Image default
ਤਾਜਾ ਖਬਰਾਂ

ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਵੱਲੋਂ ਦੋ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ

ਫਰੀਦਕੋਟ-  ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਮਿਤੀ 27 ਅਪ੍ਰੈਲ 2025 ਦਿਨ ਐਤਵਾਰ ਨੂੰ ਸਥਾਨਕ ਪੈਨਸ਼ਨ ਭਵਨ ਨਜ਼ਦੀਕ ਹੁੱਕੀ ਚੌਕ ਫਰੀਦਕੋਟ ਵਿਖੇ ਸਮਾਗਮ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਨੇ ਕੀਤੀ।  ਪ੍ਰਧਾਨਗੀ ਮੰਡਲ ਵਿੱਚ ਕਰਨਲ ਬਲਬੀਰ ਸਿੰਘ ਸਰਾਂ, ਡਾ. ਗੁਰਦੇਵ ਸਿੰਘ ਸਿੱਧੂ , ਇੰਦਰਜੀਤ ਸਿੰਘ ਖੀਵਾ, ਲਾਲ ਸਿੰਘ ਕਲਸੀ, ਸਤਪਾਲ ਸਿੰਘ ਸੋਹਲ, ਪ੍ਰੋ. ਦਲਬੀਰ ਸਿੰਘ, ਪ੍ਰੋ. ਨਿਰਮਲ ਕੌਸ਼ਿਕ ਸੁਸ਼ੋਭਿਤ ਸਨ। 

ਇਹ ਵੀ ਪੜੋ- Punjab News: ਅੰਮ੍ਰਿਤਸਰ ਵਿੱਚ ‘ਆਪ’ ਵਿਧਾਇਕਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ, ਭਾਜਪਾ ਆਗੂ ਦੇ ਘਰ ਦਾ ਘਿਰਾਓ, ਕਿਹਾ- ਪੰਜਾਬ ਦਾ ਪਾਣੀ ਹਰਿਆਣਾ ਨੂੰ ਨਹੀਂ ਦੇਵਾਂਗੇ

Advertisement

ਸਭ ਤੋਂ ਪਹਿਲਾਂ ਸਭਾ ਵੱਲੋਂ ਕੁਝ ਸ਼ੋਕ ਮਤੇ ਪਾਏ ਗਏ ਜਿਸ ਵਿੱਚ ਪਹਿਲਗਾਮ ( ਕਸ਼ਮੀਰ) ਵਿਖੇ ਕੁਝ ਅੱਤਵਾਦੀਆਂ ਵੱਲੋਂ ਹਮਲਾ ਕਰਕੇ 26 ਦੇ ਕਰੀਬ ਬੇਕਸੂਰ ਲੋਕਾਂ ਦੀ ਹੱਤਿਆ ਕੀਤੀ ਗਈ ਲਈ ਦੋ ਮਿੰਟ ਦਾ ਮੌਨ ਧਾਰ ਕੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ।  ਰੋਜ਼ਾਨਾ ਅਜੀਤ ਦੇ “ ਖੁੰਢ ਚਰਚਾ “ ਦੇ ਕਾਲਮ ਨਫ਼ੀਸ ਸ੍ਰੀ ਲਾਭ ਸੰਧੂ ( ਦੁਆਰੇਆਣਾ ) ਭਗਤਾ, ਉੁੱਘੇ ਲੇਖਕ ਨਿਰਭੈ ਸਿੰਘ ਸੰਧੂ ( ਦੁਆਰੇਆਣਾ) ਕੋਟਕਪੂਰਾ ਦੀ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਇਸੇ ਤਰ੍ਹਾਂ ਉੱਘੇ ਕਵੀ ਕੇਸਰ ਸਿੰਘ ਨੀਰ ਨਿਵਾਸੀ ਕਨੇਡਾ ਅਤੇ ਕੁਲਵੰਤ ਸਰੋਤਾ ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਰਜਿ ਮੁਕਤਸਰ ਸਾਹਿਬ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਸ੍ਰੀ ਸਾਧੂ ਸਿੰਘ ਚੌਹਾਨ ਦੇ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। 

ਸਮਾਗਮ ਦੇ ਪਹਿਲੇ ਪੜਾਅ ਵਿੱਚ ਸਭਾ ਵੱਲੋਂ ਕਵੀ ਦਰਬਾਰ ਕੀਤਾ ਗਿਆ ਜਿਸ ਵਿੱਚ ਸੁਰਿੰਦਰਪਾਲ ਸ਼ਰਮਾ ਭਲੂਰ, ਬਲਜੀਤ ਸਿੰਘ ਸੰਧੂ, ਸਤਪਾਲ ਸਿੰਘ ਸੋਹਲ, ਬਲਵੰਤ ਰਾਏ ਗੱਖੜ, ਹਰੀਸ਼ ਗਰੋਵਰ, ਦਰਸ਼ਨ ਰੋਮਾਣਾ, ਬੂਟਾ ਸਿੰਘ ਅਰਾਈਆ ਵਾਲਾ, ਜਸਵੀਰ ਸ਼ਰਮਾ ਦੱਦਾਹੂਰ , ਧਰਮ ਪ੍ਰਵਾਨਾ, ਹਰਸੰਗੀਤ ਸਿੰਘ ਗਿੱਲ ਨੇ ਆਪਣੇ ਕਲਾਮ ਪੇਸ਼ ਕੀਤੇ।  ਹਾਜ਼ਰ ਲੇਖਕਾਂ ਵਿੱਚ ਰਾਜ ਧਾਲੀਵਾਲ, ਮੁਖਤਿਆਰ ਸਿੰਘ ਵੰਗੜ, ਇੰਜ. ਭਾਗ ਸਿੰਘ, ਮਨਜਿੰਦਰ ਗੋਲ੍ਹੀ , ਜੇ. ਪੀ. ਸਿੰਘ ਸੁਖਦੇਵ ਸਿੰਘ ਦੁਸਾਂਝ , ਮਹਿੰਦਰ ਸਿੰਘ ਸੋਢੀ ਹਾਜ਼ਰ ਸਨ।

ਦੂਜੇ ਪੜਾਅ ਵਿੱਚ ਪੁਸਤਕ ਲੋਕ ਅਰਪਣ ਦਾ ਸਮਾਰੋਹ ਰਚਾਇਆ ਗਿਆ ਜਿਸ ਵਿੱਚ ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਕਲਸੀ ਦੀ ਨਵ ਪ੍ਰਕਾਸ਼ਿਤ ਪੁਸਤਕ “ ਸਿਰ ਦੀ ਛੱਤ “ ਰਿਲੀਜ਼ ਕੀਤੀ ਗਈ ਜੋ ਕਿ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ, ਕਰਨਲ ਬਲਬੀਰ ਸਿੰਘ ਸਰਾਂ, ਇਕਬਾਲ ਘਾਰੂ, ਪ੍ਰੋ. ਨਿਰਮਲ ਕੌਸ਼ਿਕ ਅਤੇ ਲਾਲ ਸਿੰਘ ਕਲਸੀ ਦੇ ਪੁੱਤਰ ਅਤੇ ਨੂੰਹ ਨੇ ਆਪਣੇ ਕਰ ਕਮਲਾਂ ਨਾਲ ਕੀਤੀ।  ਇਸ ਪੁਸਤਕ ਬਾਰੇ ਪੇਪਰ ਪ੍ਰੋ. ਨਿਰਮਲ ਕੌਸ਼ਿਕ ਨੇ ਪੜ੍ਹ ਕੇ ਆਪਣੀ ਆਪਣੀ ਬੁੱਧੀਮਾਨਤਾ ਦਾ ਸਬੂਤ ਪੇਸ਼ ਕੀਤਾ।  ਉਨ੍ਹਾਂ ਨੇ ਕਲਸੀ ਸਾਹਿਬ ਨੂੰ ਨਵੀਂ ਚੇਤੰਨਤਾ ਦਾ ਨਿਪੁੰਨ ਕਹਾਣੀਕਾਰ ਦੱਸਦੇ ਹੋਏ ਉਨ੍ਹਾਂ ਦੀਆਂ ਕਹਾਣੀਆਂ ਨੂੰ ਆਲੋਚਨਾਤਮਿਕ ਦ੍ਰਿਸ਼ਟੀ ਨਾਲ ਵੇਖਦਿਆਂ ਆਪਣੀ ਉਸਾਰੂ ਸੋਚ ਦਾ ਪ੍ਰਗਟਾਵਾ ਕੀਤਾ। 

