ਉਨ੍ਹਾਂ ਨੂੰ ਵੱਡੀਆਂ ਵੱਡੀਆਂ ਗਿਫਟਾਂ ਨਾਲ ਸਨਮਾਨ ਕਰਦੇ ਹਨ। ਉਨ੍ਹਾਂ ਦੱਸਿਆ ਪਿਛਲੇ ਸਾਲ ਉਨ੍ਹਾਂ ਨੇ ਡਰਾਈਵਰ ਨੂੰ ਸੋਨੇ ਦਾ ਮੋਟਾ ਕੜਾ ਪਾਇਆ ਸੀ ਅਤੇ ਸਾਡੇ ਸਾਰੇ ਪਰਿਵਾਰ ਨੂੰ ਲੋੜ ਪੈਣ ਤੇ ਪੈਸੇ ਨਕਦ ਵੀ ਦਿੰਦੇ ਹਨ ਜਿੰਨੇ ਦੀ ਵੀ ਜਰੂਰਤ ਹੋਵੇ।