Image default
takneek

ਨਾਸਾ ਬਣਾਏਗਾ ਖਾਸ ਪਾਵਰ ਪਲਾਂਟ, ਚੰਦਰਮਾ ‘ਤੇ ਨਹੀਂ ਹੋਵੇਗੀ ਊਰਜਾ ਦੀ ਸਮੱਸਿਆ, ਮਿਲੇਗੀ ਬਿਜਲੀ

ਨਾਸਾ ਬਣਾਏਗਾ ਖਾਸ ਪਾਵਰ ਪਲਾਂਟ, ਚੰਦਰਮਾ ‘ਤੇ ਨਹੀਂ ਹੋਵੇਗੀ ਊਰਜਾ ਦੀ ਸਮੱਸਿਆ, ਮਿਲੇਗੀ ਬਿਜਲੀ

 

 

 

Advertisement

ਨਵੀਂ ਦਿੱਲੀ, 5 ਫਰਵਰੀ (ਡੇਲੀ ਪੋਸਟ ਪੰਜਾਬੀ)- ਮੰਗਲ ਤੇ ਚੰਦਰਮਾ ‘ਤੇ ਬਸਤੀ ਬਣਾਉਣ ਦਾ ਸਿਰਫ ਸੁਪਨਾ ਹੀ ਨਹੀਂ ਦੇਖਿਆ ਜਾ ਰਿਹਾ ਹੈ ਸਗੋਂ ਇਸ ਦੀ ਤਿਆਰੀ ਤੱਕ ਹੋ ਰਹੀ ਹੈ ਤੇ ਅਰਬਾਂ ਦਾ ਖਰਚਾ ਵੀ ਹੋ ਰਿਹਾ ਹੈ। ਹੁਣੇ ਜਿਹੇ ਨਾਸਾ ਨੇ ਧਰਤੀ ਦੇ ਬਾਹਰ ਨਿਊਕਲੀਅਰ ਪਾਵਰ ਪਲਾਂਟ ਤੋਂ ਬਿਜਲੀ ਬਣਾਉਣ ਦੀ ਯੋਜਨਾ ਦਾ ਸ਼ੁਰੂਆਤੀ ਪੜਾਅ ਪੂਰਾ ਕੀਤਾ ਹੈ ਜਿਸ ਬਾਰੇ ਵਿਗਿਆਨਕਾਂ ਦਾ ਮੰਨਣਾ ਹੈ ਕਿ ਇਹ ਮੰਗਲ ਤੇ ਚੰਦਰਮਾ ਦੀਆਂ ਭਵਿੱਖੀ ਮੁਹਿੰਮਾਂ ਨੂੰ ਊਰਜਾ ਦੇਣ ਲਈ ਵੱਡਾ ਕਦਮ ਹੈ।

ਫਿਸ਼ਨ ਸਰਫੇਸ ਪਾਵਰ ਪ੍ਰਾਜੈਕਟ ਨਾਂ ਦੀ ਇਸ ਯੋਜਨਾ ਦਾ ਮਕਸਦ ਇਕ ਛੋਟਾ ਜਿਹਾ ਇੱਕ ਪ੍ਰਮਾਣੂ ਫਿਸ਼ਨ ਰਿਐਕਟਰ ਬਣਾਉਣਾ ਜੋ ਯਾਤਰੀਆਂ ਲਈ ਊਰਜਾ ਪੈਦਾ ਕਰੇਗਾ। ਇਹ ਲੰਬੇ ਪੁਲਾੜੀ ਮੁਹਿੰਮਾਂ ਲਈ ਬਹੁਤ ਅਹਿਮ ਹੈ। ਨਾਸਾ ਨੇ 2022 ਵਿੱਚ ਆਪਣੇ ਵਪਾਰਕ ਭਾਈਵਾਲਾਂ ਨੂੰ $5 ਮਿਲੀਅਨ ਦਾ ਇਨਾਮ ਦਿੱਤਾ ਸੀ, ਹਰੇਕ ਪ੍ਰੋਜੈਕਟ ਇੱਕ ਛੋਟੇ ਰਿਐਕਟਰ ਨੂੰ ਡਿਜ਼ਾਈਨ ਕਰਨ ਦੇ ਨਾਲ।

