Image default
About us

ਪ੍ਰਿੰਸੀਪਲਾਂ ਮਗਰੋਂ ਹੁਣ ਵਿਦਿਆਰਥੀਆਂ ਨੂੰ ਮਿਲੇਗਾ ਸਿਖਲਾਈ ਦਾ ਮੌਕਾ, ਪੰਜਾਬ ਦੀਆਂ 8 ਵਿਦਿਆਰਥਣਾਂ ਜਾਣਗੀਆਂ ਜਪਾਨ

ਪ੍ਰਿੰਸੀਪਲਾਂ ਮਗਰੋਂ ਹੁਣ ਵਿਦਿਆਰਥੀਆਂ ਨੂੰ ਮਿਲੇਗਾ ਸਿਖਲਾਈ ਦਾ ਮੌਕਾ, ਪੰਜਾਬ ਦੀਆਂ 8 ਵਿਦਿਆਰਥਣਾਂ ਜਾਣਗੀਆਂ ਜਪਾਨ

 

 

 

Advertisement

ਚੰਡੀਗੜ੍ਹ, 6 ਦਸੰਬਰ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਪ੍ਰਿੰਸੀਪਲਾਂ ਦੀ ਕੌਮਾਂਤਰੀ ਵਿੱਦਿਅਕ ਫੇਰੀ ਤੋਂ ਬਾਅਦ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਵਿਦਿਆਰਥਣਾਂ ਦੀ ਜਪਾਨ ਫੇਰੀ ਕਰਵਾਉਣ ਦਾ ਫ਼ੈਸਲਾ ਲਿਆ ਹੈ। ਸੂਬੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੀਆਂ ਗਿਆਰ੍ਹਵੀਂ ਜਮਾਤ ਦੀਆਂ 8 ਵਿਦਿਆਰਥਣਾਂ ਨੂੰ ਮੈਰਿਟ ਦੇ ਆਧਾਰ ’ਤੇ ਜਪਾਨ-ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਇਨ ਸਾਇੰਸ ਵਾਸਤੇ ਚੁਣਿਆ ਹੈ। ਇਹ ਵਿਦਿਆਰਥਣਾਂ ਇਸ ਵੇਲੇ ਸਾਇੰਸ ਗਰੁੱਪ ਦੀ ਪੜ੍ਹਾਈ ਕਰ ਰਹੀਆਂ ਤੇ ਜਪਾਨ ਵਿਖੇ 10 ਤੋਂ 16 ਦਸੰਬਰ ਤਕ ਸਿਖਲਾਈ ਪ੍ਰੋਗਰਾਮ ‘ਚ ਹਿੱਸਾ ਲੈਣਗੀਆਂ।

ਪੰਜਾਬ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ (SCERT) ਨੇ ਇੱਕ ਪੱਤਰ ਜਾਰੀ ਕਰ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ, ਫਿਰੋਜ਼ਪੁਰ, ਕਪੂਰਥਲਾ, ਜਲੰਧਰ, ਬਠਿੰਡਾ, ਸੰਗਰੂਰ ਤੇ ਮਾਨਸਾ ਨੂੰ ਸੂਚਿਤ ਕੀਤਾ ਹੈ ਕਿ ਇਹ ਵਿਦਿਆਰਥਣਾਂ 8 ਦਸੰਬਰ 2023 ਨੂੰ NCERT ਕੈਂਪਸ ਨਵੀਂ ਦਿੱਲੀ ਵਿਖੇ ਓਰੀਐਂਟੇਸ਼ਨ ’ਚ ਭਾਗ ਲੈਣਗੀਆਂ। ਇਸ ਸਾਲ ਗਿਣਤੀ ’ਚ 4 ਗੁਣਾ ਵਾਧਾ ਹੋਇਆ ਹੈ ਜਿਸ ਦਾ ਖ਼ਰਚਾ ਵੀ ਸਰਕਾਰ ਕਰ ਰਹੀ ਹੈ।

ਸਰਕਾਰ ਨੇ ਦਸਵੀਂ ਜਮਾਤ ਵਿਚ 99.38 ਫ਼ੀਸਦ ਅੰਕਾਂ ਤੋਂ ਲੈ ਕੇ 97.23 ਫ਼ੀਸਦ ਅੰਕਾਂ ਵਾਲੀਆਂ ਕੁੜੀਆਂ ਨੂੰ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਚੁਣਿਆ ਹੈ। ਇਨ੍ਹਾਂ ਵਿਚੋਂ ਹਰਮਨਦੀਪ ਕੌਰ ਸਰਕਾਰੀ ਹਾਈ ਸਕੂਲ ਮੰਧਲ ਮਾਨਸਾ ਜਿਸ ਦੇ ਦਸਵੀਂ ਜਮਾਤ ਵਿਚ 99.38 ਫ਼ੀਸਦ ਅੰਕ ਸਨ ਤੋਂ ਇਲਾਵਾ ਜਸਮੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਗੜ੍ਹ 99.08 ਫ਼ੀਸਦ, ਸੰਜਨਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਟਿਆਲਾ 98.92 ਫ਼ੀਸਦ,ਸਪਨਾ ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਫ਼ਾਜ਼ਲਿਕਾ 98.46 ਫ਼ੀਸਦ, ਨਿਸ਼ਾ ਰਾਣੀ ਸਰਕਾਰੀ ਸੀਨੀਅਰ ਸੈਕੰਡਰੀ ਖੇੜਾਦੋਨਾ ਕਪੂਰਥਲਾ 98.46, ਗੁਰਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਮਦੋਟ 97.23, ਦੀਪਿਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜ ਮੰਡੀ 98.46, ਖ਼ਵਾਇਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਧਾਵਾ ਮਸੰਦਾਂ ਜਲੰਧਰ 98.46 ਨੂੰ ਜਪਾਨ ਫੇਰੀ ਲਈ ਚੁਣਿਆ ਗਿਆ ਹੈ।

