Image default
ਤਾਜਾ ਖਬਰਾਂ

ਪ੍ਰਧਾਨ ਮੰਤਰੀ ਬਾ/ਜੇ/ਕੇ ਲੜਨਗੇ ਜ਼ਿਮਨੀ ਚੋਣ! ਗਿੱਦੜਬਾਹਾ ਤੋਂ ਉਤਰਨਗੇ ਚੋਣ ਮੈਦਾਨ ‘ਚ

ਪ੍ਰਧਾਨ ਮੰਤਰੀ ਬਾ/ਜੇ/ਕੇ ਲੜਨਗੇ ਜ਼ਿਮਨੀ ਚੋਣ! ਗਿੱਦੜਬਾਹਾ ਤੋਂ ਉਤਰਨਗੇ ਚੋਣ ਮੈਦਾਨ ‘ਚ

 

 

ਗਿੱਦੜਬਾਹਾ, 26 ਜੂਨ (ਡੇਲੀ ਪੋਸਟ ਪੰਜਾਬੀ)- ‘ਵਾਰਿਸ ਪੰਜਾਬ ਦੇ’ ਦੇ ਮੁਖੀ ਤੇ ਨਵੇਂ ਬਣੇ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਭਗਵੰਤ ਸਿੰਘ ਉਰਫ ਪ੍ਰਧਾਨਮੰਤਰੀ ਬਾਜੇਕੇ ਨੇ ਚੋਣ ਲੜਨ ਦਾ ਐਲਾਨ ਕੀਤਾ ਹੈ। ਇਸ ਗੱਲ ਦਾ ਐਲਾਨ ਉਨ੍ਹਾਂ ਦੇ ਬੇਟੇ ਆਕਾਸ਼ਦੀਪ ਸਿੰਘ ਨੇ ਇੰਸਟਾਗ੍ਰਾਮ ‘ਤੇ ਕੀਤਾ ਹੈ। ਭਗਵੰਤ ਸਿੰਘ ਨੇ ਇਹ ਫੈਸਲਾ ਅੰਮ੍ਰਿਤਪਾਲ ਸਿੰਘ ਦੇ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਲਿਆ ਹੈ।

Advertisement

ਪ੍ਰਧਾਨਮੰਤਰੀ ਬਾਜੇਕੇ ਗਿੱਦੜਬਾਹਾ ਵਿਧਾਨ ਸਭਾ ਸੀਟ ਤੋਂ ਚੋਣ ਲੜੇਗਾ। ਇੱਥੋਂ ਉਸ ਦਾ ਸਿਆਸੀ ਕਰੀਅਰ ਸ਼ੁਰੂ ਹੋਣ ਜਾ ਰਿਹਾ ਹੈ। ਬਾਜੇਕੇ ਕਿਸਾਨ ਅੰਦੋਲਨ ਵਿੱਚ ਵੀ ਕਾਫੀ ਸਰਗਰਮ ਸਨ। ਉਹ ਅਕਸਰ ਕਿਸਾਨਾਂ ਦੇ ਅੰਦੋਲਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਲੋਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਸਨ।

ਦੱਸ ਦੇਈਏ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਿੱਦੜਬਾਹਾ ਸੀਟ ਤੋਂ ਵਿਧਾਨ ਸਭਾ ਚੋਣ ਜਿੱਤੀ ਸੀ। ਹੁਣ ਸੰਸਦ ਮੈਂਬਰ ਬਣਨ ਤੋਂ ਬਾਅਦ ਇਸ ਸੀਟ ‘ਤੇ ਵਿਧਾਨ ਸਭਾ ਉਪ ਚੋਣ ਹੋਣੀ ਹੈ। ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਵੜਿੰਗ ਇਸ ਸੀਟ ‘ਤੇ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਚੋਣ ਲੜਾ ਸਕਦੇ ਹਨ।

ਦੱਸ ਦੇਈਏ ਕਿ ਭਗਵੰਤ ਸਿੰਘ ਉਰਫ ਪ੍ਰਧਾਨ ਬਾਜੇਕੇ ਅੰਮ੍ਰਿਤਪਾਲ ਸਿੰਘ ਨਾਲ ਡਿਬਰੂਗੜ੍ਹ ਜੇਲ ਵਿਚ ਬੰਦ ਹਨ। ਜੇਕਰ ਬਾਜੇਕੇ ਚੋਣ ਲੜਦੇ ਹਨ ਤਾਂ ਉਸ ਨੂੰ ਵੀ ਜੇਲ੍ਹ ਤੋਂ ਹੀ ਚੋਣ ਲੜਨੀ ਪਵੇਗੀ। ਉਹ ਆਸਾਮ ਜੇਲ੍ਹ ਵਿੱਚ ਬੰਦ ਹਨ। ਅੰਮ੍ਰਿਤਪਾਲ ਸਿੰਘ ਬਿਨਾਂ ਪ੍ਰਚਾਰ ਕੀਤੇ ਚੋਣ ਜਿੱਤ ਗਏ ਹਨ। ਅੰਮ੍ਰਿਤਪਾਲ ਨੇ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਨੂੰ 1.9 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ।

Advertisement

Related posts

Breaking- ਪੰਜਾਬ ਅਤੇ ਹਰਿਆਣਾ ਦੀ ਹਵਾ ਪ੍ਰਦੂਸ਼ਿਤ ਹੋਣ ਨਾਲ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ

punjabdiary

ਬੀੜ ਨੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਗ੍ਰਹਿ ਵਿਖੇ ਚਲਾਈ ਪੰਛੀ ਬਚਾਓ ਫ਼ਰਜ਼ ਨਿਭਾਓ ਮੁਹਿੰਮ

punjabdiary

ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ‘ਤੇ ਫੈਸਲਾ ਰੱਖਿਆ ਸੁਰੱਖਿਅਤ

Balwinder hali

Leave a Comment