ਪੈਟਰੋਲ-ਡੀਜ਼ਲ ਦੇ ਰੇਟਾਂ ‘ਚ ਕਟੌਤੀ ਦੀਆਂ ਖ਼ਬਰਾਂ ਵਿਚਾਲੇ ਮੰਤਰੀ ਹਰਦੀਪ ਪੁਰੀ ਨੇ ਦਿੱਤਾ ਵੱਡਾ ਬਿਆਨ!
ਚੰਡੀਗੜ੍ਹ, 3 ਜਨਵਰੀ (ਡੇਲੀ ਪੋਸਟ ਪੰਜਾਬੀ)- ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕਟੌਤੀ ਦੀਆਂ ਖਬਰਾਂ ਨੂੰ ਅਫਵਾਹ ਕਰਾਰ ਦਿੱਤਾ ਹੈ। ਪੈਟਰੋਲੀਅਮ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਤੇਲ ਦੀਆਂ ਕੀਮਤਾਂ ‘ਚ ਕਮੀ ਨੂੰ ਲੈ ਕੇ ਸਰਕਾਰੀ ਤੇਲ ਕੰਪਨੀਆਂ ਨਾਲ ਅਜੇ ਤੱਕ ਕੋਈ ਗੱਲਬਾਤ ਨਹੀਂ ਕੀਤੀ ਹੈ।
ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬ੍ਰੈਂਟ ਕੱਚਾ ਤੇਲ ਲਗਭਗ 75 ਡਾਲਰ ਪ੍ਰਤੀ ਬੈਰਲ ਦੇ ਕਰੀਬ 75.65 ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਕਰ ਰਿਹਾ ਹੈ। ਇਸ ਲਈ WTI ਕਰੂਡ 70 ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਕਰ ਰਿਹਾ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਟੌਤੀ ਕਰਕੇ ਤਿੰਨਾਂ ਸਰਕਾਰੀ ਤੇਲ ਕੰਪਨੀਆਂ ਨੂੰ ਪੈਟਰੋਲ ਡੀਜ਼ਲ ਵੇਵਚਣ ‘ਤੇ ਮੁਨਾਫਾ ਹੋ ਰਿਹਾ ਹਹੈ, ਜਿਸ ਮਗਰੋਂ ਬੀਤੇ ਹਫਤੇ ਇਹ ਖਬਰ ਆਈ ਕੀ ਪੈਟਰੋਲ ਦੀਆਂ ਰਿਟੇਲ ਕੀਮਤਾਂ ਵਿੱਚ 10 ਰੁਪਏੇ ਪ੍ਰਤੀ ਲੀਟਰ ਤੱਕ ਦੀ ਕਟੌਤੀ ਕੀਤੀ ਜਾ ਸਕਦੀ ਹੈ ਤਾਂ ਡੀਜ਼ਲ ਦੀਆਂ ਕੀਮਤਾਂ ਨੂੰ 6 ਰੁਪਏ ਪ੍ਰਤੀ ਲੀਟਰ ਤੱਕ ਘਟਾਇਆ ਜਾ ਸਕਦਾ ਹੈ ਤੇ ਨਵੇਂ ਸਾਲ ਵਿੱਚ ਸਰਕਾਰ ਵਿੱਚ ਮੋਦੀ ਸਰਕਾਰ ਇਹ ਸੌਗਾਤ ਦੇ ਸਕਦੀ ਹੈ ਪਰ ਪੈਟਰੋਲੀਅਮ ਮੰਤਰੀ ਹੁਣ ਇਸ ਖਬਰ ਤੋਂ ਇਨਕਾਰ ਕਰ ਰਹੇ ਹਨ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਦੀ ਸੰਭਾਵਨਾ ਵਾਲੀ ਖਬਰ ‘ਤੇ ਪੈਟਰੋਲੀਅਮ ਮੰਤਰੀ ਨੇ ਫਿਲਹਾਲ ਲਈ ਇਥੇ ਹੀ ਠੱਪ ਕਰ ਦਿੱਤਾ ਹੈ। ਉਨ੍ਹਾਂ ਇਸ ਖਬਰ ਨੂੰ ਪੂਰੀ ਤਰ੍ਹਾਂ ਅਫਵਾਹ ਕਰਾਰ ਦਿੱਤਾ ਹੈ। ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਆਇਲ ਮਾਰਕੀਟਿੰਗ ਕੰਪਨੀਆਂ ਦੇ ਨਾਲ ਕੀਮਤਾਂ ਵਿੱਚ ਕਮੀ ਨੂੰ ਲੈ ਕੇ ਸਰਕਾਰ ਦੀ ਕੋਈ ਗੱਲਬਾਤ ਨਹੀਂ ਹੈ। ਪੈਟਰੋਲੀਅਮ ਮੰਤਰੀ ਨੇ ਕਿਹਾ ਕਿ ਸਰਕਾਰ ਵੱਖ-ਵੱਖ ਰੂਟਾਂ ਤੋਂ ਆਇਲ ਸਪਲਾਈ ਯਕੀਨੀ ਕਰਨ ਦੀਆਂ ਕੋਸ਼ਿਸ਼ੀਆਂ ਜੁਟੀਆਂ ਹਨ। ਨਾਲ ਹੀ ਲਾਲ ਸਾਗਰ ਤੋਂ ਸਪਲਾਈ ਦੇ ਮੁੱਦੇ ਨੂੰ ਡੂੰਘਾਈ ਨਾਲ ਦੇਖ ਰਹੀ ਹੈ।
ਪੈਟਰੋਲੀਅਮ ਮੰਤਰੀ ਭਾਵੇਂ ਹੀ ਫਿਲਹਾਲ ਲਈ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਤੋਂ ਇਨਕਾਰ ਕਰ ਰਹੇ ਹੋਣ ਪਰ ਇਹ ਵੀ ਸੱਚ ਹੈ ਕਿ ਅਗਲੇ ਤਿੰਨ ਮਹੀਨੇ ਵਿੱਚ ਲੋਕ ਸਭਾ ਚੋਣਾਂ ਸ਼ੁਰੂ ਹੋ ਜਾਣਗੀਆਂ। ਸਰਕਾਰ ਦੀ ਕੋਸ਼ਿਸ਼ ਉਹ ਸਾਰੇ ਕਦਮ ਚੁੱਕਣ ਦੀ ਹੈ ਜਿਸ ਨਾਲ ਮੋਦੀ ਸਰਕਾਰ ਦੀ ਲਗਾਤਾਰ ਤੀਸਰੀ ਵਾਰ ਵਾਪਸੀ ਯਕੀਨੀ ਕੀਤਾ ਜਾ ਸਕੇ। ਕੱਚੇ ਤੇਲ ਦੀਆਂ ਕੀਮਤਾਂ ਇਨ੍ਹਾਂ ਪੱਧਰਾਂ ‘ਤੇ ਬਣੇ ਰਹੇ ਤਾਂ ਈਂਧਨ ਦੀਆਂ ਕੀਮਤਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਉਹ ਵੀ ਉਦੋਂ ਜਦੋਂ ਸਰਕਾਰੀ ਤੇਲ ਕੰਪਨੀਆਂ ਦੇ ਵਿੱਤੀ ਨਤੀਜੇ ਸ਼ਾਨਦਾਰ ਰਹੇ ਹਨ।