Image default
About us

ਪਿੰਡ ਮਚਾਕੀ ਖੁਰਦ ਵਿਖੇ ਨਿਉਟਰੀ ਗਾਰਡਨ ਤਿਆਰ ਕਰਨ ਸਬੰਧੀ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ

ਪਿੰਡ ਮਚਾਕੀ ਖੁਰਦ ਵਿਖੇ ਨਿਉਟਰੀ ਗਾਰਡਨ ਤਿਆਰ ਕਰਨ ਸਬੰਧੀ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ

 

 

 

Advertisement

 

ਫਰੀਦਕੋਟ 1 ਨਵੰਬਰ (ਪੰਜਾਬ ਡਾਇਰੀ)- ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਅਤੇ ਸ੍ਰੀ ਕਰਨ ਬਰਾੜ੍ਹ ਜਿਲ੍ਹਾ ਪ੍ਰੋਗਰਾਮ ਅਫਸਰ ਫਰੀਦਕੋਟ ਦੀ ਯੋਗ ਅਗਵਾਈ ਹੇਠ ਜਿਲ੍ਹਾ ਫਰੀਦਕੋਟ ਦੇ ਸਮੂਹ ਆਂਗਣਵਾੜੀ ਸੈਟਰਾਂ ਵਿੱਚ ਨਿਉਟਰੀ ਗਾਰਡਨ ਤਿਆਰ ਕਰਨ ਲਈ ਪਿੰਡ ਮਚਾਕੀ ਖੁਰਦ ਜਿਲ੍ਹਾ ਫਰੀਦਕੋਟ ਵਿਖੇ ਨਿਉਟਰੀ ਗਾਰਡਨ ਤਿਆਰ ਕਰਨ ਸਬੰਧੀ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਿਨ ਕੀਤਾ ਗਿਆ। ਨਿਉਟਰੀ ਗਾਰਡਨ ਤਿਆਰ ਕਰਨ ਲਈ ਜਿਲ੍ਹੇ ਦੇ 545 ਆਂਗਣਵਾੜੀ ਵਰਕਰਾਂ ਨੂੰ ਬੀਜ ਕਿੱਟਾਂ ਮੁਹੱਈਆ ਕਰਵਾਈਆ ਗਈਆ ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨਿਉਟਰੀ ਗਾਰ਼ਡਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਇਸ ਸਮਾਗਮ ਦੋਰਾਨ ਵਿਧਾਇਕ ਫਰੀਦਕੋਟ ਸ. ਸੇਖੋਂ ਨੇ ਘਰੇਲੂ ਬਗੀਚੀਆਂ ਬਿਨਾ ਕਿਸੇ ਰੇਅ ਸਪਰੇਅ ਤੋਂ ਤਿਆਰ ਕਰਨ ਲਈ ਪ੍ਰੇਰਿਤ ਕੀਤਾ।

Advertisement

ਇਸ ਮੌਕੇ ਸ੍ਰੀ ਗੁਰਪ੍ਰੀਤ ਸਿੰਘ ਅਤੇ ਡਾ ਦਲਜੀਤ ਕੌਰ ਬਾਗਬਾਨੀ ਵਿਕਾਸ ਅਫਸਰ ਵੱਲੋ ਸਮੂਹ ਸਰਕਲ ਸੁਪਰਵਾਈਜਰ ਜਿਲ੍ਹਾ ਫਰੀਦਕੋਟ ਅਤੇ ਸਮੂਹ ਆਂਗਣਵਾੜੀ ਵਰਕਰਾਂ ਨੂੰ ਨਿਉਟਰੀ ਗਾਰਡਨ ਤਿਆਰ ਕਰਨ ਅਤੇ ਨਿਉਟਰੀ ਗਾਰਡਨ ਦੀ ਦੇਖਭਾਲ ਕਰਨ ਲਈ ਮੁੱਢਲੀ ਜਾਣਕਾਰੀ ਦਿੱਤੀ ਗਈ।

ਇਸ ਪ੍ਰੋਗਰਾਮ ਵਿੱਚ ਜਿਲ੍ਹਾ ਫਰੀਦਕੋਟ ਦੇ ਸਮੂਹ ਸਰਕਲ ਸੁਪਰਵਾਈਜਰ, ਆਂਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਨੇ ਭਾਗ ਲਿਆ। ਇਸ ਮੌਕੇ ਪੋਸ਼ਣ ਕੋਆਰਡੀਨੇਟਰ ਫਰੀਦਕੋਟ, ਮਨਮੀਤ ਕੌਰ,ਸਰਬਜੀਤ ਸਿੰਘ ਮੈਬਰ ਪੰਚਾਇਤ ਮਚਾਕੀ ਖੁਰਦ ਅਤੇ ਹੋਰ ਪਿੰਡ ਵਾਸੀ ਵੀ ਹਾਜਰ ਰਹੇ।

Related posts

ਡਾ. ਬਲਜੀਤ ਕੌਰ ਨੇ 62 ਸੁਪਰਵਾਈਜ਼ਰਾਂ ਅਤੇ 1 ਕਲਰਕ ਨੂੰ ਸੌਂਪੇ ਨਿਯੁਕਤੀ ਪੱਤਰ

punjabdiary

ਪੰਜਾਬ ‘ਚ ਨਗਰ ਕੌਂਸਲਾਂ / ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਹੋਇਆ ਐਲਾਨ

punjabdiary

ਕੱਚੇ ਅਧਿਆਪਕਾਂ ਲਈ ਇਤਿਹਾਸਕ ਹੋਵੇਗਾ ਇਹ ਦਿਨ ! ਹਰਜੋਤ ਬੈਂਸ ਨੇ ਕਿਹਾ- ਖ਼ਤਮ ਹੋਣ ਜਾ ਰਹੀ ਹੈ 10 ਸਾਲਾਂ ਦੀ ਲੰਬੀ ਉਡੀਕ

punjabdiary

Leave a Comment