ਨਸ਼ਿਆਂ ਖ਼ਿਲਾਫ਼ ਜੈਤੋ ਪੁਲਿਸ ਦਾ ਵੱਡਾ ਉਪਰਾਲਾ ਮੱਤਾ ਪਿੰਡ ਵਿੱਚ ਕਰਵਾਏ ਖੇਡ ਟੂਰਨਾਮੈਂਟ
-ਬੱਚਿਆਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਕੀਤੇ ਜਾ ਰਹੇ ਨੇ ਉਪਰਾਲੇ- ਡੀਐਸਪੀ ਜੈਤੋ
ਫਰੀਦਕੋਟ, 18 ਅਕਤੂਬਰ (ਪੰਜਾਬ ਡਾਇਰੀ)- ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪਿੰਡ ਪਿੰਡ ਜਾਕੇ ਉਹਨਾਂ ਨੂੰ ਖੇਡਾਂ ਵੱਲ ਉਤਸਾਹਿਤ ਕੀਤਾ ਜਾ ਰਿਹਾ ਹੈ ਜਿਸਦੇ ਚੱਲਦਿਆਂ ਅੱਜ ਜੈਤੋ ਦੇ ਨਜਦੀਕੀ ਪੈਂਦੇ ਪਿੰਡ ਮੱਤਾ ਦੇ ਸਰਕਾਰੀ ਸਕੂਲ ਵਿੱਚ ਐਸ਼ ਐਸ਼ ਪੀ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾ ਤੇ ਡੀਐਸਪੀ ਜੈਤੋ ਸੁਖਦੀਪ ਸਿੰਘ ਦੀ ਅਗਵਾਈ ਵਿੱਚ ਬਾਲੀਵਾਲ ਟੂਰਨਾਂਮੈਟ ਕਰਵਾਏ ਗਏ।
ਜਿਸ ਵਿੱਚ ਵੱਖ ਵੱਖ ਪਿੰਡਾਂ ਵਿੱਚੋਂ ਚਾਰ ਟੀਮਾਂ ਭਾਗ ਲਿਆ ਤੇ ਇਹ ਮੈਚ ਲਗਾਤਾਰ ਚੱਲੇ ਜਿੰਨਾਂ ਵਿੱਚ ਭਗਤੂਆਣਾ ਦੀ ਟੀਮ ਨੇ ਪਹਿਲਾ ਸਥਾਨ ਤੇ ਲੰਭਵਾਲੀ ਦੀ ਟੀਮ ਨੇਦੂਸਰਾ ਸਥਾਨ ਹਾਸਿਲ ਕੀਤਾ ਜਿੰਨਾ ਨੂੰ ਇਨਾਮ ਦੇਣ ਦੀ ਰਸਮ ਪਿੰਡ ਦੇ ਮੋਹਤਬਰ ਵਿਅਕਤੀਆਂ ਸਮੇਤ ਡੀਐਸਪੀ ਸੁਖਦੀਪ ਸਿੰਘ ਤੇ ਥਾਨਾਂ ਮੁਖੀ ਮਨੋਜ ਕੁਮਾਰ ਨੇ ਅਦਾ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਜੈਤੋ ਸੁਖਦੀਪ ਸਿੰਘ ਨੇ ਦੱਸਿਆ ਕਿ ਜਿਵੇਂ ਪੰਜਾਬ ਸਰਕਾਰ ਵੱਲੋ ਨਸ਼ਿਆਂ ਨੂੰ ਰੋਕਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।
ਉਸੇ ਹੀ ਤਰ੍ਰਾਂ ਪੰਜਾਬ ਪੁਲਿਸ ਵੱਲੋਂ ਪਿੰਡ ਪਿੰਡ ਜਾਕੇ ਉੱਥੋਂ ਦੇ ਬੱਚਿਆਂ ਦੀ ਰੂਚੀ ਖੇਡਾਂ ਵੱਲ ਕਰਨ ਦੇ ਮਕਸਦ ਨਾਲ ਇਹ ਮੈਚ ਕਰਵਾਏ ਜਾ ਰਹੇ ਤੇ ਇਸ ਦੇ ਚੱਲਦਿਆਂ ਅੱਜ ਸਾਡੇ ਵੱਲੋ ਪਿੰਡ ਮੱਤਾ ਦੇ ਸਹਿਯੋਗ ਨਾਲ ਹਲਕਾ ਜੈਤੋ ਅੰਦਰ ਇਸ ਦਾ ਆਗਾਜ਼ ਕਰ ਦਿੱਤਾ ਗਿਆ ਹੈ ਤਾਂ ਜੋ ਬੱਚਿਆਂ ਨੂੰ ਨਸ਼ਿਆਂ ਦੇ ਦਲਦਲ ਵਿੱਚੋਂ ਬਾਹਰ ਕੱਢਿਆ ਜਾਵੇ