Image default
About us

‘ਦੂਜੇ ਸੂਬਿਆਂ ‘ਚ ਖਰੀਦਦਾਰੀ ਕਰਨ ‘ਤੇ ਵੀ ਭਰੇਗਾ ਪੰਜਾਬ ਦਾ ਖਜ਼ਾਨਾ, ਕੋਡ 03 ਦੀ ਕਰੋ ਵਰਤੋਂ’ : ਵਿੱਤ ਮੰਤਰੀ

‘ਦੂਜੇ ਸੂਬਿਆਂ ‘ਚ ਖਰੀਦਦਾਰੀ ਕਰਨ ‘ਤੇ ਵੀ ਭਰੇਗਾ ਪੰਜਾਬ ਦਾ ਖਜ਼ਾਨਾ, ਕੋਡ 03 ਦੀ ਕਰੋ ਵਰਤੋਂ’ : ਵਿੱਤ ਮੰਤਰੀ

 

 

 

Advertisement

ਚੰਡੀਗੜ੍ਹ, 1 ਦਸੰਬਰ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਲੋਕ ਜੇਕਰ ਕਿਸੇ ਹੋਰ ਸੂਬੇ ਵਿਚ ਜਾ ਕੇ ਖਰੀਦਦਾਰੀ ਕਰਦੇ ਹਨ ਉਦੋਂ ਵੀ ਉਹ ਪੰਜਾਬ ਦੇ ਖਜ਼ਾਨੇ ਵਿਚ ਯੋਗਦਾਨ ਦੇ ਸਕਦੇ ਹਨ। ਇਹ ਖੁਲਾਸਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਹੈ। ਵਿਧਾਨ ਸਭਾ ਦੇ ਦੋ ਦਿਨਾ ਸੈਸ਼ਨ ਦੌਰਾਨ ਜੀਐੱਸਟੀ ਸੋਧ ਬਿੱਲ ਪਾਸ ਕਰਨ ਨਾਲ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਬਾਹਰੀ ਸੂਬਿਆਂ ਵਿਚ ਖਰੀਦਦਾਰੀ ਕਰਦੇ ਸਮੇਂ ਜੀਐੱਸਟੀ ਅਦਾਇਗੀ ਵਿਚ ਕੋਡ3 ਲਿਖਵਾਓ ਜਿਸ ਨਾਲ ਜੀਐੱਸਟੀ ਵਜੋਂ ਕੱਟਿਆ ਗਿਆ ਪੈਸਾ ਪੰਜਾਬ ਦੇ ਜੀਐੱਸਟੀ ਖਾਤੇ ਵਿਚ ਜੁੜੇਗਾ ਤੇ ਸੂਬੇ ਵਿਚ ਮਾਲੀਆ ਵਧੇਗਾ।

ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਜੀਐੱਸਟੀ ਕੋਡ 3 ਹੈ। ਇਸ ਕੋਡ ਜ਼ਰੀਏ ਪੰਜਾਬ ਦੇ ਬਾਹਰ ਵੀ ਖਰੀਦ-ਫਰੋਖਤ ਕਰਨ ‘ਤੇ ਲਾਗੂ ਡੀਐੱਸਟੀ ਦੀ ਰਕਮ ਪੰਜਾਬ ਦੇ ਖਾਤੇ ਵਿਚ ਹੀ ਆਏਗੀ। ਉਨ੍ਹਾਂ ਉਦਾਹਰਣ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਪੰਜਾਬੀ ਗੋਆ ਵਿਚ ਖਰੀਦਦਾਰੀ ਕਰਦਾ ਹੈ ਤਾਂ ਬਿਲ ਬਣਵਾਉਂਦੇ ਹੋਏ ਜੀਐੱਸਟੀ ਕਟੌਤੀ ਲਈ ਕੋਡ-3 ਲਿਖਵਾਏ। ਇਸ ਨਾਲ ਸਬੰਧਤ ਖਰੀਦਦਾਰੀ ਦੀ ਰਕਮ ‘ਤੇ ਲਾਗੂ ਜੀਐੱਸਟੀ ਦੀ ਪੂਰੀ ਰਕਮ ਪੰਜਾਬ ਦੇ ਜੀਐੱਸਟੀ ਖਾਤੇ ਵਿਚ ਖੁਦ ਹੀ ਪਹੁੰਚ ਜਾਵੇਗੀ। ਇਹ ਪੁੱਛੇ ਜਾਣ ‘ਤੇ ਕਿ ਜੇਕਰ ਸੂਬੇ ਦਾ ਕੋਈ ਵਿਅਕਤੀ ਪੰਜਾਬ ਆ ਕੇ ਖਰੀਦਦਾਰੀ ਕਰੇ ਤੇ ਬਿੱਲ ‘ਤੇ ਜੀਐੱਸਟੀ ਕਟੌਤੀ ਲਈ ਆਪਣੇ ਸੂਬੇਦਾ ਕੋਡ ਲਿਖਵਾਏ ਤਾਂ ਪੰਜਾਬ ਸਰਕਾਰ ਨੂੰ ਕੀ ਫਾਇਦਾ ਹੋਵੇਗਾ? ਵਿੱਤ ਮੰਤਰੀ ਨੇ ਕਿਹਾ ਕਿ ਅਜਿਹੇ ਵਿਚ ਸਬੰਧਤ ਸੂਬੇ ਦੇ ਜੀਐੱਸਟੀਖਾਤੇ ਵਿਚ ਇਹ ਪੈਸਾ ਚਲਾ ਜਾਵੇਗਾ।

