Image default
ਤਾਜਾ ਖਬਰਾਂ

ਪਿੰਡ ਮਾਣਕੀ ਨਿਵਾਸੀ 24 ਸਾਲਾ ਅਨੂੰ ਮਾਲੜਾ ਦੀ ਕੈਨੇਡਾ ਵਿਖੇ ਹੋਈ ਮੌਤ

ਪਿੰਡ ਮਾਣਕੀ ਨਿਵਾਸੀ 24 ਸਾਲਾ ਅਨੂੰ ਮਾਲੜਾ ਦੀ ਕੈਨੇਡਾ ਵਿਖੇ ਹੋਈ ਮੌਤ

 

 

 

Advertisement

0 ਸੂਬਾ ਸਰਕਾਰ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਆਪਣਾ ਫਰਜ਼ ਪੂਰਾ ਕਰੇ -ਪਿੰਡ ਵਾਸੀ
ਸੰਦੌੜ, 18 ਸਤੰਬਰ (ਬਲਜੀਤ ਹੁਸੈਨਪੁਰਾ ) ਜਿਲ੍ਹਾ ਮਾਲੇਰਕੋਟਲਾ ਦੇ ਪਿੰਡ ਮਾਣਕੀ ਦੀ ਇੱਕ 24 ਸਾਲਾ ਨੌਜਵਾਨ ਲੜਕੀ ਦੀ ਕੈਨੇਡਾ ਵਿਖੇ ਮੌਤ ਹੋ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਮਾਣਕੀ ਨਿਵਾਸੀ ਮ੍ਰਿਤਕ ਲੜਕੀ ਅਨੂੰ ਮਾਲੜਾ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਭੁੱਬਾਂ ਮਾਰਦਿਆਂ ਦੱਸਿਆ ਕਿ ਉਹਨਾਂ ਦੀ ਹੋਣਹਾਰ ਪੁੱਤਰੀ ਅਨੂੰ ਕਰੀਬ ਚਾਰ ਸਾਲ ਪਹਿਲਾਂ ਹੀ ਪੜ੍ਹਾਈ ਕਰਨ ਤੇ ਅਪਣੇ ਚੰਗੇ ਭਵਿੱਖ ਦੇ ਲਈ ਕੈਨੇਡਾ ਗਈ ਸੀ ਅਤੇ ਉਹ ਹੁਣ ਵਰਕ ਪਰਮਿਟ ਤੇ ਕੰਮ ਕਰ ਰਹੀ ਸੀ l ਪਰ ਅੱਜ ਉਹਨਾਂ ਨੂੰ ਦੁਪਿਹਰ ਮੌਕੇ ਇਕ ਫੋਨ ਆਇਆ ਕਿ ਅਨੂੰ ਇਸ ਦੁਨੀਆਂ ਤੇ ਨਹੀਂ ਰਹੀ।

ਇਹ ਵੀ  ਪੜ੍ਹੋ- ਗੱਦਿਆ ਦੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਤਿੰਨ ਮਜ਼ਦੂਰਾਂ ਦੀ ਹੋਈ ਮੌਤ

ਉਹਨਾਂ ਦੱਸਿਆ ਕਿ ਲੜਕਿਆਂ ਵਾਂਗ ਬਣ ਕੇ ਰਹਿਣ ਤੇ ਦਲੇਰ ਧੀ ਅਨੂੰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ ਪਰ ਲੰਘੇ ਦਿਨ ਹੀ ਉਸਦੀ ਆਪਣੀ ਮਾਂ ਨਾਲ ਫੋਨ ਤੇ ਗੱਲਬਾਤ ਹੋਈ ਤੇ ਉਹ ਬਿਲਕੁਲ ਠੀਕ ਠਾਕ ਸੀ।ਦੱਸਣਯੋਗ ਹੈ ਕਿ ਅਨੂੰ ਮਾਲੜਾ ਦੇ ਇੱਕ ਵੱਡੀ ਭੈਣ ਜੋ ਕਿ ਕੈਨੇਡਾ ਵਿੱਚ ਹੀ ਰਹਿੰਦੀ ਹੈ ਅਤੇ ਇੱਕ ਛੋਟਾ ਭਰਾ ਮਾਤਾ ਪਿਤਾ ਕੋਲ ਰਹਿ ਰਿਹਾ ਹੈ।