ਇਸ ਨਾਲ ਚੰਦਰਮਾ ਤੇ ਮੰਗਲ ‘ਤੇ ਵੀ ਲੰਬੀ ਹਾਜ਼ਰੀ ਦੀ ਦਿਸ਼ਾ ਵਿਚ ਅਹਿਮ ਉਪਲਬਧੀ ਦੀ ਤਰ੍ਹਾਂ ਦੇਖਦਾ ਜਾ ਰਿਹਾ ਹੈ। ਚੰਦਰਮਾ ‘ਤੇ ਤਾਂ ਇਸ ਨਾਲ ਇਕ ਦਹਾਕੇ ਤੱਕ ਇਨਸਾਨ ਤੱਕ ਰਹਿ ਸਕੋਗੇ। ਚੰਦਰਮਾ ‘ਤੇ ਖਾਸ ਤੌਰ ਤੋਂ ਸੂਰਜ ਇਕ ਲਗਾਤਾਰ ਊਰਜਾ ਦੇਣ ਵਾਲਾ ਸਰੋਤ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਸ ‘ਤੇ 30 ਵਿਚੋਂ 15 ਦਿਨ ਹੀ ਸੂਰਜ ਦੀ ਰੌਸ਼ਨੀ ਰਹਿੰਦੀ ਹੈ। ਦੂਜੇ ਪਾਸੇ ਨਿਊਕਲੀਅਰ ਪਾਵਰ ਜੇਕਰ ਕੰਟਰੋਲ ਕਰ ਲਿਆ ਜਾਵੇ ਤਾਂ ਲਗਾਤਾਰ ਊਰਜਾ ਦੇ ਸਕਦੀ ਹੈ।

ਨਾਸਾ ਨੇ ਕਿਹਾ ਸੀ ਕਿ ਰਿਐਕਟਰ ਦਾ ਭਾਰ 6 ਮੀਟਰਕ ਟਨ ਤੋਂ ਘੱਟ ਹੋਣਾ ਚਾਹੀਦਾ ਹੈ ਤੇ ਉਹ 40 ਕਿਲੋਵਾਟ ਦੀ ਬਿਜਲੀ ਪੈਦਾ ਕਰਨ ਵਿਚ ਸਮਰੱਥ ਹੋਣਾ ਚਾਹੀਦਾ ਹੈ ਜੋ ਕਿ ਇਕ ਹਾਕੇ ਤੱਕ ਆਪਣੇ ਆਪ ਕੰਮ ਕਰ ਸਕੇ। ਇਸ ਵਿਚ ਸੁਰੱਖਿਆ ਨੂੰ ਸਭ ਤੋਂ ਵੱਧ ਅਹਿਮੀਅਤ ਦਿੱਤੀ ਗਈ ਸੀ। ਨਾਸਾ ਦਾ ਕਹਿਣਾ ਹੈ ਕਿ ਉਸ ਨੂੰ ਉਮੀਦ ਤੋਂ ਜ਼ਿਆਦਾ ਬੇਹਤਰ ਹੱਲ ਮਿਲੇ ਹਨ।

Advertisement

Related posts

1 ਦਸੰਬਰ ਤੋਂ ਸਰਕਾਰ ਸਿਮ ਕਾਰਡ ਖਰੀਦਣ ਅਤੇ ਵੇਚਣ ਦੇ ਨਿਯਮਾਂ ‘ਚ ਕਰਨ ਜਾ ਰਹੀ ਇਹ ਬਦਲਾਅ

punjabdiary

YouTube ਦੀ ਵੱਡੀ ਕਾਰਵਾਈ, ਭਾਰਤ ਵਿਚ ਡਿਲੀਟ ਕੀਤੇ 22 ਲੱਖ ਵੀਡੀਓਜ਼, 2 ਕਰੋੜ ਚੈਨਲ ਹੋਏ ਬੰਦ

punjabdiary

ਇੰਸਟਾਗ੍ਰਾਮ ‘ਚ ਮਿਲੇਗਾ ਵਟਸਐਪ ਵਰਗਾ ਫੀਚਰ, ਮੈਸੇਜ ਪੜ੍ਹਨ ਦੀ ਨਹੀਂ ਮਿਲੇਗੀ ਜਾਣਕਾਰੀ

punjabdiary

Leave a Comment