ਸਿੱਖਿਆ ਵਿਭਾਗ ਨੇ ਹਦਾਇਤ ਕੀਤੀ ਹੈ ਕਿ ਜਪਾਨ ਵਿਚ ਇਸ ਵੇਲੇ ਕਾਫ਼ੀ ਠੰਢ ਹੈ ਇਸ ਲਈ ਵਿਦਿਆਰਥਣਾਂ ਨੂੰ ਗਰਮ ਕੱਪੜੇ ਨਾਲ ਲਿਜਾਣ ਲਈ ਸੂਚਨਾ ਦਿੱਤੀ ਜਾਵੇ। ਵਿਦਿਆਰਥਣਾਂ ਦੇ ਖਾਣ-ਪੀਣ ਦਾ ਵੀ ਵਿਭਾਗ ਨੇ ਪੂਰਾ ਧਿਆਨ ਰੱਖਿਆ ਹੈ ਤੇ ਹਦਾਇਤ ਕੀਤੀ ਹੈ ਕਿ ਜਪਾਨ ‘ਚ ਜ਼ਿਆਦਾਤਰ ਉਬਲ਼ੇ ਹੋਏ ਭੋਜਨ ਮਿਲਦੇ ਹਨ ਇਸ ਲਈ ਵਿਦਿਆਰਥੀ ਮੱਠੀਆਂ, ਬਿਸਕੁਟ ਤੇ ਨਾ ਖ਼ਰਾਬ ਹੋਣ ਵਾਲੇ ਬੇਕਰੀ ਪਦਾਰਥ ਲੈ ਕੇ ਜਾਣ।

Advertisement

ਦੱਸ ਦੇਈਏ ਕਿ ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਵੱਲੋਂ ਸਾਇੰਸ ਵਿਸ਼ੇ ਵਿੱਚ ਆਹਲਾ ਕਮਾਨ ਹਾਸਿਲ ਵਿਦਿਆਰਥਣਾਂ ਨੂੰ ਭਵਿੱਖ ਦੇ ਵਿਗਿਆਨੀ ਬਣਾਉਣ ਲਈ ‘ਸਕੂਰਾ’ ਐਕਸਚੇਂਜ ਪ੍ਰੋਗਰਾਮ ਤਹਿਤ ਜਪਾਨ ਭੇਜਿਆ ਜਾਂਦਾ ਹੈ। ਇਸ ਪ੍ਰੋਗਰਾਮ ਤਹਿਤ ਲੰਘੇ ਸਾਲ 2 ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲਿਆ ਸੀ ਜਿਸ ਦੇ ਚੰਗੇ ਨਤੀਜੇ ਵੀ ਸਾਮ੍ਹਣੇ ਆਏ ਹਨ। ਇਸ ਸਾਲ ਸਰਕਾਰ ਨੇ ਗਿਣਤੀ ਵਿੱਚ ਚੌਗੁਣਾ ਵਾਧਾ ਕਰ ਦਿੱਤਾ ਹੈ ਜਿਸ ਨਾਲ ਵਿਦਿਆਰਥੀਆਂ ’ਚ ਵੱਡਾ ਉਤਸ਼ਾਹ ਹੈ।

Related posts

ਰਾਹੁਲ ਗਾਂਧੀ ਦਾ PM ਮੋਦੀ ‘ਤੇ ਵੱਡਾ ਹਮਲਾ, ਕਿਹਾ- ਮਣੀਪੁਰ ‘ਚ ਹਿੰਦੂਸਤਾਨ ਦਾ ਕਤਲ- ਅਜੇ ਤੱਕ ਦੌਰਾ ਨਹੀਂ ਕਰ ਸਕਿਆ ਪ੍ਰਧਾਨ ਸੇਵਕ

punjabdiary

Big News-ਬਿਹਾਰ ‘ਚ ‘ਅਗਨੀਪਥ’ ਦਾ ਵਿਰੋਧ ਹੋਇਆ ਹਿੰਸਕ, ਰੇਲਗੱਡੀ ਕੀਤੀ ਅੱਗ ਹਵਾਲੇ

punjabdiary

ਜ਼ਿਲ੍ਹਾ ਉਦਯੋਗ ਕੇਂਦਰ, ਫਰੀਦਕੋਟ ਵੱਲੋਂ ਪੀ.ਐਮ.ਐਫ.ਐਮ.ਈ. ਸਬੰਧੀ ਅਵੇਅਰਨੈਂਸ ਸੈਮੀਨਾਰ ਲਗਾਇਆ ਗਿਆ

punjabdiary

Leave a Comment