32ਵਾਂ ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ
ਦੂਜੇ ਦਿਨ ਓਸੀ ਪੰਜਾਬੀ ਕਲੱਬ ਮੈਲਬੋਰਨ, ਜਰਖੜ ਅਕੈਡਮੀ ਅਤੇ ਆਰ.ਸੀ.ਐਫ. ਟੀਮਾਂ ਜੇਤੂ
ਫ਼ਰੀਦਕੋਟ, 21 ਸਤੰਬਰ (ਪੰਜਾਬ ਡਾਇਰੀ)- ਬਾਬਾ ਫ਼ਰੀਦ ਹਾਕੀ ਕਲੱਬ ਵਲੋਂ ਬਾਬਾ ਫ਼ਰੀਦ ਆਗਮਨ ਪੁਰਬ ’ਤੇ ਐਸਟ੍ਰੋਟਰਫ਼ ਗਰਾਊਂਡ ਫ਼ਰੀਦਕੋਟ ਵਿਖੇ ਕਰਵਾਏ ਜਾ ਰਹੇ 32ਵੇਂ ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਪਹਿਲਾ ਮੈਚ ਓਸੀ ਪੰਜਾਬੀ ਕਲੱਬ ਮੈਲਬੋਰਨ ਦਾ ਏ.ਐਸ.ਸੀ. ਜਲੰਧਰ ਨਾਲ ਹੋਇਆ। ਇਸ ਮੁਕਾਬਲੇ ਵਿਚ ਮੈਲਬੋਰਨ ਕਲੱਬ 3-0 ਦੇ ਫ਼ਰਕ ਨਾਲ ਜੇਤੂ ਰਹੀ।
ਇਹ ਵੀ ਪੜ੍ਹੋ- ਕਸੂਤੇ ਫਸੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਬਿੱਟੂ ਖਿਲਾਫ FIR ਦਰਜ, ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ ਦਾ ਭੁਗਤਣਾ ਪਿਆ ਖਮਿਆਜ਼ਾ
ਦੂਸਰਾ ਮੈਚ ਜਰਖੜ ਅਕੈਡਮੀ ਅਤੇ ਇੰਡੀਅਨ ਨੇਵੀ ਮੁੰਬਈ ਵਿਚਕਾਰ ਖੇਡਿਆ ਗਿਆ। ਇਕ ਪਾਸੜ ਮੈਚ ਦੌਰਾਨ 13-0 ਦੇ ਮੁਕਾਬਲੇ ਜਰਖੜ ਅਕੈਡਮੀ ਜੇਤੂ ਰਹੀ। ਤੀਸਰਾ ਮੈਚ ਰੇਲਵੇ ਕੋਚ ਫ਼ੈਕਟਰੀ ਕਪੂਰਥਲਾ ਅਤੇ ਪੀ.ਐਸ.ਪੀ.ਸੀ.ਐਲ. ਪਟਿਆਲਾ ਦੇ ਮੁਕਾਬਲੇ ਵਿਚ ਰੇਲਵੇ ਕੋਚ ਫ਼ੈਕਟਰੀ 2-0 ਦੇ ਮੁਕਾਬਲੇ ਜੇਤੂ ਰਹੀ।
ਇਹ ਵੀ ਪੜ੍ਹੋ- ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਹੈਕ, ਕ੍ਰਿਪਟੋ ਵੀਡੀਓ ਅੱਪਲੋਡ
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਮਨਜੀਤ ਸਿੰਘ ਮੱਕੜ ਸਰਕਾਰੀ ਬ੍ਰਿਜਿੰਦਰਾ ਕਾਲਜ, ਪ੍ਰਵਾਸੀ ਭਾਰਤੀ ਸ਼ਵਿੰਦਰ ਸਿੰਘ ਸ਼ੀਬਾ ਸਰੀ ਕੈਨੇਡਾ ਦੇ ਵੱਡੇ ਭਰਾ ਬਲਰਾਜ ਸਿੰਘ ਸਰਾਂ ਅਤੇ ਐਸ.ਪੀ.ਡੀ. ਜਗਮੀਤ ਸਿੰਘ ਸਾਹੀਵਾਲ ਸਨ। ਭਲਕੇ 21 ਸਤੰਬਰ ਨੂੰ ਚਾਰ ਮੈਚ ਖੇਡੇ ਜਾਣਗੇ। ਪਹਿਲਾ ਮੈਚ ਸਵੇਰੇ 10 ਵਜੇ ਬੀ.ਐਸ.ਐਫ਼ ਦਾ ਫ਼ਰੀਦਕੋਟ ਇਲੈਵਨ ਨਾਲ, ਦੂਸਰਾ ਮੈਚ ਦੁਪਹਿਰ 12 ਵਜੇ ਓਸੀ ਪੰਜਾਬੀ ਕਲੱਬ ਮੈਲਬੋਰਨ ਦਾ ਈ.ਐਮ.ਈ. ਜਲੰਧਰ ਨਾਲ, ਤੀਸਰਾ ਮੈਚ ਦੁਪਹਿਰ 2 ਵਜੇ ਇੰਡੀਅਨ ਨੇਵੀ ਨਵੀਂ ਦਿੱਲੀ ਦਾ ਸੀ.ਆਰ.ਪੀ.ਐਫ. ਨਵੀਂ ਦਿੱਲੀ ਅਤੇ ਚੌਥਾ ਮੈਚ ਸ਼ਾਮ 4 ਵਜੇ ਰੇਲਵੇ ਕੋਚ ਫ਼ੈਕਟਰੀ ਕਪੂਰਥਲਾ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਹੋਵੇਗਾ।
ਇਹ ਵੀ ਪੜ੍ਹੋ- ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਨੂੰ ਸਰਟੀਫਿਕੇਟ ਜਾਰੀ ਕਰਨ ਦਾ ਫੈਸਲਾ ਜਲਦ… ਬੰਬੇ ਹਾਈ ਕੋਰਟ ਨੇ CBFC ਨੂੰ ਫਟਕਾਰ ਲਗਾਈ
ਇਸ ਮੌਕੇ ਕਲੱਬ ਦੇ ਮੀਤ ਪ੍ਰਧਾਨ ਖੁਸ਼ਵੰਤ ਸਿੰਘ, ਸੀਨੀਅਰ ਮੀਤ ਪ੍ਰਧਾਨ ਪਰਮਪਾਲ ਸਿੰਘ, ਬਾਵਾ ਗੁਰਿੰਦਰ ਸਿੰਘ, ਗਿਆਨੀ ਹਰਦੇਵ ਸਿੰਘ, ਚਰਨਬੀਰ ਸਿੰਘ, ਹਰਜੀਤ ਸਿੰਘ ਬੋਦਾ, ਸੰਤ ਸਿੰਘ, ਗੁਰਨਾਮ ਸਿੰਘ ਗਾਮਾ, ਕੁਲਵੰਤ ਸਿੰਘ ਕਲਸੀ, ਅਲਬੇਲ ਸਿੰਘ ਅਤੇ ਗੁਰਦੇਵ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।