ਪ੍ਰੋਫੈਸਰ ਮੈਡਮ ਨੇ ਦੁਲਹਨ ਵਾਂਗ ਸਜ ਕੇ ਕਲਾਸਰੂਮ ’ਚ ਇੱਕ ਵਿਦਿਆਰਥੀ ਨਾਲ ਕਰਵਾਇਆ ਵਿਆਹ, ਦੇਖੋ ਵਾਇਰਲ ਵੀਡੀਓ
ਪੱਛਮੀ ਬੰਗਾਲ – ਪੱਛਮੀ ਬੰਗਾਲ ਦੀ ਮੌਲਾਨਾ ਅਬੁਲ ਕਲਾਮ ਆਜ਼ਾਦ ਯੂਨੀਵਰਸਿਟੀ ਆਫ਼ ਟੈਕਨਾਲੋਜੀ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਯੂਨੀਵਰਸਿਟੀ ਦੇ ਅਪਲਾਈਡ ਸਾਈਕੋਲੋਜੀ ਵਿਭਾਗ ਦੀ ਪ੍ਰੋਫੈਸਰ ਡਾ. ਪਾਇਲ ਬੈਨਰਜੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਉਹ ਕਥਿਤ ਤੌਰ ‘ਤੇ ਕਲਾਸ ਦੇ ਪਹਿਲੇ ਸਾਲ ਦੇ ਇੱਕ ਵਿਦਿਆਰਥੀ ਨਾਲ ਵਿਆਹ ਕਰਦੀ ਦਿਖਾਈ ਦੇ ਰਹੀ ਹੈ।
ਵੀਡੀਓ ਵਿੱਚ, ਪ੍ਰੋਫੈਸਰ ਦੁਲਹਨ ਵਾਂਗ ਸਜੀ ਹੋਈ ਹੈ ਅਤੇ ਵਿਦਿਆਰਥਣ ਨੂੰ ਹਾਰ ਪਹਿਨਾ ਰਹੀ ਹੈ ਅਤੇ ਉਸਦੇ ਵਾਲਾਂ ਵਿੱਚ ਸਿੰਦੂਰ ਵੀ ਲਗਾ ਰਹੀ ਹੈ।
ਇਹ ਵੀ ਪੜ੍ਹੋ- ਹੁਣ ਪੁਲਿਸ ਨੋਟਿਸ ਭੇਜਣ ਲਈ WhatsApp ਦੀ ਵਰਤੋਂ ਨਹੀਂ ਕਰ ਸਕੇਗੀ, ਸੁਪਰੀਮ ਕੋਰਟ ਨੇ ਜਾਰੀ ਕੀਤੇ ਸਖ਼ਤ ਹੁਕਮ
ਵੀਡੀਓ ਤੋਂ ਇਲਾਵਾ, ਇੱਕ ਹੱਥ ਨਾਲ ਲਿਖਿਆ ਵਿਆਹ ਸਰਟੀਫਿਕੇਟ ਵੀ ਵਾਇਰਲ ਹੋਇਆ ਹੈ। ਇਸ ‘ਤੇ ਤਿੰਨ ਗਵਾਹਾਂ ਦੇ ਨਾਲ-ਨਾਲ ਵਿਦਿਆਰਥੀ ਅਤੇ ਅਧਿਆਪਕ ਦੇ ਦਸਤਖਤ ਹਨ। ਇਸ ਘਟਨਾ ਤੋਂ ਬਾਅਦ, ਯੂਨੀਵਰਸਿਟੀ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਪ੍ਰੋਫੈਸਰ ਡਾ. ਬੈਨਰਜੀ ਨੂੰ ਛੁੱਟੀ ‘ਤੇ ਭੇਜ ਦਿੱਤਾ ਗਿਆ।
