Image default
About us

ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲੇ, 3 IAS ਤੇ 4 PCS ਅਧਿਕਾਰੀ ਬਦਲੇ

ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲੇ, 3 IAS ਤੇ 4 PCS ਅਧਿਕਾਰੀ ਬਦਲੇ

 

 

ਚੰਡੀਗੜ੍ਹ, 15 ਮਾਰਚ (ਰੋਜਾਨਾ ਸਪੋਕਸਮੈਨ)- ਪੰਜਾਬ ਸਰਕਾਰ ਨੇ 3 ਆਈਏਐਸ ਅਤੇ 4 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। 2007 ਬੈਚ ਦੇ ਆਈਏਐਸ ਅਧਿਕਾਰੀ ਕੰਵਲਪ੍ਰੀਤ ਬਰਾੜ ਨੂੰ ਐਨਆਰਆਈ ਵਿੰਗ ਤੋਂ ਹਟਾ ਕੇ ਸ਼ਹਿਰੀ ਵਿਕਾਸ ਵਿਭਾਗ ਵਿਚ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਈਏਐਸ ਅਪਨੀਤ ਰਿਆਤ (ਬੈਚ 2011) ਨੂੰ ਵਿਸ਼ੇਸ਼ ਸਕੱਤਰ ਪਰਸੋਨਲ ਨਿਯੁਕਤ ਕੀਤਾ ਗਿਆ ਹੈ।

Advertisement

ਇਸੇ ਤਰ੍ਹਾਂ 2015 ਬੈਚ ਦੇ ਆਈਏਐਸ ਉਪਕਾਰ ਸਿੰਘ ਨੂੰ ਮਾਲ ਵਿਭਾਗ ਦੇ ਵਿਸ਼ੇਸ਼ ਸਕੱਤਰ ਦਾ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪੀਪੀਐਸ ਅਮਰਿੰਦਰ ਸਿੰਘ ਨੂੰ ਏਡੀਸੀ ਪੇਂਡੂ ਵਿਕਾਸ ਫਾਜ਼ਿਲਕਾ, ਅਰਸ਼ਦੀਪ ਸਿੰਘ ਆਰਟੀਓ ਅੰਮ੍ਰਿਤਸਰ, ਅਮਨਪ੍ਰੀਤ ਸਿੰਘ ਆਰਟੀਓ ਜਲੰਧਰ ਅਤੇ ਓਪਿੰਦਰਜੀਤ ਕੌਰ ਬਰਾੜ ਸਹਾਇਕ ਕਮਿਸ਼ਨਰ (ਜਨਰਲ) ਸੰਗਰੂਰ ਦਾ ਚਾਰਜ ਦਿੱਤਾ ਗਿਆ ਹੈ।

ਜਲੰਧਰ ਵਿਚ ਆਰਟੀਓ ਦਾ ਅਹੁਦਾ ਲੰਬੇ ਸਮੇਂ ਤੋਂ ਖਾਲੀ ਸੀ। ਕਾਂਗਰਸ ਨੇ ਇਸ ਨੂੰ ਲੈ ਕੇ ਕਈ ਵਾਰ ਸਵਾਲ ਚੁੱਕੇ ਸਨ। ਜਲੰਧਰ ਵਿਚ ਆਰਟੀਓ ਦੇ ਕੰਮ ਵਿਚ ਵਿਘਨ ਪੈਣ ਕਾਰਨ 20,000 ਤੋਂ ਵੱਧ ਫਾਈਲਾਂ ਪੈਂਡਿੰਗ ਹਨ। ਹੁਣ ਅਮਨਪ੍ਰੀਤ ਸਿੰਘ ਲਈ ਉਕਤ ਪੈਂਡਿੰਗ ਨੂੰ ਖ਼ਤਮ ਕਰਨਾ ਵੱਡੀ ਚੁਣੌਤੀ ਹੋਵੇਗੀ।

Related posts

ਆਉ ਲਈਏ ਸੰਕਲਪ, ਪਰਿਵਾਰ ਨਿਯੋਜਨ ਨੂੰ ਬਣਾਈਏ ਖੁਸ਼ੀਆਂ ਦਾ ਵਿਕਲਪ – ਡਾ. ਅਨਿਲ ਗੋਇਲ

punjabdiary

37 ਸਾਲ ਪਹਿਲਾਂ ਫਰਜ਼ੀ ਜਾਤੀ ਸਰਟੀਫਿਕੇਟ ਦੇ ਸਹਾਰੇ ਕੀਤੀ ਸੀ MBBS, ਸਰਕਾਰ ਨੇ ਜ਼ਬਤ ਕਰਨ ਦੇ ਦਿੱਤੇ ਹੁਕਮ

punjabdiary

ਪਰਲਜ਼ ਗਰੁੱਪ ਮਾਮਲਾ : ਸੇਬੀ ਨੇ ਕੁਝ ਨਿਵੇਸ਼ਕਾਂ ਨੂੰ ਅਕਤੂਬਰ ਦੇ ਅੰਤ ਤਕ ਮੂਲ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਕਿਹਾ

punjabdiary

Leave a Comment