Image default
About us

ਪਿੰਡ ਭਾਣਾ ਵਿਖੇ ਆਪ ਦੇ ਵਰਕਰਾਂ ਨੇ ਸਰਕਾਰ ਦੀਆਂ ਪ੍ਰਾਪਤੀਆਂ ਦਾ ਕੀਤਾ ਪ੍ਰਚਾਰ

ਪਿੰਡ ਭਾਣਾ ਵਿਖੇ ਆਪ ਦੇ ਵਰਕਰਾਂ ਨੇ ਸਰਕਾਰ ਦੀਆਂ ਪ੍ਰਾਪਤੀਆਂ ਦਾ ਕੀਤਾ ਪ੍ਰਚਾਰ

 

 

 

Advertisement

 

ਫਰੀਦਕੋਟ 22 ਨਵੰਬਰ (ਪੰਜਾਬ ਡਾਇਰੀ)- ਪਿੰਡ ਭਾਣਾ ਵਿਖੇ ਆਮ ਆਦਮੀ ਪਾਰਟੀ ਵਲੋਂ ਹੁਣ ਤੱਕ ਕੀਤੇ ਗਏ ਚੋਣਾਂ ਸਬੰਧੀ ਵਾਅਦਿਆਂ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਦੇ ਰੂਪ ਵਿੱਚ ਪੂਰੇ ਹੋਣ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਸਰਕਾਰ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਕੀਤਾ ਗਿਆ। ਇਸ ਮੌਕੇ ਵਰਕਰਾਂ ਨੇ ਲੋਕਾਂ ਨੂੰ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਵਲੋਂ ਸਿਹਤ ਸਹੂਲਤਾਂ, ਸਿੱਖਿਆ ਅਤੇ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਸਬੰਧੀ ਉਲਕੀਆਂ ਗਈਆਂ ਸਾਰੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਪਾਰਟੀ ਵਰਕਰਾਂ ਨੇ ਸੂਬਾ ਵਾਸੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸੀ.ਐਮ ਦੀ ਯੋਗਸ਼ਾਲਾ ਅਤੇ ਆਮ ਆਦਮੀ ਕਲੀਨਿਕ ਜਿਹੇ ਉਪਰਾਲੇ ਕਰਨ ਤੇ ਸਰਕਾਰ ਦਾ ਧੰਨਵਾਦ ਕੀਤਾ।

ਅੱਜ ਦੇ ਇਸ ਪ੍ਰਚਾਰ ਦੇ ਮੁਹਿੰਮ ਵਿੱਚ ਮੁੱਖ ਤੌਰ ਤੇ ਬਲਾਕ ਪ੍ਰਧਾਨ ਸ: ਭੋਲਾ ਸਿੰਘ ਟਹਿਣਾ ਅਤੇ ਇੰਦਰਜੀਤ ਸਿੰਘ ਬਰਾੜ ਵੱਲੋ ਮੀਟਿੰਗ ਕੀਤੀ ਗਈ। ਪਾਰਟੀ ਵਰਕਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਹਰ ਮੁੱਢਲੀ ਸਹੂਲਤ ਭਾਵੇਂ ਉਹ ਮੁਫਤ ਬਿਜਲੀ ਦੇ ਰੂਪ ਵਿੱਚ ਹੋਵੇ, ਜਾਂ ਰਾਸ਼ਨ ਅਤੇ ਸਿੱਖਿਆ ਦੇ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਵੱਡੇ ਉਪਰਾਲੇ ਕੀਤੇ ਗਏ ਹਨ। ਅਜਿਹੀਆਂ ਹੋਰ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵਚਨਬੱਧ ਹੈ।

Advertisement

ਇਸ ਮੌਕੇ ਬਲਦੇਵ ਸਿੰਘ ਮੈਂਬਰ, ਗੁਰਮੇਲ ਸਿੰਘ ਬਰਾੜ, ਯੂਥ ਆਗੂ ਦੀਪੂ ਸਿੰਘ ਸੋਢੀ, ਪਰਮਿੰਦਰ ਸਿੰਘ ਜਿੰਮਾ, ਬਖਤੌਰ ਸਿੰਘ ਖਾਲਸਾ, ਗੁਰਤੇਜ ਸਿੰਘ ਗਿੱਲ, ਗੁਰਚਰਨ ਸਿੰਘ ਬਰਾੜ, ਟਹਿਲ ਸਿੰਘ ਬਰਾੜ, ਨਿਰਮਲ ਸਿੰਘ ਬਰਾੜ, ਜੋਗਿੰਦਰ ਸਿੰਘ ਜਿੰਦਾ, ਰਣਜੀਤ ਸਿੰਘ, ਮੋਹਨ ਸਿੰਘ ਬਰਾੜ ਅਤੇ ਨੀਟੂ ਸਿੰਘ ਸੋਢੀ, ਹਾਜਰ ਸਨ।

Related posts

ਕਾਂਗਰਸ ਹਾਈਕਮਾਨ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਸੱਦਿਆ ਦਿੱਲੀ, ਜਲਦ ਹੋਵੇਗਾ ਉਮੀਦਵਾਰਾਂ ਦਾ ਐਲਾਨ

punjabdiary

Breaking- ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਰਜ਼ੀ ਰੈਣ ਬਸੇਰਾ ਚਲਾਇਆ ਜਾ ਰਿਹਾ – ਡਾ. ਰੂਹੀ ਦੁੱਗ

punjabdiary

Breaking- ਮਨਿਸਟਰੀਅਲ ਸਟਾਫ ਦੇ ਮਸਲੇ ਹੱਲ ਕਰਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਕਲਮ ਛੋੜ ਹੜਤਾਲ ਨੂੰ ਤੁਰੰਤ ਖਤਮ ਕਰਵਾਏ ਭਗਵੰਤ ਸਿੰਘ ਮਾਨ ਸਰਕਾਰ

punjabdiary

Leave a Comment