ਇਸੇ ਸਾਰੇ ਵਿਵਾਦ ‘ਤੇ ਡਾਕਟਰ ਪਾਇਲ ਬੈਨਰਜੀ ਨੇ ਕਿਹਾ ਹੈ ਕਿ ਇਹ ਵਿਆਹ ਅਸਲੀ ਨਹੀਂ ਹੈ, ਸਗੋਂ ਫਰੈਸ਼ਰ ਪਾਰਟੀ ਦੇ ਤਹਿਤ ਇੱਕ ਡਰਾਮੇ ਦਾ ਹਿੱਸਾ ਸੀ। ਉਸਨੇ ਇਹ ਦੋਸ਼ ਲਗਾਇਆ ਹੈ ਕਿ ਇਹ ਵੀਡੀਓ ਗਲਤ ਤਰੀਕੇ ਨਾਲ ਲੀਕ ਕੀਤਾ ਗਿਆ ਹੈ ਅਤੇ ਉਸਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਾਕਟਰ ਪਾਇਲ ਬੈਨਰਜੀ ਨੇ ਇਹ ਕਿਹਾ ਕਿ ਇਹ ਸਿਰਫ ਇੱਕ ਡਰਾਮਾ ਸੀ, ਜਿਸ ਨੂੰ ਗਲਤ ਤਰੀਕੇ ਦੇ ਨਾਲ ਵਾਇਰਲ ਕੀਤਾ ਗਿਆ ਹੈ ਅਤੇ ਕੁਝ ਵਿਦਿਆਰਥੀ ਜਾਣਬੁੱਝ ਕੇ ਇਸਨੂੰ ਵਾਇਰਲ ਕਰ ਰਹੇ ਹਨ ਅਤੇ ਮੈਂ ਉਨ੍ਹਾਂ ਵਿਰੁੱਧ ਪੁਲਿਸ ਸ਼ਿਕਾਇਤ ਦਰਜ ਕਰਾਵਾਂਗੀ।”
ਯੂਨੀਵਰਸਿਟੀ ਪ੍ਰਸ਼ਾਸਨ ਨੇ ਕੀ ਕਿਹਾ?
ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ-ਚਾਂਸਲਰ, ਤਾਪਸ ਚੱਕਰਵਰਤੀ ਨੇ ਇਸ ਘਟਨਾ ਨੂੰ ਅਸਵੀਕਾਰਨਯੋਗ ਕਰਾਰ ਦਿੱਤਾ ਅਤੇ ਇੱਕ ਜਾਂਚ ਕਮੇਟੀ ਦੇ ਗਠਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, “ਜੇ ਇਹ ਕਿਸੇ ਪ੍ਰੋਜੈਕਟ ਦਾ ਹਿੱਸਾ ਸੀ, ਤਾਂ ਵਿਭਾਗ ਦੇ ਮੁਖੀ ਨੂੰ ਛੁੱਟੀ ‘ਤੇ ਕਿਉਂ ਭੇਜਿਆ ਗਿਆ?”
