ਪੰਜਾਬ ‘ਚ ਠੰਡ ਅਤੇ ਸੰਘਣੀ ਧੁੰਦ ਨੇ ਠਾਰੇ ਲੋਕ, 21 ਜਨਵਰੀ ਤੱਕ ਮੀਂਹ ਦੀ ਨਹੀਂ ਕੋਈ ਸੰਭਾਵਨਾ
ਲੁਧਿਆਣਾ, 18 ਜਨਵਰੀ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਲੁਧਿਆਣਾ ਵਿੱਚ ਠੰਡ ਦਾ ਕਹਿਰ ਜਾਰੀ ਹੈ। ਠੰਡ ਇੰਨੀ ਵੱਧ ਗਈ ਹੈ ਕਿ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਹਨ। ਅੱਜ ਸਵੇਰੇ 5 ਵਜੇ ਧੁੰਦ ਕਾਰਨ ਵਿਜ਼ੀਬਿਲਟੀ ਘਟ ਕੇ 7 ਮੀਟਰ ਰਹਿ ਗਈ। PAU ਦੇ ਮੌਸਮ ਮਾਹਿਰਾਂ ਅਨੁਸਾਰ 21 ਜਨਵਰੀ ਤੱਕ ਧੁੰਦ ਤੋਂ ਕੋਈ ਰਾਹਤ ਨਹੀਂ ਮਿਲੇਗੀ। ਹੁਣ ਇੱਕ ਹਫ਼ਤੇ ਤੱਕ ਤਾਪਮਾਨ ਵਿੱਚ ਗਿਰਾਵਟ ਜਾਰੀ ਰਹੇਗੀ।
21 ਜਨਵਰੀ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ‘ਚ ਠੰਡ ਦੇ ਦਿਨਾਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਠੰਡ ਕਾਰਨ ਲੋਕ ਰਜਾਈਆਂ ਅਤੇ ਕੰਬਲਾਂ ਹੇਠ ਲੁਕੇ ਹੋਏ ਹਨ। ਵੀਰਵਾਰ ਨੂੰ ਸਵੇਰੇ 5 ਵਜੇ ਸ਼ਹਿਰ ਦਾ ਤਾਪਮਾਨ 3 ਡਿਗਰੀ ਦਰਜ ਕੀਤਾ ਗਿਆ। ਸ਼ਹਿਰ ਦਾ AQI (ਏਅਰ ਕੁਆਲਿਟੀ ਇੰਡੈਕਸ) 353 ਤੱਕ ਪਹੁੰਚ ਗਿਆ। ਇਸ AQI ‘ਤੇ ਖੁੱਲ੍ਹੇ ਵਿੱਚ ਸਾਹ ਲੈਣਾ ਹਾਨੀਕਾਰਕ ਹੈ। ਅਜਿਹੇ AUI ਨਾਲ ਕਿਸੇ ਵੀ ਤਰ੍ਹਾਂ ਦੇ ਸੰਪਰਕ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕੁਝ ਮਿੰਟਾਂ ਲਈ ਵੀ ਜੇਕਰ ਸਾਹ ਲੈਣ ਵਾਲਾ ਮਰੀਜ਼ ਇਸ ਧੁੰਦ ਵਿੱਚ ਰਹਿੰਦਾ ਹੈ ਤਾਂ ਉਸ ਨੂੰ ਨੁਕਸਾਨ ਹੋ ਸਕਦਾ ਹੈ। ਸਿਹਤ ਸਮੱਸਿਆਵਾਂ ਤੋਂ ਇਹ ਹਾਨੀਕਾਰਕ ਹੈ ਠੰਡ ਦੀ ਲਹਿਰ ਲਗਾਤਾਰ ਜਾਰੀ ਰਹੇਗੀ।
ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। 22 ਸਾਲਾਂ ‘ਚ ਇਹ ਪਹਿਲੀ ਵਾਰ ਹੈ ਕਿ ਸੂਬੇ ‘ਚ ਨਵੇਂ ਸਾਲ ‘ਤੇ ਲਗਾਤਾਰ ਦੋ ਹਫਤਿਆਂ ਤੋਂ ਵੱਧ ਸਮੇਂ ਤੱਕ ਸੰਘਣੀ ਧੁੰਦ ਪੈ ਰਹੀ ਹੈ। ਕਈ ਜ਼ਿਲ੍ਹਿਆਂ ਵਿੱਚ ਵਿਜ਼ੀਬਿਲਟੀ ਜ਼ੀਰੋ ਤੋਂ 30 ਮੀਟਰ ਤੱਕ ਹੋਣ ਕਾਰਨ ਸੜਕਾਂ ’ਤੇ ਹਾਦਸੇ ਵਾਪਰ ਰਹੇ ਹਨ। 36 ਤੋਂ ਵੱਧ ਟਰੇਨਾਂ 8 ਤੋਂ 10 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ।