Image default
ਤਾਜਾ ਖਬਰਾਂ

ਪੰਜਾਬ ‘ਚ ਅਜੇ ਨਹੀਂ ਮਿਲੇਗੀ ਗਰਮੀ ਤੋਂ ਰਾਹਤ, 15 ਜ਼ਿਲ੍ਹਿਆਂ ‘ਚ ਜਾਰੀ ਹੋਇਆ ਹੀਟ ਵੇਵ ਦਾ ਆਰੇਂਜ ਅਲਰਟ

ਪੰਜਾਬ ‘ਚ ਅਜੇ ਨਹੀਂ ਮਿਲੇਗੀ ਗਰਮੀ ਤੋਂ ਰਾਹਤ, 15 ਜ਼ਿਲ੍ਹਿਆਂ ‘ਚ ਜਾਰੀ ਹੋਇਆ ਹੀਟ ਵੇਵ ਦਾ ਆਰੇਂਜ ਅਲਰਟ

 

 

ਚੰਡੀਗੜ੍ਹ, 24 ਮਈ (ਡੇਲੀ ਪੋਸਟ ਪੰਜਾਬੀ)- ਪੰਜਾਬ ਵਿਚ ਚੁਭਣ ਵਾਲੀ ਗਰਮੀ ਤੋਂ ਲੋਕਾਂ ਨੂੰ ਹਲਕੀ ਰਾਹਤ ਮਿਲੀ ਹੈ। ਪੰਜਾਬ ਦੇ ਤਾਪਮਾਨ ਵਿਚ ਔਸਤਣ 1.4 ਡਿਗਰੀ ਦੀ ਗਿਰਾਵਟ ਹੋਈ ਹੈ। ਵੀਰਵਾਰ ਇਕ ਵਾਰ ਫਿਰ ਸਭ ਤੋਂ ਵੱਧ ਗਰਮ ਰਿਹਾ ਪਰ ਉਥੇ ਹੀ ਬੀਤੇ 24 ਘੰਟਿਆਂ ਵਿਚ ਤਾਪਮਾਨ ਵਿਚ 1.2 ਡਿਗਰੀ ਦੀ ਕਮੀ ਹੋਈ ਹੈ। ਇਸ ਦਰਮਿਆਨ ਮੌਸਮ ਵਿਭਾਗ ਨੇ ਪੰਜਾਬ ਵਿਚ ਹੀਟ ਵੇਵ ਦਾ ਰੈੱਡ ਦੀ ਜਗ੍ਹਾ ਆਰੇਂਜ ਅਲਰਟ ਜਾਰੀ ਕੀਤਾ ਹੈ।

Advertisement

ਬੀਤੇ ਦਿਨੀਂ ਪੰਜਾਬ ਵਿਚ ਪੱਛਮੀ ਗੜਬੜੀ ਸਰਗਰਮ ਸੀ। ਇਸ ਗੜਬੜੀ ਕਾਰਨ ਮੀਂਹ ਤਾਂ ਨਹੀਂ ਪਿਆ ਪਰ ਤਾਪਮਾਨ ਵਿਚ ਹਲਕੀ ਗਿਰਾਵਟ ਹੋਈ। ਅੱਜ ਵੀ ਪੰਜਾਬ ਦਾ ਤਾਪਮਾਨ 45 ਡਿਗਰੀ ਜਾਂ ਉਸ ਤੋਂ ਥੋੜ੍ਹਾ ਘੱਟ ਰਹਿਣ ਦਾ ਅਨੁਮਾਨ ਹੈ।

ਪਰ ਇਹ ਰਾਹਤ ਜ਼ਿਆਦਾ ਸਮੇਂ ਲਈ ਨਹੀਂ ਹੈ। 25 ਮਈ ਤੋਂ ਭਾਰਤ ਵਿਚ ਨੌਤਪਾ ਦੀ ਸ਼ੁਰੂਆਤ ਹੋ ਰਹੀ ਹੈ। ਇਸ ਦੇ ਬਾਅਦ ਐਤਵਾਰ ਨੂੰ ਇਕ ਵਾਰ ਫਿਰ ਤਾਪਮਾਨ ਵਧਣ ਲੱਗੇਗਾ ਪਰ ਅਨੁਮਾਨ ਹੈ ਕਿ ਇਸ ਮਹੀਨੇ ਸਭ ਤੋਂ ਵੱਧ ਗਰਮੀ ਦਾ ਰਿਕਾਰਡ ਟੁੱਟਣ ਤੋਂ ਬਚ ਜਾਵੇਗਾ।

ਮੌਸਮ ਵਿਭਾਗ ਮੁਤਾਬਕ ਪੰਜਾਬ ਦੇ 15 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮੋਗਾ, ਜਲੰਧਰ, ਬਠਿੰਡਾ, ਬਰਨਾਲਾ, ਮਾਨਸਾ ਤੇ ਸੰਗਰੂਰ ਵਿਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਤਾਪਮਾਨ 45ਡਿਗਰੀ ਦੇ ਕਰੀਬ ਜਾਂ ਉਸ ਤੋਂ ਘੱਟ ਰਹਿਣ ਦਾ ਅਨੁਮਾਨ ਹੈ। ਹੋਰ ਸਾਰੇ ਜ਼ਿਲ੍ਹਿਆਂ ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਐੱਸਏਐੱਸ ਨਗਰ, ਫਤਿਹਗੜ੍ਹ ਸਾਹਿਬ, ਮੋਹਾਲੀ ਤੇ ਪਟਿਆਲਾ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

Advertisement

Related posts

Breaking- ਜੇਲ੍ਹ ਵਿਚ ਬੰਦ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਿਹੰਗਾ ਲਈ

punjabdiary

Breaking- ਵੱਡੀ ਖਬਰ – ਤੜਕੇ-ਤੜਕੇ ਸ਼ਰਾਬ ਕਾਰੋਬਾਰੀ ਦੇ ਘਰ ਤੇ ਈਡੀ ਦੀ ਛਾਪੇਮਾਰੀ, ਜਦੋਂ ਸਾਰਾ ਪਰਿਵਾਰ ਸੋ ਰਿਹਾ ਸੀ

punjabdiary

ਚੰਡੀਗੜ੍ਹ ਦੇ ਮਸਲੇ ਤੇ ਕੇਂਦਰ ਸਰਕਾਰ ਖ਼ਿਲਾਫ਼ ਪੰਜਾਬੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ

punjabdiary

Leave a Comment