ਇਹ ਵੀ  ਪੜ੍ਹੋ- ਸਾਡੀ ਪੱਗ ਨਾਲ ਵੱਖਰੀ ਪਹਿਚਾਣ ਜੱਗ ‘ਤੇ

Advertisement

ਇਸ ਮੌਕੇ ਮੌਜੂਦ ਪਿੰਡ ਦੇ ਪਤਵੰਤੇ ਸੁਖਮਿੰਦਰ ਸਿੰਘ ਆੜਤੀਆ,ਸੁਖਦਰਸਨ ਸਿੰਘ ਰਾਣੂ ਨੇ ਕਿਹਾ ਕਿ ਇਹ ਪਰਿਵਾਰ ਮਿਹਨਤ ਕਰਨ ਵਾਲਾ ਪਰਿਵਾਰ ਹੈ ਅਤੇ ਲੜਕੀ ਦਾ ਪਿਤਾ ਬੋਰਾਂ ਦਾ ਸਮਾਨ ਵੇਚਣ ਵਾਲਾ ਛੋਟਾ ਦੁਕਾਨਦਾਰ ਹੈ,ਜਿਸਨੇ ਮਿਹਨਤ ਮਜਦੂਰੀ ਤੇ ਕਰਜਾ ਲੈ ਕੇ ਆਪਣੀ ਧੀ ਨੂੰ ਕੈਨੇਡਾ ਭੇਜਿਆ ਸੀ ਤਾਂ ਜੋ ਉਹ ਪਰਿਵਾਰ ਦੀ ਤਰੱੱਕੀ ਲਈ ਯੋਗਦਾਨ ਪਾ ਸਕੇ ਪਰ ਪ੍ਰਮਾਤਮਾ ਨੂੰ ਕੁੱਝ ਹੋਰ ਹੀ ਮਨਜੂਰ ਸੀ ਉਹਨਾਂ ਸਰਕਾਰ ਤੇ ਮਦਦਗਾਰਾਂ ਤੋਂ ਅਪੀਲ ਕੀਤੀ ਕਿ ਨੋਵਾ ਸਕੋਪੀਆ ਕੈਨੇਡਾ ਵਿਖੇ ਅਨੂੰ ਮਾਲੜਾ ਦੀ ਮ੍ਰਿਤਕ ਦੇਹ ਪੰਜਾਬ ਦੀ ਮਾਂ ਮਿੱਟੀ ਨੂੰ ਉਡੀਕ ਰਹੀ ਹੈ ਅਤੇ ਪਰਿਵਾਰ ਦੀ ਵੀ ਇੱਛਾ ਹੈ ਕਿ ਅਨੂੰ ਦੀ ਮਿੱਟੀ ਉਸਦੇ ਪਿੰਡ ਮਾਣਕੀ ਪੰਜਾਬ ਦੀ ਮਿੱਟੀ ਵਿੱਚ ਮਿਲੇ।

ਇਹ ਵੀ  ਪੜ੍ਹੋ- ਚੰਦਰੀਆਂ ਸਰਕਾਰਾਂ ਨੇ,ਬੁਢਾਪਾ ਦੇਸ਼ਾਂ ਚ ਤੇ ਪ੍ਰਦੇਸ਼ਾਂ ਵਿੱਚ ਰੋਲਤੀ ਜਵਾਨੀ

ਉਹਨਾਂ ਕਿਹਾ ਕੇ ਪਰਿਵਾਰ ਸਮਰੱਥ ਨਹੀਂ ਹੈ ਕੇ ਉਹ ਅਨੂੰ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਲਈ ਖਰਚਾ ਕਰ ਸਕਣ ਤੇ ਅਜਿਹੇ ਵਿੱਚ ਸੂਬਾ ਸਰਕਾਰ ਆਪਣਾ ਫਰਜ ਅਦਾ ਕਰੇ ਤਾਂ ਜੋ ਮਾਪੇ ਤੇ ਪਿੰਡ ਵਾਸੀ ਮ੍ਰਿਤਕ ਅਨੂ ਮਾਲੜਾ ਨੂੰ ਅੰਤਿਮ ਵਿਦਾਇਗੀ ਦੇ ਕੇ ਉਸਦੀਆਂ ਅੰਤਿਮ ਰਸਮਾਂ ਆਪਣੇ ਹੱਥੀਂ ਨਿਭਾ ਸਕਣ।

 

Advertisement

ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

Related posts

ਪੂਨਾ ਰਾਣੀ ਜੀਤਪੁਰ ਨੂੰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਨਵਾਂ ਸ਼ਹਿਰ ਦਾ ਪ੍ਰਧਾਨ ਬਣਾਇਆ ਗਿਆ

punjabdiary

Breaking- ਜ਼ਿਲ੍ਹਾ ਪੱਧਰੀ ਕਮੇਟੀ ਵਲੋਂ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਦਾ ਕੱਢਿਆ ਗਿਆ ਡਰਾਅ – ਡੀ.ਸੀ

punjabdiary

Breaking News-ਭਗਵੰਤ ਮਾਨ ਬੋਲੇ: ਕਈਆਂ ਦੇ ਅੰਦਰ ਜਾਣ ਦੀ ਵਾਰੀ ਤੇ ਕਈਆਂ ਦੀ ਤਿਆਰੀ

punjabdiary

Leave a Comment