ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ ਦਾ ਇਜਲਾਸ 19 ਨਵੰਬਰ ਨੂੰ ਫਰੀਦਕੋਟ ਵਿਖੇ ਕਰਨ ਦਾ ਫੈਸਲਾ
ਫਰੀਦਕੋਟ, 16 ਨਵੰਬਰ (ਪੰਜਾਬ ਡਾਇਰੀ)- ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ ਜਿਲ੍ਹਾ ਫਰੀਦਕੋਟ ਦਾ ਇਜਲਾਸ 19 ਨਵੰਬਰ ਨੂੰ ਸਵੇਰੇ 11 ਵਜੇ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਆਗੂਆਂ ਨਛੱਤਰ ਸਿੰਘ ਭਾਣਾ ,ਇਕਬਾਲ ਸਿੰਘ ਰਣ ਸਿੰਘ ਵਾਲਾ , ਬਲਕਾਰ ਸਿੰਘ, ਇਕਬਾਲ ਸਿੰਘ ਢੁੱਡੀ , ਰਮੇਸ ਢੈਪਈ , ਅਮਰਜੀਤ ਕੌਰ ਰਣ ਸਿੰਘ ਵਾਲਾ, ਸਿੰਬਲ ਜੀਤ ਕੌਰ , ਕੁਲਬੀਰ ਸਿੰਘ ਸਰਾਵਾਂ ਤੇ ਹਰਵਿੰਦਰ ਸ਼ਰਮਾ ਨੇ ਦੱਸਿਆ ਹੈ ਕਿ ਇਜਲਾਸ ਦੌਰਾਨ ਜਿਲਾ ਸਕੱਤਰ ਵੱਲੋਂ ਜਥੇਬੰਦਕ ਰਿਪੋਰਟ ਅਤੇ ਵਿੱਤ ਸਕੱਤਰ ਵੱਲੋਂ ਅਪਣੀ ਵਿੱਤੀ ਰਿਪੋਰਟ ਪੇਸ਼ ਕੀਤੀ ਜਾਵੇਗੀ,ਦੋਨਾਂ ਰਿਪੋਰਟਾਂ ਤੇ ਹਾਜ਼ਰੀਨ ਡੈਲੀਗੇਟਾਂ ਵੱਲੋਂ ਅਪਣੇ ਵਿਚਾਰ ਰੱਖੇ ਜਾਣਗੇ ਅਤੇ ਦੋਨੋਂ ਰਿਪੋਰਟਾਂ ਪਾਸ ਹੋਣ ਉਪਰੰਤ ਅਗਲੇ ਸਮੇਂ ਲਈ ਜਿਲਾ ਕਮੇਟੀ ਦੀ ਚੋਣ ਕੀਤੀ ਜਾਵੇਗੀ।
ਇਸ ਮੌਕੇ ਸੂਬੇ ਵੱਲੋਂ ਬਤੌਰ ਨਿਗਰਾਨ ਸੂਬਾ ਚੇਅਰਮੈਨ ਸਾਥੀ ਸੁਖਦੇਵ ਸਿੰਘ ਸੁਰਤਾਪੁਰੀ ਅਤੇ ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ ਅਤੇ ਫੈਡਰੇਸ਼ਨ ਦੇ ਅਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ ਵਿਸ਼ੇਸ ਤੌਰ ਤੇ ਸਾਮਲ ਹੋਣਗੇ । ਡੈਲੀਗੇਟ ਕਾਨਫਰੰਸ ਦੌਰਾਨ ਚੌਥਾ ਦਰਜਾ ਮੁਲਾਜ਼ਮਾਂ ਦੇ ਭਖਦੇ ਮਸਲੇ ਪੁਨਰਗਠਨ ਦੌਰਾਨ ਵੱਖੋ ਵੱਖ ਵਿਭਾਗਾਂ ਚੋਂ ਗਰੁੱਪ-ਡੀ ਮੁਲਾਜ਼ਮਾਂ ਦੀਆਂ ਖਤਮ ਕੀਤੀਆਂ ਅਸਾਮੀਆਂ ਦੀ ਬਹਾਲੀ,ਹਰ ਤਰਾਂ ਦੇ ਕੱਚੇ ਠੇਕਾ ਅਤੇ ਆਊਟ ਸੋਰਸ਼ ਮੁਲਾਜ਼ਮਾਂ ਦੀਆਂ ਸੇਵਾਵਾਂ ਨਿਯਮਤ ਕਰਨਾ,ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ,66 ਮਹੀਨਿਆਂ ਦਾ ਤਨਖਾਹ ਕਮਿਸ਼ਨ ਦਾ ਬਕਾਇਆ,ਡੀ ਏ ਦਾ ਬਕਾਇਆ ਅਤੇ 4.ਫੀਸਦੀ ਡੀਏ ਦੀਆਂ ਤਿੰਨ ਡੀਊ ਕਿਸਤਾਂ ਦੀ ਅਦਾਇਗੀ ਕਰਨ ਸਮੇਤ ਠੇਕਾ ਪ੍ਰਣਾਲੀ ਦਾ ਮਕੰਮਲ ਖਾਤਮਾਂ ਕਰਕੇ ਖਾਲੀ ਅਸਾਮੀਆਂ ਤੇ ਪੂਰੇ ਤਨਖਾਹ ਸਕੇਲਾਂ ਵਿੱਚ ਭਰਤੀ ਯਕੀਨੀ ਬਣਾਉਣ ਆਦਿ ਮੰਗਾਂ ਪ੍ਰਤੀ ਮੌਜੂਦਾ ਭਗਵੰਤ ਮਾਨ ਸਰਕਾਰ ਦੀ ਬੇਰੁਖੀ ਪ੍ਤੀ ਵਿਚਾਰਾਂ ਕੀਤੀਆਂ ਜਾਣਗੀਆਂ ।