ਇਹ ਵੀ ਪੜ੍ਹੋ- ਮਹਾਤਮਾ ਗਾਂਧੀ ਦੀ ਬਰਸੀ ਅੱਜ: ਪ੍ਰਧਾਨ ਮੰਤਰੀ ਮੋਦੀ ਨੇ ਬਾਪੂ ਨੂੰ ਸ਼ਰਧਾਂਜਲੀ ਭੇਟ ਕੀਤੀ; ਰਾਹੁਲ-ਖੜਗੇ ਨੇ ਵੀ ਕੀਤੀ ਯਾਦ
ਇਸੇ ਹੀ ਦੌਰਾਨ ਯੂਨੀਵਰਸਿਟੀ ਦੇ ਹੀ ਇੱਕ ਹੋਰ ਪ੍ਰੋਫੈਸਰ ਸੁਸ਼ਾਂਤ ਕਾਇਲ ਨੇ ਵੀ ਡਾ. ਬੈਨਰਜੀ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਅਤੇ ਇਸਨੂੰ ਅਨੁਸ਼ਾਸਨਹੀਣਤਾ ਦਾ ਕੰਮ ਕਰਾਰ ਦਿੱਤਾ। ਅਧਿਆਪਕ ਯੂਨੀਅਨ ਨੇ ਵੀ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇੱਕ ਜਾਂਚ ਕਮੇਟੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਪ੍ਰੋਫੈਸਰ ਮੈਡਮ ਨੇ ਦੁਲਹਨ ਵਾਂਗ ਸਜ ਕੇ ਕਲਾਸਰੂਮ ’ਚ ਇੱਕ ਵਿਦਿਆਰਥੀ ਨਾਲ ਕਰਵਾਇਆ ਵਿਆਹ, ਦੇਖੋ ਵਾਇਰਲ ਵੀਡੀਓ

ਪੱਛਮੀ ਬੰਗਾਲ – ਪੱਛਮੀ ਬੰਗਾਲ ਦੀ ਮੌਲਾਨਾ ਅਬੁਲ ਕਲਾਮ ਆਜ਼ਾਦ ਯੂਨੀਵਰਸਿਟੀ ਆਫ਼ ਟੈਕਨਾਲੋਜੀ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਯੂਨੀਵਰਸਿਟੀ ਦੇ ਅਪਲਾਈਡ ਸਾਈਕੋਲੋਜੀ ਵਿਭਾਗ ਦੀ ਪ੍ਰੋਫੈਸਰ ਡਾ. ਪਾਇਲ ਬੈਨਰਜੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਉਹ ਕਥਿਤ ਤੌਰ ‘ਤੇ ਕਲਾਸ ਦੇ ਪਹਿਲੇ ਸਾਲ ਦੇ ਇੱਕ ਵਿਦਿਆਰਥੀ ਨਾਲ ਵਿਆਹ ਕਰਦੀ ਦਿਖਾਈ ਦੇ ਰਹੀ ਹੈ।
ਵੀਡੀਓ ਵਿੱਚ, ਪ੍ਰੋਫੈਸਰ ਦੁਲਹਨ ਵਾਂਗ ਸਜੀ ਹੋਈ ਹੈ ਅਤੇ ਵਿਦਿਆਰਥਣ ਨੂੰ ਹਾਰ ਪਹਿਨਾ ਰਹੀ ਹੈ ਅਤੇ ਉਸਦੇ ਵਾਲਾਂ ਵਿੱਚ ਸਿੰਦੂਰ ਵੀ ਲਗਾ ਰਹੀ ਹੈ।
ਵੀਡੀਓ ਤੋਂ ਇਲਾਵਾ, ਇੱਕ ਹੱਥ ਨਾਲ ਲਿਖਿਆ ਵਿਆਹ ਸਰਟੀਫਿਕੇਟ ਵੀ ਵਾਇਰਲ ਹੋਇਆ ਹੈ। ਇਸ ‘ਤੇ ਤਿੰਨ ਗਵਾਹਾਂ ਦੇ ਨਾਲ-ਨਾਲ ਵਿਦਿਆਰਥੀ ਅਤੇ ਅਧਿਆਪਕ ਦੇ ਦਸਤਖਤ ਹਨ। ਇਸ ਘਟਨਾ ਤੋਂ ਬਾਅਦ, ਯੂਨੀਵਰਸਿਟੀ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਪ੍ਰੋਫੈਸਰ ਡਾ. ਬੈਨਰਜੀ ਨੂੰ ਛੁੱਟੀ ‘ਤੇ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ- ਹੁਣ ਜਦੋਂ ਇੱਕ ਜਾਅਲੀ ਨੰਬਰ ਦੀ ਗੱਡੀ ਮਿਲੀ ਹੈ, ਕੀ ਭਰੋਸਾ ਭਵਨ ਦੇ ਵਿਚ ਬੰਬ ਰਖਵਾ ਦੇਵੇ, ‘ਆਪ’ ਨੇ ਲਗਾਇਆ ਵੱਡਾ ਦੋਸ਼
