Image default
ਤਾਜਾ ਖਬਰਾਂ

ਪੰਜਾਬ ‘ਚ ਹਥਿਆਰਾਂ ਨਾਲ ਲੈਸ ਸ਼ੱਕੀ ਵਿਅਕਤੀਆਂ ਦੇ ਦਾਖਲ ਹੋਣ ਦਾ ਸ਼ੱਕ, 2 ਜ਼ਿਲ੍ਹਿਆਂ ‘ਚ ਹਾਈ ਅਲਰਟ ਜਾਰੀ

ਪੰਜਾਬ ‘ਚ ਹਥਿਆਰਾਂ ਨਾਲ ਲੈਸ ਸ਼ੱਕੀ ਵਿਅਕਤੀਆਂ ਦੇ ਦਾਖਲ ਹੋਣ ਦਾ ਸ਼ੱਕ, 2 ਜ਼ਿਲ੍ਹਿਆਂ ‘ਚ ਹਾਈ ਅਲਰਟ ਜਾਰੀ

 

 

 

Advertisement

ਗੁਰਦਾਸਪੁਰ, 26 ਜੂਨ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਪੁਲਿਸ ਨੂੰ ਦੋ ਸ਼ੱਕੀ ਅਤਿਵਾਦੀਆਂ ਦੇ ਪਠਾਨਕੋਟ ਵਿਚ ਦਾਖਲ ਹੋਣ ਦੀ ਸੂਹ ਮਿਲੀ ਹੈ। ਜਿਸ ਤੋਂ ਬਾਅਦ ਇਹ ਅਲਰਟ ਜਾਰੀ ਕੀਤਾ ਗਿਆ ਹੈ। ਪੁਲਿਸ ਵੱਲੋਂ ਉਸ ਵਿਅਕਤੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ।

ਕੌਮਾਂਤਰੀ ਸਰਹੱਦ ਦੇ ਨੇੜੇ ਸਥਿਤ ਕੋਟ ਭਥੀਆਂ ਪਿੰਡ ਦੇ ਵਾਸੀ ਨੇ ਅੱਧੀ ਰਾਤ ਦੇ ਕਰੀਬ ਕੰਟਰੋਲ ਰੂਮ ਸੂਚਨਾ ਦਿੱਤੀ ਕਿ ਭਾਰੀ ਹਥਿਆਰਾਂ ਨਾਲ ਲੈਸ ਦੋ ਨਕਾਬਪੋਸ਼ ਉਸ ਦੇ ਫਾਰਮ ਹਾਊਸ ਅੰਦਰ ਜਬਰੀ ਦਾਖ਼ਲ ਹੋ ਗਏ। ਉਸ ਨੇ ਦੱਸਿਆ ਕਿ ਹਥਿਆਬੰਦ ਵਿਅਕਤੀਆਂ ਨੇ ਉਸ ਦੇ ਸਿਰ ‘ਤੇ ਬੰਦੂਕ ਰੱਖ ਦਿੱਤੀ ਤੇ ਰਾਤ ਦਾ ਖਾਣਾ ਤਿਆਰ ਕਰਨ ਲਈ ਕਿਹਾ। ਜਦੋਂ ਉਨ੍ਹਾਂ ਨੇ ਰਾਤ ਦਾ ਖਾਣਾ ਖਾ ਲਿਆ ਤਾਂ ਉਹ ਪਠਾਨਕੋਟ ਵੱਲ ਚਲੇ ਗਏ।

ਪਠਾਨਕੋਟ ਦੇ ਐੱਸਐੱਸਪੀ ਸੁਹੇਲ ਕਾਸਿਮ ਮੀਰ ਨੇ ਤੁਰਤ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਬੁਲਾਈ। ਗੁਰਦਾਸਪੁਰ ਦੇ ਪੁਲਿਸ ਮੁਖੀ ਹਰੀਸ਼ ਦਿਆਮਾ ਨੇ ਵੀ ਪੁਲਿਸ ਲਾਈਨਜ਼ ਵਿੱਚ ਪਹੁੰਚ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਸਮੂਹ ਐਸ.ਐਚ.ਓਜ਼. ਨਾਲ ਮੀਟਿੰਗ ਕੀਤੀ। ਥਲ ਸੈਨਾ ਅਤੇ ਬੀਐੱਸਐੱਫ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।

ਮਾਮੂਨ ਛਾਉਣੀ ਅਤੇ ਪਠਾਨਕੋਟ ਏਅਰ ਫੋਰਸ ਸਟੇਸ਼ਨ ਨੂੰ ਵੀ ਸੁਰੱਖਿਅਤ ਕਰ ਲਿਆ ਗਿਆ ਹੈ। ਗੁਰਦਾਸਪੁਰ, ਧਾਰੀਵਾਲ, ਦੀਨਾਨਗਰ ਅਤੇ ਪਠਾਨਕੋਟ ਦੇ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਉਤੇ ਚੈਕਿੰਗ ਤੇਜ਼ ਕਰ ਦਿੱਤੀ ਗਈ ਹੈ। ਗੁਰਦਾਸਪੁਰ-ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ ਉਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਬਟਾਲਾ ਪੁਲਿਸ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ।

Advertisement

Related posts

Breaking News- ਅੱਜ ਜਾਰੀ ਹੋ ਸਕਦੇ ਹਨ 12ਵੀਂ ਕਲਾਸ ਦੇ ਨਤੀਜੇ, ਲਿੰਕ ਰਾਹੀਂ ਕਰੋ ਚੈੱਕ

punjabdiary

ਨਿਵੇਕਲੇ ਢੰਗ ਨਾਲ ਮਨਾਇਆ ਜਨਮ ਦਿਨ।

punjabdiary

Breaking- ਬਾਬਾ ਸ਼ੇਖ ਫਰੀਦ ਆਗਮਨ ਪੂਰਬ – 2022 , ਅਧਿਕਾਰੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ – ਡਾ. ਰੂਹੀ ਦੁੱਗ

punjabdiary

Leave a Comment