Image default
ਅਪਰਾਧ

ਨਗਰ ਨਿਗਮ ਵਿਚ 1.75 ਕਰੋੜ ਰੁਪਏ ਦਾ ਗਬਨ; ਸੈਨੇਟਰੀ ਇੰਸਪੈਕਟਰ ਸਮੇਤ 7 ਮੁਲਾਜ਼ਮ ਮੁਅੱਤਲ

ਨਗਰ ਨਿਗਮ ਵਿਚ 1.75 ਕਰੋੜ ਰੁਪਏ ਦਾ ਗਬਨ; ਸੈਨੇਟਰੀ ਇੰਸਪੈਕਟਰ ਸਮੇਤ 7 ਮੁਲਾਜ਼ਮ ਮੁਅੱਤਲ

 

 

ਲੁਧਿਆਣਾ, 6 ਜਨਵਰੀ (ਰੋਜਾਨਾ ਸਪੋਕਸਮੈਨ)- ਲੁਧਿਆਣਾ ਜ਼ਿਲ੍ਹੇ ਵਿਚ ਦੇਰ ਰਾਤ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਸਮੇਤ ਨਿਗਮ ਦੇ 7 ਮੁਲਾਜ਼ਮਾਂ ਵਿਰੁਧ ਕੇਸ ਦਰਜ ਕੀਤਾ ਹੈ। ਇੰਸਪੈਕਟਰ ਸਮੇਤ ਨਿਗਮ ਮੁਲਾਜ਼ਮਾਂ ‘ਤੇ 1.75 ਕਰੋੜ ਰੁਪਏ ਜਾਅਲੀ ਬੈਂਕ ਖਾਤਿਆਂ ‘ਚ ਟਰਾਂਸਫਰ ਕਰਨ ਦਾ ਦੋਸ਼ ਹੈ। ਮੁਲਜ਼ਮਾਂ ’ਤੇ 44 ਮੁਲਾਜ਼ਮਾਂ ਦੇ ਜਾਅਲੀ ਸਟੈਂਪ ਪੇਪਰ ਬਿੱਲ ਪਾਸ ਕਰਨ ਦਾ ਦੋਸ਼ ਹੈ।

Advertisement

ਨਿਗਮ ਨੇ ਨਿਗਮ ਦੇ 7 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿਤਾ ਹੈ। 12 ਹੋਰ ਕਰਮਚਾਰੀਆਂ ਨੂੰ ਵੀ ਨੋਟਿਸ ਭੇਜਿਆ ਗਿਆ ਹੈ। ਥਾਣਾ ਡਵੀਜ਼ਨ ਨੰਬਰ 5 ਦੇ ਐਸ.ਐਚ.ਓ. ਜਗਜੀਤ ਸਿੰਘ ਨੇ ਦਸਿਆ ਕਿ ਘੁਟਾਲੇ ‘ਚ 7 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਮੁਲਜ਼ਮਾਂ ਵਿਰੁਧ ਆਈਪੀਸੀ ਦੀ ਧਾਰਾ 420 ਅਤੇ 409 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Related posts

Breaking- ਉਦਯੋਗਪਤੀ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਚੜਿਆ ਪੁਲਿਸ ਦੇ ਹੱਥੀ

punjabdiary

Breaking News-ਕਤਲ ਤੋਂ ਪਹਿਲਾਂ ਮੂਸੇਵਾਲਾ ਦੀ ਰੇਕੀ ਕਰਨ ਵਾਲੇ, ਕਥਿਤ ਦੋਸ਼ੀ ਮੋਹਣਾ ਦੀ ਰਾਜਾ ਵੜਿੰਗ ਨਾਲ ਤਸਵੀਰ ਹੋਈ ਵਾਇਰਲ

punjabdiary

ਹੁਸ਼ਿਆਰਪੁਰ ‘ਚ ਬੰਦੂਕ ਦੀ ਨੋਕ ਤੇ ਲੁੱਟ, ਕੰਪਨੀ ਦੇ ਕਰਮਚਾਰੀ ਤੋਂ 18.40 ਲੱਖ ਰੁ: ਖੋਹ ਕੇ ਫਰਾਰ ਹੋਏ ਲੁਟੇਰੇ

punjabdiary

Leave a Comment