ਜ਼ਿਕਰਯੋਗ ਹੈ ਕਿ ਜੀਐੱਸਟੀ ਲਈ ਕੇਂਦਰ ਸਰਕਾਰ ਵੱਲੋਂ ਸੂਬੇ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਕੋਡ ਨੰਬਰ ਦਿੱਤੇ ਗਏ ਹਨ ਜਿਸ ਤਹਿਤ ਸਬੰਧਤ ਸੂਬੇ ਦੇ ਸਾਰੇ ਜੀਐੱਸਟੀ ਖਾਤਿਆਂ ਦੇ ਨੰਬਰ ਅੱਗੇ ਸੂਬੇ ਦਾ ਕੋਡ ਲਿਖਿਆ ਜਾਂਦਾ ਹੈ। ਪੰਜਾਬ ਦਾ ਜੀਐੱਸਟੀ ਕੋਡ 3, ਚੰਡੀਗੜ੍ਹ ਦਾ ਕੋਡ 4, ਹਰਿਆਣਾ ਦਾ ਕੋਡ 5 ਤੇ ਹਿਮਾਚਲ ਦਾ ਕੋਡ 2 ਹੈ। ਜੀਐੱਸਟੀ ਅਧਿਨਿਯਮ ਅਧੀਨ ਇਹ ਵਿਵਸਥਾ ਸੀ ਕਿ ਜਿਸ ਸੂਬੇ ਵਿਚ ਖਰੀਦੋ-ਫਰੋਖਤ ਹੋਵੇਗੀ, ਉਸ ਚੀਜ਼ ਜਾਂ ਸੇਵਾ ‘ਤੇ ਲਾਗੂ ਜੀਐੱਸਟੀ ਦੀ ਰਕਮ ਉਸੇ ਸੂਬੇ ਦੇ ਹਿੱਸੇ ਵਿਚ ਜਾਵੇਗੀ ਪਰ ਕੇਂਦਰ ਸਰਕਾਰ ਨੇ ਹੁਣ ਇਸ ਵਿਵਸਥਾ ਵਿਚ ਉਪਰੋਕਤ ਰਾਹਤ ਦਿੱਤੀ ਹੈ।

Advertisement

Related posts

ਫਰੀਦਕੋਟ ਦੇ ਕਿਸਾਨ ਦੀ ਨਿਕਲੀ 1.5 ਕਰੋੜ ਦੀ ਲਾਟਰੀ, ਕਿਸਾਨ ਤੋਂ ਟਿਕਟ ਹੋਈ ਗੁੰਮ, CM ਮਾਨ ਨੂੰ ਮਦਦ ਕਰਨ ਦੀ ਕੀਤੀ ਅਪੀਲ

punjabdiary

ਕੋਟਕਪੂਰਾ ਵਿਖੇ 3 ਕਰੋੜ ਦੀ ਲਾਗਤ ਨਾਲ ਸਾਂਝਾ ਜ਼ਮੀਨ ਦੋਜ ਪਾਈਪਾਂ ਦੇ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ

punjabdiary

Breaking- ਬਰਨਾਲਾ ਬਾਈਪਾਸ ਫਲਾਈਓਵਰ ਮੁਕੰਮਲ ਕਰਨ ਲਈ ਹਰਸਿਮਰਤ ਬਾਦਲ ਨੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦਾ ਸਹਿਯੋਗ ਮੰਗਿਆ

punjabdiary

Leave a Comment