Advertisement

ਇਹ ਵੀ ਪੜੋ-Punjab-Haryana Water Row: ਪਾਣੀ ਨੂੰ ਲੈ ਕੇ ਜੰਗ ਛਿੜ ਗਈ! ਬੀਬੀਐਮਬੀ ਨੇ ਹਰਿਆਣਾ ਦੇ ਹੱਕ ਵਿੱਚ ਦਿੱਤਾ ਫੈਸਲਾ, ਸੀਐਮ ਮਾਨ ਨੇ ਕੀਤਾ ਵੱਡਾ ਐਲਾਨ

ਇਸ ਤੋਂ ਬਾਅਦ ਸਤਪਾਲ ਸਿੰਘ ਸੋਹਲ ਦੀ ਪਲੇਠੀ ਪੁਸਤਕ “ ਗੀਤ ਮੇਰਾ ਸਰਮਾਇਆ “ ਦੀ ਘੁੰਡ ਚੁਕਾਈ ਹੋਈ।  ਇਸ ਪੁਸਤਕ ਤੇ ਪ੍ਰੋ. ਦਲਬੀਰ ਸਿੰਘ ਨੇ ਪੇਪਰ ਪੜ੍ਹਿਆ।  ਉਨ੍ਹਾਂ ਸਤਪਾਲ ਸਿੰਘ ਸੋਹਲ ਦੀ ਨਿੱਜੀ ਜ਼ਿੰਦਗੀ ਬਾਰੇ ਬੜੀਆਂ ਮਹੱਤਵਪੂਰਨ ਗੱਲਾਂ ਦੱਸ ਕੇ ਚਾਨਣਾ ਪਾਇਆ ਅਤੇ ਉਨ੍ਹਾਂ ਦੇ ਵੱਖ ਵੱਖ-ਵੱਖ ਗੀਤਾਂ ਦੇ ਟੋਟਕੇ ਸੁਣਾ ਕੇ ਸਮਾਗਮ ਨੂੰ ਹੋਰ ਰੋਚਕ ਬਣਾਇਆ।  ਅੰਤ ਵਿੱਚ ਦੋਵਾਂ ਲੇਖਕਾਂ ਨੇ ਪੁਸਤਕਾਂ ਉੱਪਰ ਪੇਪਰ ਪੜ੍ਹਨ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ।  ਉਪਰੰਤ ਦੋਵਾਂ ਲੇਖਕਾਂ ਨੇ ਆਪਣੀ ਤਰਫੋ. ਸਭਾ ਦੇ ਨੁਮਾਇੰਦਿਆਂ ਨਵਰਾਹੀ ਘੁਗਿਆਣਵੀ , ਕਰਨਲ ਬਲਬੀਰ ਸਿੰਘ ਸਰਾਂ, ਇੰਦਰਜੀਤ ਸਿੰਘ ਖੀਵਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।  ਮੰਚ ਸੰਚਾਲਕ ਦੀ ਭੂਮਿਕਾ ਪ੍ਰਸਿੱਧ ਲੇਖਕ ਇਕਬਾਲ ਘਾਰੂ ਨੇ ਬਾਖੂਬੀ ਨਿਭਾਈ।


(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ

Advertisement

Related posts

ਹੁੰਮਸ ਭਰੀ ਗਰਮੀ ਤੋਂ ਮਿਲੇਗੀ ਰਾਹਤ, 18 ਜ਼ਿਲ੍ਹਿਆਂ ‘ਚ ਮੀਂਹ ਦਾ ਯੈਲੋ ਅਲਰਟ, ਇੱਥੇ 10 ਵਜੇ ਤੱਕ ਪਵੇਗਾ ਭਾਰੀ ਮੀਂਹ

punjabdiary

BIG BREAKING NEWS -ਹੁਣੇ ਹੁਣੇ ਮੁੱਖ ਮੰਤਰੀ ਭਗਵੰਤ ਮਾਨ ਸਿੱਧੂ ਮੁਸੇਵਲਾ ਦੇ ਘਰ ਪਹੁੰਚੇ

punjabdiary

ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਸਬੰਧੀ ਜਾਣਕਾਰੀ ਲਈ ਨੋਡਲ ਅਧਿਕਾਰੀ ਨਿਯੁਕਤ-ਡੀ.ਸੀ.

punjabdiary

Leave a Comment