ਇਸੇ ਸਾਰੇ ਵਿਵਾਦ ‘ਤੇ ਡਾਕਟਰ ਪਾਇਲ ਬੈਨਰਜੀ ਨੇ ਕਿਹਾ ਹੈ ਕਿ ਇਹ ਵਿਆਹ ਅਸਲੀ ਨਹੀਂ ਹੈ, ਸਗੋਂ ਫਰੈਸ਼ਰ ਪਾਰਟੀ ਦੇ ਤਹਿਤ ਇੱਕ ਡਰਾਮੇ ਦਾ ਹਿੱਸਾ ਸੀ। ਉਸਨੇ ਇਹ ਦੋਸ਼ ਲਗਾਇਆ ਹੈ ਕਿ ਇਹ ਵੀਡੀਓ ਗਲਤ ਤਰੀਕੇ ਨਾਲ ਲੀਕ ਕੀਤਾ ਗਿਆ ਹੈ ਅਤੇ ਉਸਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਾਕਟਰ ਪਾਇਲ ਬੈਨਰਜੀ ਨੇ ਇਹ ਕਿਹਾ ਕਿ ਇਹ ਸਿਰਫ ਇੱਕ ਡਰਾਮਾ ਸੀ, ਜਿਸ ਨੂੰ ਗਲਤ ਤਰੀਕੇ ਦੇ ਨਾਲ ਵਾਇਰਲ ਕੀਤਾ ਗਿਆ ਹੈ ਅਤੇ ਕੁਝ ਵਿਦਿਆਰਥੀ ਜਾਣਬੁੱਝ ਕੇ ਇਸਨੂੰ ਵਾਇਰਲ ਕਰ ਰਹੇ ਹਨ ਅਤੇ ਮੈਂ ਉਨ੍ਹਾਂ ਵਿਰੁੱਧ ਪੁਲਿਸ ਸ਼ਿਕਾਇਤ ਦਰਜ ਕਰਾਵਾਂਗੀ।
ਯੂਨੀਵਰਸਿਟੀ ਪ੍ਰਸ਼ਾਸਨ ਨੇ ਕੀ ਕਿਹਾ?
ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ-ਚਾਂਸਲਰ, ਤਾਪਸ ਚੱਕਰਵਰਤੀ ਨੇ ਇਸ ਘਟਨਾ ਨੂੰ ਅਸਵੀਕਾਰਨਯੋਗ ਕਰਾਰ ਦਿੱਤਾ ਅਤੇ ਇੱਕ ਜਾਂਚ ਕਮੇਟੀ ਦੇ ਗਠਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, “ਜੇ ਇਹ ਕਿਸੇ ਪ੍ਰੋਜੈਕਟ ਦਾ ਹਿੱਸਾ ਸੀ, ਤਾਂ ਵਿਭਾਗ ਦੇ ਮੁਖੀ ਨੂੰ ਛੁੱਟੀ ‘ਤੇ ਕਿਉਂ ਭੇਜਿਆ ਗਿਆ?”
ਇਸੇ ਹੀ ਦੌਰਾਨ ਯੂਨੀਵਰਸਿਟੀ ਦੇ ਹੀ ਇੱਕ ਹੋਰ ਪ੍ਰੋਫੈਸਰ ਸੁਸ਼ਾਂਤ ਕਾਇਲ ਨੇ ਵੀ ਡਾ. ਬੈਨਰਜੀ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਅਤੇ ਇਸਨੂੰ ਅਨੁਸ਼ਾਸਨਹੀਣਤਾ ਦਾ ਕੰਮ ਕਰਾਰ ਦਿੱਤਾ। ਅਧਿਆਪਕ ਯੂਨੀਅਨ ਨੇ ਵੀ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇੱਕ ਜਾਂਚ ਕਮੇਟੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
-(ਨਿਊਜ 18 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।