Image default
About us

ਪਤਨੀ ਗੁਰਪ੍ਰੀਤ ਕੌਰ ਤੇ ਧੀ ਨਿਆਮਤ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ CM ਭਗਵੰਤ ਮਾਨ

ਪਤਨੀ ਗੁਰਪ੍ਰੀਤ ਕੌਰ ਤੇ ਧੀ ਨਿਆਮਤ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ CM ਭਗਵੰਤ ਮਾਨ

 

 

ਸ੍ਰੀ ਅਮ੍ਰਿਤਸਰ ਸਾਹਿਬ, 26 ਅਪ੍ਰੈਲ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਪਤਨੀ ਡਾ. ਗੁਰਪ੍ਰੀਤ ਕੌਰ ਤੇ ਧੀ ਨਿਆਮਤ ਕੌਰ ਮਾਨ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਕੜੀ ਸੁਰੱਖਿਆ ਤਾਇਨਾਤ ਕੀਤੀ ਗਈ।

Advertisement

ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਮਗਰੋਂ CM ਮਾਨ ਨੇ ਕਿਹਾ ਕਿ ਪਰਮਾਤਮਾ ਨੇ ਪਿਛਲੇ ਮਹੀਨੇ ਮੇਰੇ ਘਰ ਇੱਕ ਧੀ ਨੂੰ ਜਨਮ ਦਿੱਤਾ ਸੀ। ਅੱਜ ਪਹਿਲੀ ਵਾਰ ਇਸ ਬੱਚੀ ਨੂੰ ਲੈ ਕੇ ਘਰੋਂ ਬਾਹਰ ਆਇਆ ਹਾਂ ਤੇ ਸਭ ਤੋਂ ਪਹਿਲਾਂ ਪਰਮਾਤਮਾ ਦੇ ਘਰ ਲੈ ਕੇ ਆਇਆ ਹਾਂ। ਮੈਂ ਆਪਣੇ ਅਤੇ ਪੰਜਾਬ ਲਈ ਅਰਦਾਸ ਕੀਤੀ। ਮੈਂ ਪਰਮਾਤਮਾ ਦੇ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਮਾਲਕ ਨੇ ਜੋ ਸੇਵਾ ਦਿੱਤੀ ਹੈ, ਉਸਨੂੰ ਵਧੀਆ ਢੰਗ ਨਾਲ ਪੂਰਾ ਕਰ ਸਕਾਂ। ਲੋਕਾਂ ਨੇ ਮੇਰਾ ਬਹੁਤ ਸਾਥ ਦਿੱਤਾ ਹੈ। ਮੈਂ ਚਾਹੁੰਦਾ ਹਾਂ ਕਿ ਪੰਜਾਬ ਦੇ ਨੌਜਵਾਨ ਪੰਜਾਬ ਵਿੱਚ ਹੀ ਕੰਮ ਕਰਨ। ਬਸ ਇਹੀ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ।

Related posts

Breaking- ਵੱਡੀ ਖ਼ਬਰ – CM ਭਗਵੰਤ ਮਾਨ ਦੇ ਤਿਰੰਗਾ ਲਹਿਰਾਉਣ ਤੋਂ ਪਹਿਲਾਂ ਸ਼ਹਿਰ ਵਿਚ ਲਿਖੇ ਗਏ ਖਾਲਿਸਤਾਨ ਦੇ ਨਾਅਰੇ, ਪੜ੍ਹੋ

punjabdiary

ਮੁੱਖ ਮੰਤਰੀ ਨੇ ਜਾਨ ਗੁਆਉਣ ਵਾਲੇ ਪੁਲਿਸ ਮੁਲਾਜ਼ਮਾਂ ਦੇ ਵਾਰਸਾਂ ਨੂੰ 2 ਕਰੋੜ ਰੁਪਏ ਦੇ ਚੈੱਕ ਸੌਂਪੇ

punjabdiary

ਜੇਕਰ ਵਾਤਾਵਰਣ ਸ਼ੁੱਧ ਨਾ ਰਿਹਾ ਤਾਂ ਸਿਹਤ ਤੰਦਰੁਸਤੀ ਦੀ ਕੋਈ ਗਰੰਟੀ ਨਹੀਂ : ਜਲਾਲੇਆਣਾ

punjabdiary

Leave a Comment